NewsBreaking NewsD5 specialPunjab

ਗ਼ਰੀਬ ਪਰਿਵਾਰ ਦੀ ਕੁੜੀ ਬਣੀ ਥਾਣੇਦਾਰਨੀ, ਮਾਂ ਨੇ ਕਿਹਾ ਸੀ- ਘਰ ਨਾ ਵੜੀਂ

ਗੁਰਦਾਸਪੁਰ : ਮੁਸੀਬਤਾਂ ਨੂੰ ਹਰਾ ਕੇ ਜ਼ਿੰਦਗੀ ਜਿਉਣਾ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ। ਅੱਜ ਅਸੀਂ ਤੁਹਾਨੂੰ ਸਬ ਇੰਸਪੈਕਟਰ ਗੁਰਪ੍ਰੀਤ ਕੌਰ ਚਹਿਲ ਤੋਂ ਵਾਕਫ਼ ਕਰਾਵਾਂਗੇ। ਮਿਹਨਤ ਅਤੇ ਸੰਘਰਸ਼ ‘ਚੋਂ ਨਿਕਲੀ ਇਸ ਲੇਡੀ ਸਿੰਘਮ ਨੇ ਅੱਜ ਜੋ ਮੁਕਾਮ ਹਾਸਲ ਕੀਤਾ ਹੈ। ਉਸ ਨੂੰ ਵੇਖ ਕੇ ਹਰ ਕੋਈ ਸਲੂਟ ਮਾਰਦਾ ਹੈ। ਸਲੂਟ ਵੱਜਣ ਵੀ ਕਿਉਂ ਨਾ ਖਾਕੀ ਵਰਦੀ, ਮੋਢੇ ‘ਤੇ ਦੋ ਸਟਾਰ ਐਵੇਂ ਨਹੀਂ ਮਿਲਦੇ। ਗੁਰਦਾਸਪੁਰ ‘ਚ ਤੈਨਾਤ ਐੱਸ.ਆਈ. ਗੁਰਪ੍ਰੀਤ ਕੌਰ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸਖ਼ਤ ਮਿਹਨਤ ਕੀਤੀ।

ਗ਼ਰੀਬ ਪਰਿਵਾਰ ਦੀ ਕੁੜੀ ਬਣੀ ਥਾਣੇਦਾਰਨੀ, ਮਾਂ ਨੇ ਕਿਹਾ ਸੀ- ਘਰ ਨਾ ਵੜੀਂ | SI Gurpreet Kaur Chahal

ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟਿਆਂ ਪਰ ਹੌਂਸਲੇ ਬੁਲੰਦ ਰਹੇ। ਇਹੀ ਕਾਰਨ ਹੈ ਕਿ ਹੁਣ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੇ ਫ਼ਰਜ਼ ਨੂੰ ਨਿਭਾਅ ਰਹੀ ਹੈ ਗੁਰਪ੍ਰੀਤ ਕੌਰ ਚਹਿਲ। ਹੁਣ ਸਬ ਇੰਸਪੈਕਟਰ ਗੁਰਪ੍ਰੀਤ ਕੌਰ ਉਹਨਾਂ ਕੁੜੀਆਂ ਲਈ ਮਿਸਾਲ ਹੈ ਜੋ ਜ਼ਿੰਦਗੀ ‘ਚ ਕੁਝ ਬਣਨ ਦੀ ਤਾਂਘ ਰੱਖਦੀਆਂ ਹਨ ਪਰ ਹਾਲਾਤ ਉਹਨਾਂ ਦੇ ਰਾਹ ‘ਚ ਅੜਿੱਕਾ ਬਣਦੇ ਹਨ। ਹਾਲਾਤਾਂ ਨਾਲ ਲੜਨਾ ਸਿੱਖੋ ਤਾਂਹੀ ਮੰਜ਼ਿਲਾਂ ਮਿਲਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button