NewsBreaking NewsD5 specialInternational

ਕੋਰੋਨਾ ਵਾਇਰਸ ਦੇ ਇਲਾਜ਼ ਲਈ ਕਾਰਗਰ ਹੋਵੇਗਾ ਇਹ ਫਲ : ਕੈਨੇਡੀਅਨ ਮਾਹਰ

ਟੋਰਾਂਟੋ- ਪੂਰੀ ਦੁਨੀਆਂ ਵਿੱਚ ਤੇਜ਼ੀ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਮੌਤਾਂ ਦੀ ਵੀ। ਜਿਸਨੂੰ ਲੈ ਕੇ ਸਾਰਿਆਂ ਦੀਆਂ ਨਜ਼ਰਾਂ ਕੋਰੋਨਾ ਵਾਇਰਸ ਦੀ ਵੈਕਸੀਨ ‘ਤੇ ਹਨ ਜਿਸ ਨੂੰ ਭਾਰਤ ਸਣੇ ਦੁਨੀਆਂ ਦੇ ਕਈ ਦੇਸ ਬਣਾਉਣ ਵਿੱਚ ਲੱਗੇ ਹਨ। ਉੱਥੇ ਹੀ ਕੈਨੇਡੀਅਨ ਮਾਹਰਾਂ ਦਾ ਵਿਚਾਰ ਹੈ ਕਿ ਲੋਕਾਂ ਦਾ ਪਸੰਦੀਦਾ ਫਲ ਅਕਾਈ ਬੇਰੀ ਕੋਰੋਨਾ ਵਾਇਰਸ ਨਾਲ ਲੜਨ ਵਿਚ ਖਾਸ ਭੂਮਿਕਾ ਨਿਭਾਅ ਸਕਦਾ ਹੈ। ਟੋਰਾਂਟੋ ਯੂਨੀਵਰਸਿਟੀ ਨੇ ਇਸ ਨੂੰ ਲੈ ਕੇ ਇਕ ਕਲੀਨਕ ਟ੍ਰਾਇਲ ਸ਼ੁਰੂ ਕੀਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਕਾਈ ਪਾਲਮ ਜਾਂ ਅਕਾਈ ਬੇਰੀ ਵਜੋਂ ਜਾਣਿਆ ਜਾਂਦਾ ਜਾਮਣ ਵਰਗਾ ਇਹ ਫਲ ਕੋਰੋਨਾ ਦੌਰਾਨ ਲੋਕਾਂ ਨੂੰ ਹੋਣ ਵਾਲੀ ਸੋਜ ਤੇ ਹੋਰ ਪਰੇਸ਼ਾਨੀਆਂ ਤੋਂ ਬਚਾਅ ਸਕਦਾ ਹੈ।

ਮੋਗਾ ‘ਚ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲਿਆਂ ਦਾ ਪਰਿਵਾਰ ਆਇਆ ਮੀਡੀਆ ਸਾਹਮਣੇ

ਉਂਝ ਇਸ ਫਲ ਨੂੰ ਵਧਦੀ ਉਮਰ ਰੋਕਣ ਅਤੇ ਭਾਰ ਘਟਾਉਣ ਲਈ ਜਾਣਿਆ ਜਾਂਦਾ ਹੈ ਤੇ ਉੱਤਰੀ ਅਮਰੀਕਾ ਵਿਚ ਲੋਕ ਇਸ ਫਲ ਦੇ ਸ਼ੌਕੀਨ ਹਨ। ਡਾਕਟਰ ਮਿਸ਼ੇਲ ਫਾਰਕੁਹ ਨੇ ਦੱਸਿਆ ਕਿ ਉਹ ਇਸ ਦਾ ਟ੍ਰਾਇਲ ਮਲਟੀਨੈਸ਼ਨਲ ਕਲੀਨਿਕ ਵਿਚ ਕਰਨ ਜਾ ਰਹੇ ਹਨ। ਲੋਕਾਂ ਦੀ ਪਹੁੰਚ ਵਿਚ ਹੋਣ ਕਾਰਨ ਤੇ ਸਸਤਾ ਹੋਣ ਕਾਰਨ ਹਰ ਕੋਈ ਇਸ ਨੂੰ ਖਰੀਦ ਸਕਦਾ ਹੈ। ਇਸ ਦਾ ਰਸ ਬਹੁਤ ਗੁਣਕਾਰੀ ਹੈ।

🔴 LIVE 🔴ਖਾਲਿਸਤਾਨੀ ਫੇਰ ਕਰਨ ਲੱਗੇ ਸੀ ਪੰਜਾਬ ‘ਚ ਵੱਡਾ ਕੰਮ,ਨਵਜੋਤ ਸਿੱਧੂ ਨੂੰ ਫਸਿਆ ਕਸੂਤਾ

580 ਮਰੀਜ਼ਾਂ ਉੱਤੇ ਇਸ ਦਾ ਟੈਸਟ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਤੇ ਘਰ ਵਿਚ ਇਕਾਂਤਵਾਸ ਹਨ। ਕੁੱਝ ਮਰੀਜ਼ਾਂ ਨੂੰ ਅਕਾਈ ਗੋਲੀਆਂ ਦਿੱਤੀਆਂ ਜਾਣਗੀਆਂ ਜਦਕਿ ਹੋਰਾਂ ਨੂੰ ਪਲੇਸਬੋ ਗੋਲੀਆਂ ਦਿੱਤੀਆਂ ਜਾਣਗੀਆਂ। ਹਰ ਮਰੀਜ਼ ਨੂੰ 8 ਘੰਟਿਆਂ ਵਿਚ 520 ਐੱਮ. ਜੀ. ਦਾ ਇਕ ਕੈਪਸੁਲ ਦਿੱਤਾ ਜਾਵੇਗਾ। ਮਾਹਰਾਂ ਨੂੰ ਆਸ ਹੈ ਕਿ ਇਸ ਦਵਾਈ ਨਾਲ ਮੌਤ ਦਰ ਘਟੇਗੀ ਤੇ ਮਰੀਜ਼ ਜਲਦੀ ਸਿਹਤਯਾਬ ਹੋਣਗੇ। ਟੋਰਾਂਟੋ ਵਿਚ ਤਾਂ ਇਹ ਟ੍ਰਾਇਲ ਚੱਲ ਹੀ ਰਿਹਾ ਹੈ, ਨਾਲ ਦੀ ਨਾਲ ਬ੍ਰਾਜ਼ੀਲ ਵਿਚ ਇਸ ਦਾ ਟ੍ਰਾਇਲ ਹੋ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button