ਕਰਫ਼ਿਊ ‘ਤੇ ਪੰਜਾਬ ਦੇ ਡੀਜੀਪੀ ਦਾ ਵੱਡਾ ਬਿਆਨ
ਚੰਡੀਗੜ੍ਹ : ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਰਾਜ ‘ਚ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ 232 ਮੁਕੱਦਮੇ ਦਰਜ ਕੀਤੇ ਅਤੇ 111 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਕਰਫਿਊ ਦੇ ਦੌਰਾਨ ਲੋਕਾਂ ਨੂੰ ਮੁੱਢਲੀ ਸਹੂਲਤਾਂ ਦੇਣ ਲਈ ਇੱਕ ਵਿਆਪਕ ਰਣਨੀਤੀ ਵੀ ਤਿਆਰ ਕੀਤੀ ਹੈ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਕਰਫਿਊ ਦੀ ਉਲੰਘਣਾ ਦੀਆਂ ਕੁਲ 38 ਐਫਆਈਆਰ ਐਸਏਐਸ ਨਗਰ (ਮੋਹਾਲੀ) ਵਿੱਚ ਦਰਜ ਕੀਤੀਆਂ ਗਈਆਂ ਜਦੋਂ ਕਿ ਅੰਮ੍ਰਿਤਸਰ (ਪੇਂਡੂ) ਵਿੱਚ 34, ਤਰਨਤਾਰਨ ਅਤੇ ਸੰਗਰੂਰ ਤੋਂ 30 – 30 ਮਾਮਲੇ ਦਰਜ ਹੋਏ ਹਨ।
ਕਰਫ਼ਿਊ ‘ਤੇ ਪੰਜਾਬ ਦੇ ਡੀਜੀਪੀ ਦਾ ਵੱਡਾ ਬਿਆਨ | DGP Dinkar Gupta on Curfew Punjab
ਤਰਨ ਤਾਰਨ ਤੋਂ 43 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਜਦੋਂ ਕਿ 23 ਵਿਅਕਤੀਆਂ ਨੂੰ ਕਪੂਰਥਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ।ਹੁਸ਼ਿਆਰਪੁਰ ‘ਚ 15, ਬਠਿੰਡਾ ਵਿੱਚ13, ਫਿਰੋਜ਼ਪੁਰ ਵਿੱਚ 5, ਪਟਿਆਲਾ ਵਿੱਚ5, ਗੁਰਦਾਸਪੁਰ ਵਿੱਚ 4 ਅਤੇ ਲੁਧਿਆਣਾ ਵਿੱਚ 2 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ। ਡੀਜੀਪੀ ਨੇ ਦੱਸਿਆ ਕਿ ਜਿਲ੍ਹਾ ਖੰਨਾ, ਪਠਾਨਕੋਟ, ਬਰਨਾਲਾ, ਸੀਪੀ ਲੁਧਿਆਣਾ, ਫਾਜਿਲਕਾ ਅਤੇ ਮਾਨਸਾ ਤੋਂ ਕਰਫਿਊ ਦੀ ਉਲੰਘਣਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।
BREAKING CHANDIGARH | ਚੰਡੀਗੜ੍ਹ ਤੋਂ ਕਰੋਨਾ ਬਾਰੇ ਫ਼ੈਲੀ ਖ਼ਬਰ ਦੀ ਸੱਚਾਈ, ਮਰੀਜ਼ਾਂ ਲਈ ਖ਼ੁਸ਼ਖ਼ਬਰੀ
ਡੀਜੀਪੀ ਦਾ ਕਹਿਣਾ ਹੈ ਕਿ ਦਿਨ ਦੇ ਸਮੇਂ ਵਿੱਚ ਸ਼੍ਰੀ ਮੁਕਤਸਰ ਸਾਹਿਬ ਤੋਂ ਕੋਰਨਟਾਈਨ ਦੀ ਉਲੰਘਣਾ ਦੇ ਦੋ ਮਾਮਲੇ ਸਾਹਮਣੇ ਆਏ ਅਤੇ ਇੱਥੇ ਤੋਂ ਹੀ ਕਰਫਿਊ ਦੀ ਉਲੰਘਣਾ ਕਰਨ ਦੇ ਚਾਰ ਮਾਮਲੇ ਵੀ ਸਾਹਮਣੇ ਆਏ ਹਨ। ਹੁਣ ਤੱਕ ਵੱਖਰੇ ਰੈਂਕ ਦੇ ਕੁਲ 38,160 ਪੁਲਿਸ ਮੁਲਾਜ਼ਮ ਕਰਫਿਊ ਲਾਗੂ ਕਰਨ ਲਈ ਤੈਨਾਤ ਕੀਤੇ ਗਏ ਹਨ, ਜਿਸ ਵਿੱਚ ਪ੍ਰਭਾਵਿਤ ਖੇਤਰ ਸੀਲ ਕਰਨ ਤੋਂ ਇਲਾਵਾ ਜਰੂਰੀ ਚੀਜਾਂ ਦੀ ਸਪਲਾਈ ਅਤੇ ਕਨੂੰਨ ਵਿਵਸਥਾ ਵੀ ਸ਼ਾਮਿਲ ਹੈ। ਇਹਨਾਂ ਵਿੱਚ 981 ਵਲੰਟੀਅਰ ਸ਼ਾਮਿਲ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.