NewsBreaking NewsD5 specialIndiaPoliticsPunjab

Arvind Kejriwal LIVE | ਕੇਜਰੀਵਾਲ ਬਣਿਆ ਫਰਿਸ਼ਤਾ, ਦਿੱਲੀ ਵਾਲਿਆਂ ਲਈ ਨਵਾਂ ਐਲਾਨ

ਨਵੀਂ ਦਿੱਲੀ : ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਨੇ ਘੋਸ਼ਣਾ ਕੀਤੀ ਹੈ ਕਿ 23 ਮਾਰਚ ਸਵੇਰੇ 6 ਵਜੇ ਤੋਂ 31 ਮਾਰਚ ਤੱਕ ਦਿੱਲੀ ਲਾਕਡਾਊਨ ਰਹੇਗੀ। ਹਾਲਾਂਕਿ ਇਸ ਦੌਰਾਨ ਰਾਸ਼ਨ , ਸਬਜ਼ੀ ਅਤੇ ਦਵਾਈ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ।

Arvind Kejriwal LIVE | ਕੇਜਰੀਵਾਲ ਬਣਿਆ ਫਰਿਸ਼ਤਾ, ਦਿੱਲੀ ਵਾਲਿਆਂ ਲਈ ਨਵਾਂ ਐਲਾਨ

ਇਸਦੇ ਨਾਲ ਹੀ ਮੁੱਖਮੰਤਰੀ ਨੇ ਜਾਣਕਾਰੀ ਦਿੱਤੀ ਕਿ ਰਾਜ ਵਿੱਚ ਹੁਣ ਤੱਕ ਕੋਰੋਨਾ ਦੇ 27 ਕੇਸ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਸਾਰੇ ਪ੍ਰਾਈਵੇਟ ਆਫਿਸ ਬੰਦ ਰਹਿਣਗੇ ਪਰ ਕਿਸੇ ਦੀ ਸੈਲਰੀ ਨਹੀਂ ਕਟੇਗੀ। ਪ੍ਰਾਈਵੇਟ ਨੌਕਰੀ ‘ਚ ਅਸਥਾਈ ਅਤੇ ਸਥਾਈ ਦੋਵਾਂ ਕਰਮਚਾਰੀਆਂ ਨੂੰ ਪੂਰੀ ਤਨਖਾਹ ਮਿਲੇਗੀ।

ਕਰੋਨਾ ਦੀ ਦਹਿਸ਼ਤ ‘ਚ ਨਵਜੋਤ ਸਿੱਧੂ ਨੇ ਕੀਤਾ ਵੱਡਾ ਐਲਾਨ | Navjot Sidhu | Narrative from the Grassroots

ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੋਮਵਾਰ ਸਵੇਰ ਤੋਂ ਦਿੱਲੀ ਦੀਆਂ ਸਾਰੀਆਂ ਸੀਮਾਵਾਂ ਸੀਲ ਕਰ ਦਿੱਤੀ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਵਿੱਚ ਟੈਕਸੀ, ਆਟੋ ਅਤੇ ਈ-ਰਿਕਸ਼ਾ ਨਹੀਂ ਚੱਲਣਗੇ। ਹਾਲਾਂਕਿ ਡੀਟੀਸੀ ਦੀਆਂ 25 ਫ਼ੀਸਦੀ ਬਸਾਂ ਜਰੂਰਤਮੰਦਾਂ ਲਈ ਚਲਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਲਾਕਡਾਊਨ ਦੇ ਦੌਰਾਨ ਰਾਸ਼ਨ, ਸਬਜ਼ੀ, ਦਵਾਈ ਅਤੇ ਦੁੱਧ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button