ਕਰਫ਼ਿਊ ਤੋੜਨ ਵਾਲੇ ਲੋਕਾਂ ‘ਤੇ DGP ਦਾ ਵੱਡਾ ਬਿਆਨ, ਸਾਨੂੰ ਮਜਬੂਰ ਨਾ ਕਰੋ,ਨਹੀਂ ਤਾਂ….
ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਰਾਜ ਵਿੱਚ ਕਰਫਿਊ ਦੇ ਦੌਰਾਨ ਘਰਾਂ ਤੋਂ ਬਾਹਰ ਨਿਕਲਣ ਵਾਲਿਆਂ ਤੇ ਪੁਲਿਸ ਵੱਲੋਂ ਮਾਰ ਕੁੱਟ ਦੀਆਂ ਘਟਨਾਵਾਂ ‘ਤੇ ਤੁਰੰਤ ਵਿਰਾਮ ਲਗਾਉਣ ਦੇ ਆਦੇਸ਼ ਜਾਰੀ ਕਰਦੇ ਹੋਏ ਪੁਲਿਸ ਮੁਲਾਜ਼ਮਾਂ ਨੂੰ ਸਖਤ ਚਿਤਾਵਨੀ ਦਿੱਤੀ ਹੈ। ਇਸ ਵਿੱਚ ਵੀਰਵਾਰ ਨੂੰ ਰਾਜ ਵਿੱਚ ਕਰਫਿਊ ਦੀ ਉਲੰਘਣਾ ਦੇ ਇਲਜ਼ਾਮ ‘ਚ 262 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਕਿ 170 ਦੇ ਖਿਲਾਫ ਐਫਆਈਆਰ ਦਰਜ ਕੀਤੀਆਂ ਗਈਆਂ।
ਕਰਫ਼ਿਊ ਤੋੜਨ ਵਾਲੇ ਲੋਕਾਂ ‘ਤੇ DGP ਦਾ ਵੱਡਾ ਬਿਆਨ, ਸਾਨੂੰ ਮਜਬੂਰ ਨਾ ਕਰੋ,ਨਹੀਂ ਤਾਂ….
ਉਲੰਘਣਾ ਕਰਨ ਵਾਲਿਆਂ ਵਿੱਚ ਚਾਰ ਅਜਿਹੇ ਲੋਕ ਵੀ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਘਰ ਵਿੱਚ ਕੁਆਰਟਿਨ ਕੀਤਾ ਹੋਇਆ ਹੈ। ਇਨ੍ਹਾਂ ਚਾਰਾਂ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ। ਇਹਨਾਂ ‘ਚ ਤਿੰਨ ਕੇਸ ਸੰਗਰੂਰ ਅਤੇ ਇੱਕ ਕੇਸ ਬਠਿੰਡਾ ‘ਚ ਦਰਜ ਹੋਇਆ ਹੈ। ਡੀਜੀਪੀ ਨੇ ਦੱਸਿਆ ਕਿ ਹੁਣ ਤੱਕ ਵੱਖਰੇ ਰੈਂਕ ਦੇ 40,153 ਪੁਲਿਸ ਮੁਲਾਜ਼ਮ ਰਾਜ ਦੇ ਵੱਖਰੇ ਜਿਲ੍ਹਿਆਂ ਅਤੇ ਪੁਲਿਸ ਕਮਿਸ਼ਨਰੇਟ ਫੀਲਡ ਵਿੱਚ ਤੈਨਾਤ ਕੀਤੇ ਗਏ ਹਨ, ਜੋ ਜਰੂਰੀ ਸਪਲਾਈ ਦੀ ਸੰਭਾਲ ਅਤੇ ਕਰਫਿਊ ਲਾਗੂ ਕਰਨ ਦੇ ਕੰਮ ਵਿੱਚ ਜੁਟੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.