Big Breaking-ਕੋਰੋਨਾ ਵਾਇਰਸ ਨੇ ਇੱਕ ਹੋਰ ਪੁਲਿਸ ਅਫ਼ਸਰ ਲਿਆ ਚਪੇਟ ‘ਚ (Video)
ਹੁਸ਼ਿਆਰਪੁਰ : ਪੰਜਾਬ ‘ਚ ਕੋਰੋਨਾ ਵਾਇਰਸ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਆਏ ਦਿਨ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਹੀ ਹੁਸ਼ਿਆਰਪੁਰ ‘ਚ ਲਗਾਤਾਰ ਕੋਰੋਨਾ ਦਾ ਕਹਿਰ ਜਾਰੀ ਹੈ। ਹੁਣ ਦਸੂਹਾ ਦੇ ਪਿੰਡ ਵੱਡਾ ਟੇਰਕਿਆਣਾ ‘ਚੋਂ ਏ. ਐੱਸ. ਆਈ. ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਬਲਾਕ ਦਸੂਹਾ ਦੇ ਪਿੰਡ ਵੱਡਾ ਟੇਰਕਿਆਣਾ ਦੇ ਦਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਜੋ ਜਲੰਧਰ ਵਿਖੇ ਪੁਲਿਸ ‘ਚ ਏ. ਐੱਸ. ਆਈ.ਤੈਨਾਤ ਹੈ, ਟੈਸਟਿੰਗ ਦੌਰਾਨ ਕੋਰੋਨਾ ਪੌਜ਼ੀਟਿਵ ਪਾਇਆ ਗਿਆ।
ਕਾਂਗਰਸੀ MLA ‘ਤੇ ਲੱਗੇ ਗੰਭੀਰ ਇਲਜ਼ਾਮ,ਸੁਣਕੇ ਅੱਖਾਂ ਰਹਿ ਜਾਣਗੀਆਂ ਟੱਡੀਆਂ,ਹੁਣ ਕੈਪਟਨ ਨੂੰ ਕਰਨੀ ਪਊ ਕਾਰਵਾਈ?
ਹੈਲਥ ਸੈਂਟਰ ਮੰਡ ਪੰਧੇਰ ਦੇ ਐੱਸ. ਐੱਮ. ਓ. ਡਾ. ਐੱਸ. ਪੀ. ਸਿੰਘ, ਰੈਪਿਡ ਟੀਮ ਦੇ ਇੰਚਾਰਜ ਡਾ. ਸੰਦੀਪ ਨੇ ਦੱਸਿਆ ਕਿ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਏ. ਐੱਸ. ਆਈ.ਦਵਿੰਦਰ ਸਿੰਘ ਬੀਤੇ ਦਿਨੀਂ ਇਕ ਰਾਤ ਆਪਣੇ ਜੱਦੀ ਪਿੰਡ ‘ਚ ਰਹਿ ਕੇ ਗਿਆ ਸੀ। ਜਿਸ ਕਾਰਨ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਇਕਾਂਤਵਾਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਰੋਨਾ ਪੀੜਤ ਏ. ਐੱਸ. ਆਈ. ਦੀ ਰਿਪੋਰਟ ਪੌਜ਼ੀਟਿਵ ਆਉਣ ਨਾਲ ਪਿੰਡ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ‘ਤੇ ਥਾਣਾ ਮੁਖੀ ਗੁਰਦੇਵ ਸਿੰਘ, ਹੈਲਥ ਮੁਲਾਜ਼ਮ ਨਰਿੰਦਰ ਸਿੰਘ, ਸੁਖਜੀਤ ਸਿੰਘ ਨੇ ਪਹੁੰਚ ਕੇ ਜਾਇਜ਼ਾ ਲਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.