NewsD5 specialIndiaPoliticsPunjabVideo

ਡਿਪਟੀ ਕਮਿਸ਼ਨਰ ਵੱਲੋਂ ਰਾਜਿੰਦਰਾ ਹਸਪਤਾਲ ਦੀ ਐਮ.ਸੀ.ਐਚ. ਇਮਾਰਤ ਦਾ ਦੌਰਾ, ਕੋਵਿਡ ਆਈਸੋਲੇਸ਼ਨ ਵਾਰਡ ਦੀ ਸਥਿਤੀ ਦਾ ਜਾਇਜ਼ਾ -ਪਟਿਆਲਾ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਡਾਕਟਰਾਂ ਦੇ ਹੌਂਸਲੇ ਬੁਲੰਦ-ਕੁਮਾਰ ਅਮਿਤ -ਬਿਹਤਰ ਢੰਗ ਨਾਲ ਹੋ ਰਹੀ ਹੈ ਕੋਵਿਡ ਮਰੀਜਾਂ ਦੀ ਸੰਭਾਲ-ਡਿਪਟੀ ਕਮਿਸ਼ਨਰ -ਮਰੀਜ ਵਧਣ ‘ਤੇ ਸੁਪਰ ਸਪੈਸ਼ਲਿਟੀ ਬਲਾਕ ਵੀ ਵਰਤਣ ਲਈ ਪੂਰੀ ਤਰ੍ਹਾਂ ਤਿਆਰ-ਕੁਮਾਰ ਅਮਿਤ

ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਦੇਰ ਸ਼ਾਮ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮ.ਸੀ.ਐਚ. ਇਮਾਰਤ ਵਿਖੇ ਸਥਾਪਤ ਕੋਵਿਡ ਆਈਸੋਲੇਸ਼ਨ ਵਾਰਡ ਦੀ ਪਹਿਲੀ ਮੰਜ਼ਿਲ ਦਾ ਦੌਰਾ ਕਰਕੇ, ਕੋਵਿਡ ਵਾਰਡ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਪਟਿਆਲਾ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਡਾਕਟਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਰਾਜਿੰਦਰਾ ਹਸਪਤਾਲ ਵਿਖੇ ਕੋਵਿਡ ਮਰੀਜਾਂ ਦੇ ਇਲਾਜ ਦੇ ਬਿਹਤਰ ਪ੍ਰਬੰਧ ਹਨ।

ਕਾਂਗਰਸ ਦੇ ਅੱਧੇ MLA ਦਾ ਸ਼ਰਾਬ ਮਾਫੀਆਂ ‘ਚ ਹੱਥ?ਆਪ ਦੇ ਆਹ ਲੀਡਰ ਨੇ ਕੱਢਲੀ ਪੂਰੀ ਲਿਸਟ!Exclusive interview
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਰੀਜਾਂ ਦੀ ਗਿਣਤੀ ਵਧਣ ‘ਤੇ ਰਾਜਿੰਦਰਾ ਹਸਪਤਾਲ ਵਿਖੇ ਨਵੇਂ ਬਣੇ ਸੁਪਰ ਸਪੈਸ਼ਲਿਟੀ ਬਲਾਕ ਦੀ ਇਮਾਰਤ ਨੂੰ ਵੀ ਕੋਵਿਡ ਆਈਸੋਲੇਸ਼ਨ ਲਈ ਵਰਤਿਆ ਜਾ ਸਕਦਾ ਹੈ, ਜਿਸ ਲਈ ਇਹ ਇਮਾਰਤ ਵੀ ਪੂਰੀ ਤਰ੍ਹਾਂ ਤਿਆਰ ਹੈ।

ਗੋਰੀ ਦਾ ਦੇਸੀ ਜੱਟ ‘ਤੇ ਆਇਆ ਦਿਲ, ਵਿਆਹ ਕਰਵਾਕੇ ਬਣੀ ਸਿੰਘਣੀ, ਦੇਖੋ ਪਿਆਰ ਦੀ ਪੂਰੀ ਕਹਾਣੀ
ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਾਲ ਏ.ਡੀ.ਸੀ. (ਡੀ) ਡਾ. ਪ੍ਰੀਤੀ ਯਾਦਵ, ਹਸਪਤਾਲ ਦੇ ਕੋਵਿਡ ਕੇਅਰ ਇੰਚਾਰਜ, ਪੀਡੀਏ ਦੇ ਮੁੱਖ ਪ੍ਰਸ਼ਾਸਕ ਤੇ ਮੈਡੀਕਲ ਸਿਖਿਆ ਤੇ ਖੋਜ ਦੇ ਵਧੀਕ ਸਕੱਤਰ ਸ੍ਰੀਮਤੀਸੁਰਭੀਮਲਿਕ, ਸਹਾਇਕ ਕਮਿਸ਼ਨਰ ਡਾ. ਨਿਰਮਲ ਓਸੀਪਚਨ, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਹਰਜਿੰਦਰ ਸਿੰਘ, ਮੈਡੀਕਲ ਸੁਪਰਡੈਂਟ ਡਾ. ਰਮੇਸ਼ ਕੁੰਡਲ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਵਿਨੋਦ ਡਾਂਗਵਾਲ ਸਮੇਤ ਹੋਰ ਡਾਕਟਰ ਅਤੇ ਅਧਿਕਾਰੀ ਮੌਜੂਦ ਸਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਮਿਸ਼ਨ ਫ਼ਤਿਹ ਤਹਿਤ ਕਿਸੇ ਵੀ ਕੋਵਿਡ ਮਰੀਜ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮਰੀਜਾਂ ਦਾ ਇਲਾਜ ਬਹੁਤ ਹੀ ਬਿਹਤਰ ਢੰਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਵਿਖੇ ਮਰੀਜਾਂ ਦੇ ਵਾਰਸਾਂ ਨੂੰ ਜਾਣਕਾਰੀ ਦੇਣ ਲਈ ਸਥਾਪਤ ਕੀਤੇ ਗਏ ਕਾਲ ਸੈਂਟਰ ਤੋਂ ਹੁਣ ਤੱਕ 125 ਮਰੀਜਾਂ ਦੇ ਵਾਰਸਾਂ ਨੂੰ ਫੋਨ ਕੀਤੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਹਸਪਤਾਲ ਦੇ ਡਾਕਟਰਾਂ ਸਮੇਤ ਨਰਸਿੰਗ ਸਟਾਫ਼ ਅਤੇ ਦਰਜਾ ਚਾਰ ਅਮਲੇ ਨੂੰ ਵੀ ਜਰੂਰੀ ਹਦਾਇਤਾਂ ਜਾਰੀ ਕੀਤੀਆਂ।

BIG BREAKING-ਦੇਸ਼ ਦੇ ਵੱਡੇ ਮੰਤਰੀ ਨੁੰ ਹੋਇਆ ਕੋਰੋਨਾ,ਮੋਦੀ ਸਰਕਾਰ ਨੂੰ ਵੱਡਾ ਝਟਕਾ!
ravi Singh ਨੇ ਸਮਾਜਸੇਵੀਆਂ ਦਾ ਕੱਢ ਲਿਆ ਸੱਚ,ਕਿਵੇਂ ਮਾਰਦੇ ਨੇ ਸਮਜਾਸੇਵੀ ਦੇ ਨਾਂ ‘ਤੇ ਠੱਗੀ?ਸੁਣ ਹੋ ਜਾਵੋਗੇ ਹੈਰਾਨ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button