Breaking NewsD5 specialIndiaNews

ਵਿਆਹ ਤੋਂ ਬਾਅਦ ਲਾੜਾ ਪਹੁੰਚਿਆ ਥਾਣੇ, ਲਾੜੀ ਖਿਲਾਫ਼ ਦਰਜ ਕਰਵਾਈ FIR

ਨਵੀਂ ਦਿੱਲੀ : ਮੱਧਪ੍ਰਦੇਸ਼ ਦੇ ਭਿੰਡ ਜਿਲ੍ਹੇ ‘ਚ ਵਿਆਹ ਦੌਰਾਨ ਲਾੜੀ ਬਦਲਣ ਦਾ ਬਹੁਤ ਹੀ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ। ਲਾੜੇ ਅਤੇ ਉਸਦੇ ਪਰਿਵਾਰ ਨੇ ਪੁਲਿਸ ‘ਚ ਜਾ ਕੇ ਸ਼ਿਕਾਇਤ ਦਿੱਤੀ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਭਿੰਡ ਜਿਲ੍ਹੇ ਦੇ ਗੋਹਦ ਖੇਤਰ ਦਾ ਹੈ। ਪੁਲਿਸ ਨੂੰ ਮਿਲੀ ਸ਼ਿਕਾਇਤ ਅਨੁਸਾਰ ਗੋਹਦ ਵਿਕਾਸਖੰਡ ਖੇਤਰ ‘ਚ 16 ਜਨਵਰੀ ਨੂੰ ਇੱਕ ਵਿਆਹ ਹੋਇਆ ਸੀ।

Breaking-Sukhbir Badal ਨੂੰ ਵੱਡਾ ਝਟਕਾ, ਇਕ ਹੋਰ ਲੀਡਰ ਨੇ ਦਿੱਤਾ ਅਸਤੀਫਾ, ਢੀਂਡਸਾ ਦੀ ਵਧੀ ਤਾਕਤ

ਇਸ ਵਿਆਹ ਤੋਂ ਬਾਅਦ ਲਾੜੇ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਜਿਹੜੀ ਕੁੜੀ ਵਿਆਹ ਤੋਂ ਪਹਿਲਾ ਦਿਖਾਈ ਗਈ ਸੀ, ਉਸਦੇ ਨਾਲ ਵਿਆਹ ਨਹੀਂ ਹੋਇਆ। ਵਿਆਹ ਦੌਰਾਨ ਜਦੋਂ ਇਸ ਗੱਲ ਨੂੰ ਚੁੱਕਿਆ ਗਿਆ ਤਾਂ ਲਾੜੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਮੇਕਅੱਪ ਦੇ ਕਾਰਨ ਲਾੜੀ ਦਾ ਚਿਹਰਾ ਬਦਲਿਆ ਹੋਇਆ ਦਿਖਾਈ ਦੇ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਗੋਹਦ ਥਾਣਾ ਪੁਲਿਸ ਨੇ ਲਾੜੇ ਦੇ ਪਿਤਾ ਦੀ ਸ਼ਿਕਾਇਤ ‘ਤੇ ਲਾੜੀ ਦੇ ਪਿਤਾ, ਸਾਥੀਆਂ ਸਮੇਤ ਉਸ ਕੁੜੀ ਨੂੰ ਆਰੋਪੀ ਬਣਾਇਆ ਹੈ।

Exclusive-ਆਪਣੀ ਹੀ ਸਰਕਾਰ ਤੋਂ ਨਾਰਾਜ਼ ਹੋਏ Sukhjinder Randhawa ਨੇ ਅਸਤੀਫੇ ਦੀ ਕੀਤੀ ਪੇਸ਼ਕਸ਼

ਜਿਸਨੂੰ ਵਿਆਹ ਤੋਂ ਪਹਿਲਾ ਪਸੰਦ ਕੀਤਾ ਗਿਆ ਸੀ ਪਰ ਉਸਦੇ ਨਾਲ ਵਿਆਹ ਨਹੀਂ ਹੋਇਆ। ਕੁੜੀ ਪਸੰਦ ਕਰਨ ਤੋਂ ਬਾਅਦ ਟਿੱਕੇ ਦੀ ਰਸਮ ਹੋਈ ਪਰ 16 ਜਨਵਰੀ ਨੂੰ ਜਦੋਂ ਵਿਆਹ ਹੋਇਆ ਤਾਂ ਕੁੜੀ ਬਦਲ ਦਿੱਤੀ ਗਈ। ਜਿਸ ਕੁੜੀ ਦੇ ਨਾਲ ਵਿਆਹ ਹੋਇਆ। ਉਹ ਕੱਲਕਤਾ ਨਿਵਾਸੀ ਦੱਸੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਵੱਖਰੇ ਪਹਿਲੂਆਂ ਨੂੰ ਧਿਆਨ ‘ਚ ਰੱਖਕੇ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button