ਸਰੋਜ ਖਾਨ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
ਮੁੰਬਈ : ਫਿਲਮ ਮੇਕਰ ਅਨੁਭਵ ਸਿਨਹਾ ਨੇ ਸੋਸ਼ਲ ਮੀਡੀਆ ‘ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦਿੱਗਜ਼ ਕੋਰੀਓਗ੍ਰਾਫਰ ਸਰੋਜ ਖਾਨ ਦੀ ਸਿਹਤ ਹੁਣ ਠੀਕ ਹੈ ਅਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਇੱਕ ਜਾਂ ਦੋ ਦਿਨ ‘ਚ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਜਾਵੇਗਾ। ਸਾਂਹ ਲੈਣ ‘ਚ ਮੁਸ਼ਕਿਲ ਦੇ ਚੱਲਦਿਆਂ ਸਰੋਜ ਖਾਨ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸਿਨਹਾ ਨੇ ਬੁੱਧਵਾਰ ਸਵੇਰੇ ਟਵੀਟ ਕਰਕੇ ਇਹ ਵੀ ਕਿਹਾ ਕਿ 71 ਸਾਲ ਦੇ ਮਸ਼ਹੂਰ ਕੋਰੀਓਗ੍ਰਾਫਰ ਨੂੰ ਸ਼ਨੀਵਾਰ ਬਾਂਦਰਾ ਦੇ ਗੁਰੂ ਨਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਇੱਥੇ ਕੀਤੀ ਗਈ ਜਾਂਚ ਵਿੱਚ ਇਸ ਗੱਲ ਦਾ ਪਤਾ ਲੱਗਿਆ ਹੈ ਕਿ ਉਹ ਕੋਵਿਡ – 19 ਨੈਗੇਟਿਵ ਹਨ।
ਕਾਂਗਰਸੀ ਪ੍ਰਧਾਨ ਦੀ ਬਿੱਟੂ ਨੂੰ ਕੋਰੀ ਨਾਂਹ! ਅਸੀਂ ਨਹੀਂ ਕਰਾਉਣੇ ਪਰਚੇ, ਦਿਲਜੀਤ ਬੋਲਿਆ ਸੱਚ,ਇਕੱਲੇ ਪਏ ਰਵਨੀਤ ਬਿੱਟੂ!
ਅਨੁਭਵ ਨੇ ਟਵੀਟ ਕੀਤਾ, ਸਰੋਜ ਜੀ ਦੀ ਦੇਖਭਾਲ ਕਰ ਰਹੇ ਲੋਕਾਂ ਨਾਲ ਹੁਣੇ ਗੱਲ ਕੀਤੀ। ਉਹ ਹਸਪਤਾਲ ‘ਚ ਜ਼ਰੂਰ ਹਨ ਪਰ ਠੀਕ ਹਨ। ਇੱਕ ਜਾਂ ਦੋ ਦਿਨ ‘ਚ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਜਾਵੇਗਾ। ਚਿੰਤਾ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਉਨ੍ਹਾਂ ਨੂੰ ਉੱਥੇ ਜਾਂਚ ਲਈ ਰੱਖਿਆ ਹੋਇਆ ਹੈ। ਉਨ੍ਹਾਂ ਨੂੰ ਕਮਜੋਰੀ ਮਹਿਸੂਸ ਹੋ ਰਹੀ ਸੀ ਤਾਂ ਐਡਮਿਟ ਕਰਾ ਦਿੱਤਾ ਗਿਆ। ਉਨ੍ਹਾਂ ਦਾ ਕੋਵਿਡ ਟੈਸਟ ਵੀ ਹੋਇਆ, ਜਿਸਦਾ ਰਿਪੋਰਟ ਨੈਗੇਟਿਵ ਆਈ ਹੈ।
Just spoke to people looking after Saroj Ji. She is in fact in hospital. But doing well. Should be out in a day or two. Nothing to worry. Was there for regular treatment. Felt weak, got admitted. Tested Covid too. Negative. #SarojKhan
— Anubhav Sinha (@anubhavsinha) June 24, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.