NewsBreaking NewsD5 specialPoliticsPunjab

ਕੋਰੋਨਾ ਪੀੜਤ ਗਰਭਵਤੀ ਨੇ ਸਿਹਤਮੰਦ ਬੱਚੇ ਦੇ ਜਨਮ ‘ਤੇ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ

ਮੋਹਾਲੀ : ‘ਕੋਵਿਡ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਆਪਣੇ ਵੀ ਦੂਰੀ ਬਣਾਉਣ ’ਤੇ ਮਜਬੂਰ ਹਨ ਉੱਥੇ ਸਿਵਲ ਹਸਪਤਾਲ ਮੁਹਾਲੀ ਦੇ ਡਾਕਟਰਾਂ ਤੇ ਨਰਸਾਂ ਨੇ ਪੂਰੀ ਵਾਹ ਲਾ ਕੇ ਮੈਨੂੰ ਕਰੋਨਾ ਮੁਕਤ ਬੱਚੇ ਨੂੰ ਜਨਮ ਦੇਣ ਵਿੱਚ ਸਹਾਇਤਾ ਕੀਤੀ। ਕੋਵਿਡ ਪੌਜ਼ੀਟਿਵ ਹੋਣ ਕਾਰਨ ਮੈਨੂੰ ਬੇਹੱਦ ਮਾਨਸਿਕ ਤਣਾਅ ਸੀ ਅਤੇ ਮੇਰਾ ਨਾਰਮਲ ਜਣੇਪਾ ਸੰਭਵ ਨਹੀਂ ਸੀ। ਪਰ, ਡਾਕਟਰਾਂ ਨੇ ਮੇਰਾ ਅਪ੍ਰੇਸ਼ਨ ਕੀਤਾ ਤੇ ਮੈਂ ਤੰਦਰੁਸਤ ਬੱਚੇ ਦੀ ਮਾਂ ਬਣੀ। ਰੱਬ ਇਨਾਂ ਦਾ ਭਲਾ ਕਰੇ !

ਕੱਲੀ ਕੁੜੀ ਨੇ ਘੇਰ ਲਏ ਮੁੰਡੇ, ਫਿਰ ਮੁੰਡਿਆਂ ਨੂੰ ਨਈਂ ਲੱਭਿਆ ਭੱਜਣ ਨੂੰ ਰਾਹ, ਤੁਸੀਂ ਸੋਚੋਗੇ ਆਹ ਕੁਝ ਵੀ ਹੋ ਸਕਦੈ ?

ਮੈਂ ਸਾਰੀ ਜ਼ਿੰਦਗੀ ਪੰਜਾਬ ਸਰਕਾਰ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਅਹਿਸਾਨਮੰਦ ਰਹਾਂਗੀ।’’  ਇਹ ਪ੍ਰਗਟਾਵਾ ਮੁਹਾਲੀ ਦੇ ਪਿੰਡ ਲਾਹੌਰੀ ਦੀ ਕਰੋਨਾ ਪੌਜ਼ੀਟਿਵ ਗਰਭਵਤੀ ਮਹਿਲਾ ਅਮਨਦੀਪ ਕੌਰ ਨੇ ਸਿਵਲ ਹਸਪਤਾਲ ਮੁਹਾਲੀ ਵਿਖੇ ਕਰੋਨਾ ਰਹਿਤ ਤੰਦਰੁਸਤ ਬੱਚੇ ਨੂੰ ਜਨਮ ਦੇਣ ਉਪਰੰਤ ਕੀਤਾ। ਆਪਣੇ ਅਤੇ ਬੱਚੇ ਦੀ ਸਥਿਤੀ ਨੂੰ ਸਿਵਲ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿੱਚੋਂ ਸਾਂਝਾ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਡਾਕਟਰਾਂ ਅਤੇ ਨਰਸਾਂ ਵੱਲੋਂ ਉਸਦੀ ਅਤੇ ਉਸਦੇ ਬੱਚੇ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ।

ਹੁਣੇ-ਹੁਣੇ ਆਈ ਬੁਰੀ ਖ਼ਬਰ, ਦੇਸ਼ ਦੇ ਸਾਬਕਾ ਰਾਸ਼ਟਰਪਤੀ ਦਾ ਹੋਇਆ ਦੇਹਾਂਤ

ਦਵਾਈ ਦਾ ਪੂਰਾ ਪ੍ਰਬੰਧ ਹੈ ਅਤੇ ਵਧੀਕਾ ਖੁਰਾਕ ਵੀ ਮਿਲ ਰਹੀ ਹੈ। ਉਸਨੇ ਆਪਣੇ ਵਰਗੀਆਂ ਔਰਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਅਫ਼ਵਾਹਾਂ ਤੋਂ ਸਾਵਧਾਨ ਰਹਿਣ ਅਤੇ ਜਣੇਪਾ ਹਸਪਤਾਲ ਵਿੱਚ ਹੀ ਕਰਵਾਉਣ। ਹਸਪਤਾਲ ਪੂਰੀ ਤਰਾਂ ਸੁਰੱਖਿਅਤ ਹਨ ਅਤੇ ਇੱਥੇ ਮਾਂ ਅਤੇ ਬੱਚੇ ਦੀ ਪੂਰੀ ਦੇਖਭਾਲ ਕੀਤੀ ਜਾਂਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button