NewsBreaking NewsD5 specialIndiaPolitics

ਪੀਐਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਕੇਜਰੀਵਾਲ

ਨਵੀਂ ਦਿੱਲੀ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਹਾਲ ਦੀਆਂ ਚੋਣਾਂ ‘ਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲਗਾਤਾਰ ਤੀਜੀ ਵਾਰ ਸੱਤਾ ‘ਚ ਆਉਣ ਤੋਂ ਬਾਅਦ ਪ੍ਰਧਾਨਮੰਤਰੀ ਮੋਦੀ ਨਾਲ ਕੇਜਰੀਵਾਲ ਦੀ ਇਹ ਪਹਿਲੀ ਮੁਲਾਕਾਤ ਹੈ। ਕੇਜਰੀਵਾਲ ਨੇ ਸੰਸਦ ਭਵਨ ਸਥਿਤ ਪ੍ਰਧਾਨਮੰਤਰੀ ਦਫ਼ਤਰ ‘ਚ ਮੋਦੀ ਨਾਲ ਮੁਲਾਕਾਤ ਕੀਤੀ। ਇਸ ਬੈਠਕ ਨੂੰ ਅਜਿਹੇ ਸਮੇਂ ‘ਚ ਕਾਫ਼ੀ ਮਹੱਤਵਪੂਰਣ ਮੰਨਿਆ ਹੈ ਜਦੋਂ ਕਿ ਪਿਛਲੇ ਦਿਨੀਂ ਉਤਰ ਪੂਰਵੀ ਦਿੱਲੀ ਵਿੱਚ ਹਿੰਸਾ ‘ਚ ਕਰੀਬ 42 ਲੋਕਾਂ ਦੀ ਮੌਤ ਹੋ ਗਈ ਅਤੇ 200 ਲੋਕ ਜਖ਼ਮੀ ਹੋਏ ਸਨ।

Live Punjab Vidhan Sabha-Bikram Majithia ਤੇ Sukhjinder Randhawa ਦੀ ਹੋਈ ਤੂੰ-ਤੂੰ, ਮੈਂ-ਮੈਂ

ਸਮਝਿਆ ਜਾਂਦਾ ਹੈ ਕਿ ਇਸ ਬੈਠਕ ‘ਚ ਦਿੱਲੀ ਹਿੰਸਾ ਅਤੇ ਇਸ ਨਾਲ ਜੁੜੀਆਂ ਘਟਨਾਵਾਂ ‘ਤੇ ਚਰਚਾ ਹੋਈ। ਜ਼ਿਕਰਯੋਗ ਹੈ ਕਿ 25 ਫਰਵਰੀ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖਮੰਤਰੀ ਅਰਿਵੰਦ ਕੇਜਰੀਵਾਲ ਦੀ ਚਰਚਾ ਹੋਈ ਸੀ। ਪੀਐਮ ਮੋਦੀ ਨਾਲ ਮੁਲਾਕਾਤ ‘ਤੇ ਬੋਲੇ ਅਰਵਿੰਦ ਕੇਜਰੀਵਾਲ – ਇਹ ਸ਼ਿਸ਼ਟਾਚਾਰ ਭੇਂਟ ਸੀ। ਚੋਣਾਂ ਜਿੱਤਣ ਤੋਂ ਬਾਅਦ ਹੀ ਸਮਾਂ ਮੰਗਿਆ ਸੀ। ਦਿੱਲੀ ਦੇ ਹਾਲਾਤ ‘ਤੇ ਚਰਚਾ ਹੋਈ ਅਤੇ ਲੋਕਾਂ ਲਈ ਕੰਮ ਕਰਨ ‘ਚ ਸਹਿਯੋਗ ਮੰਗਿਆ। ਦੱਸਿਆ ਕਿ ਐਤਵਾਰ ਨੂੰ ਬਹੁਤ ਅਫਵਾਹਾਂ ਫੈਲੀਆਂ, ਉਨ੍ਹਾਂ ਨੂੰ ਰੋਕਣ ‘ਚ ਦਿੱਲੀ ਪੁਲਿਸ ਨੇ ਬਹੁਤ ਚੰਗਾ ਰੋਲ ਨਿਭਾਇਆ।

Raja Warring ਨੇ ਫਿਰ ਦਿੱਤਾ ਵਿਵਾਦਿਤ ਬਿਆਨ,ਹੁਣ Captain ਬਾਰੇ ਹੀ ਬੋਲਤੀ ਵੱਡੀ ਗੱਲ!, ਦੇਣਾ ਪਉ ਅਸਤੀਫਾ!

ਸੀਐਮ ਕੇਜਰੀਵਾਲ ਨੇ ਕਿਹਾ ਜਿਸ ਤਰ੍ਹਾਂ ਐਤਵਾਰ ਨੂੰ ਪੁਲਿਸ ਨੇ ਰੋਕਿਆ ਜੇਕਰ ਸੋਮਵਾਰ ਅਤੇ ਮੰਗਲਵਾਰ ਨੂੰ ਵੀ ਉਹੋ ਜਿਹਾ ਹੀ ਕਰਦੀ ਤਾਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਅਸੀਂ ਚਰਚਾ ਕੀਤੀ ਕਿ ਭਵਿੱਖ ਵਿੱਚ ਅਜਿਹਾ ਕਦੇ ਨਾ ਹੋਵੇ ਇਸਦੇ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਬੇਨਤੀ ਕੀਤੀ ਕੀ ਦੰਗੇ ਕਰਾਉਣ ਦਾ ਜ਼ਿੰਮੇਵਾਰ ਜਿਹੜਾ ਵੀ ਹੋਵੇ, ਕਿੰਨੇ ਵੀ ਵੱਡੇ ਹੋਣ, ਕੋਈ ਵੀ ਹੋਵੇ ਉਨ੍ਹਾਂ ਨੂੰ ਬਖਸ਼ਿਆਂ ਨਾ ਜਾਵੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ‘ਤੇ ਵੀ ਗੱਲ ਹੋਈ, ਮਿਲਕੇ ਕੰਮ ਕਰਨਾ ਹੋਵੇਗਾ। ਸੰਸਦ ਭਵਨ ‘ਚ ਪੀਐਮ ਮੋਦੀ ਨਾਲ ਮਿਲਣ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਕੋਈ ਵੀ ਦਿੱਲੀ ਦੰਗੇ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ਼ ਸਖਤ ਕਾਰਵਾਈ ਹੋਵੇ। ਅਸੀਂ ਕੋਰੋਨਾ ਵਾਇਰਸ ‘ਤੇ ਵੀ ਚਰਚਾ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button