JAIL ‘ਚ ਬੈਠੇ ਨਸ਼ਾ ਤਸਕਰਾਂ ‘ਤੇ ਸ਼ਿਕੰਜਾ, CAPTAIN ਸਰਕਾਰ ਨੇ ਪਿੰਡ-ਪਿੰਡ ਲਾਏ ਪਰਚੇ
ਮੋਗਾ : ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਪੰਜਾਬ ਪੁਲਿਸ ਵੱਲੋਂ ਪ੍ਰਾਪਰਟੀ ਕੰਪੀਟੈਂਟ ਅਥਾਰਟੀ ਡਿਪਾਰਟਮੈਂਟ ਆਫ ਰੈਵਨਿਊ ਦਿਲੀ ਦੇ ਹੁਕਮਾਂ ‘ਤੇ ਜਿਨ੍ਹਾਂ ਨਸ਼ਾ ਤਸਕਰਾਂ ਨੂੰ ਸਜਾ ਹੋਈ ਸੀ ਅਤੇ ਉਹਨਾਂ ਨੇ ਨਸ਼ੇ ਵੇਚ ਕੇ ਜੋ ਵੀ ਪ੍ਰਾਪਰਟੀ ਬਣਾਈ ਸੀ। ਉਸ ਸਬੰਧੀ ਮੋਗਾ ਜਿਲ੍ਹਾ ਦੇ ਕੁਲ 47 ਘਰਾਂ ਤੇ ਕਾਰਵਾਈ ਕੀਤੀ ਗਈ ਹੈ। ਮੋਗਾ ਦੇ ਨਿਹਾਲ ਸਿੰਘ ਵਾਲਾ ਅਤੇ ਬੱਧਨੀ ਕਲਾਂ ਥਾਣੇ ਅਧੀਨ ਪੈਂਦੇ ਪਿੰਡਾਂ ‘ਚ ਨਸ਼ਾ ਤਸਕਰਾਂ ਦੇ ਘਰਾਂ ਦੇ ਬਾਹਰ ਜਗਜੀਤ ਸਿੰਘ ਡੀ.ਐਸ.ਪੀ.ਡੀ ਮੋਗਾ ਦੀ ਅਗਵਾਈ ‘ਚ ਨੋਟਿਸ ਲਗਾਏ ਗਏ।
JAIL ‘ਚ ਬੈਠੇ ਨਸ਼ਾ ਤਸਕਰਾਂ ‘ਤੇ ਸ਼ਿਕੰਜਾ, CAPTAIN ਸਰਕਾਰ ਨੇ ਪਿੰਡ-ਪਿੰਡ ਲਾਏ ਪਰਚੇ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ.ਡੀ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਨਸ਼ਾ ਤਸਕਰਾ ਦੇ ਘਰਾਂ ਅੱਗੇ ਨੋਟਿਸ ਲਾ ਕੇ ਸੂਚਿਤ ਕੀਤਾ ਗਿਆ ਹੈ ਕਿ ਉਹ ਇਸ ਪ੍ਰਾਪਰਟੀ ਨੂੰ ਨਾ ਵੇਚ ਸਕਦੇ ਨਾ ਕਿਸੇ ਹੋਰ ਨਾਮ ਤੇ ਤਬਦੀਲ ਕਰ ਸਕਦੇ ਹਨ ਅਤੇ ਅਗਲੇ ਹੁਕਮਾਂ ਤੱਕ ਇਹ ਸਾਬਤ ਕਰਨਾ ਹੋਵੇਗਾ ਕਿ ਇਹ ਪ੍ਰਾਪਰਟੀ ਉਨ੍ਹਾਂ ਨੇ ਨਸੇ ਵੇਚ ਕੇ ਨਹੀਂ ਸਗੋਂ ਆਪਣੇ ਕਿਸੇ ਹੋਰ ਕਾਰੋਬਾਰ ਨਾਲ ਬਣਾਈ ਹੈ।
ਨਿਰਭਯਾ ਬਲਾਤਕਾਰ ਮਾਮਲੇ ‘ਚ ਵੱਡੇ ਖ਼ੁਲਾਸੇ, ਵੇਖੋ ਕਿਵੇਂ ਫਾਂਸੀ ਦੇਣ ਤੱਕ ਵਰਤਿਆ ਕਾਨੂੰਨ?
ਡੀ.ਐਸ.ਪੀ.ਡੀ ਜਗਜੀਤ ਸਿੰਘ ਦੇ ਮੁਤਾਬਕ ਜੇਕਰ ਕੋਈ ਇਸ ਪ੍ਰਾਪਟੀ ਨੂੰ ਤਬਦੀਲ ਕਰ ਆਪਣੇ ਨਾਮ ‘ਤੇ ਕਰੇਗਾ ਤਾਂ ਉਸ ਤੇ ਵੀ ਕਾਰਵਾਈ ਹੋਵੇਗੀ। ਇਸ ਕਾਰਵਾਈ ਨਾਲ ਨਸ਼ੇ ਦਾ ਕਾਰੋਬਾਰ ਕਰ ਰਹੇ ਹੋਰਨਾਂ ਲੋਕਾਂ ਨੂੰ ਵੀ ਨਸੀਹਤ ਮਿਲੇਗੀ ਤਾਂ ਜੋ ਇਹ ਨਸ਼ਾ ਤਸਕਰ ਆਪਣੇ ਮੁਨਾਫੇ ਲਈ ਪੰਜਾਬ ਦੀ ਨੌਜਵਾਨ ਪੀੜੀ ਨੂੰ ਹੋਰ ਬਰਬਾਦ ਨਾ ਕਰ ਸਕਣ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.