NewsBreaking NewsD5 specialIndiaPunjab

ਹੁਣ ਫ਼ਾਂਸੀ ਪੱਕੀ ? ਨਿਰਭਿਆ ਦੇ ਦੋਸ਼ੀ ਮੁਕੇਸ਼ ਦੀ ਮੰਗ ਸੁਪ੍ਰੀਮ ਕੋਰਟ ਵੱਲੋਂ ਖਾਰਜ

ਨਵੀਂ ਦਿੱਲੀ : ਨਿਰਭਿਆ ਗੈਂਗਰੇਪ ਅਤੇ ਕਤਲ ਮਾਮਲੇ ‘ਚ ਫ਼ਾਂਸੀ ਦੀ ਸਜ਼ਾ ਪਾ ਚੁੱਕੇ ਸਾਰੇ ਦੋਸ਼ੀ ਆਪਣੇ ਆਪ ਨੂੰ ਬਚਾਉਣ ਲਈ ਹਰ ਦਾਅ ਪੇਚ ਆਪਣਾ ਰਹੇ ਹਨ। ਹਾਲਾਂਕਿ ਸੁਪ੍ਰੀਮ ਕੋਰਟ ਦੇ ਸਾਹਮਣੇ ਦੋਸ਼ੀਆਂ ਦੇ ਵਕੀਲ ਦਾ ਇੱਕ ਵੀ ਪੈਂਤਰਾ ਕੰਮ ਨਹੀਂ ਆ ਰਿਹਾ ਹੈ। ਇਸ ਕੜੀ ‘ਚ ਹੁਣ ਫ਼ਾਂਸੀ ਦੀ ਸਜ਼ਾ ਪਾ ਚੁੱਕੇ ਚਾਰੇ ਦੋਸ਼ੀਆਂ ‘ਚ ਸ਼ਾਮਿਲ ਅਕਸ਼ੈ ਨੇ ਬੁੱਧਵਾਰ ਨੂੰ ਸੁਪ੍ਰੀਮ ਕੋਰਟ ਦਾ ਰੁਖ਼ ਕਰਦੇ ਹੋਏ ਸੁਧਾਰਾਤਮਕ ਮੰਗ ਦਰਜ ਕੀਤੀ ਸੀ।

ਦੋਸ਼ੀ ਅਕਸ਼ੈ ਦੀ ਮੰਗ ‘ਤੇ ਸੁਪ੍ਰੀਮ ਕੋਰਟ ਨੇ ਅੱਜ ਦੁਪਹਿਰ ਇੱਕ ਵਜੇ ਸੁਣਵਾਈ ਕੀਤੀ। ਅਦਾਲਤ ਨੇ ਅਕਸ਼ੈ ਦੀ ਮੰਗ ਖਾਰਿਜ ਕਰ ਦਿੱਤੀ। ਮੰਗ ਵਿੱਚ ਕਿਹਾ ਗਿਆ ਸੀ ਕਿ ਔਰਤਾਂ ਦੇ ਖਿਲਾਫ਼ ਹਿੰਸਾ ‘ਤੇ ਵਿਅਕਤੀ ਦਬਾਅ ਅਤੇ ਜਨਤਾ ਦੀ ਰਾਏ ਦੇ ਚੱਲਦਿਆਂ ਅਦਾਲਤਾਂ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਰਹੀਆਂ ਹਨ। ਜਸਟਿਸ ਐਨ ਵੀ ਰਮਣ, ਜਸਟਿਸ ਅਰੂਣ ਮਿਸ਼ਰਾ, ਜਸਟਿਸ ਆਰ ਐਫ ਨਰੀਮਨ, ਜਸਟਿਸ ਆਰ-ਭਾਨੁਮਤੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੇ ਬੈਚ ਨੇ ਸੁਧਾਰਾਤਮਕ ਮੰਗ ਦੀ ਸੁਣਵਾਈ ਕੀਤੀ।

ਦੇਖੋ ਵਿਵਾਦ ‘ਚ ਫਸੇ DSP Atul Sony ਦਾ EXCLUSIVE INTERVIEW | ਪਰਿਵਾਰ ਬਾਰੇ ਕੀਤੇ ਵੱਡੇ ਖ਼ੁਲਾਸੇ

ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਦੋ ਹੋਰ ਦੋਸ਼ੀਆਂ, ਵਿਨੈ ਕੁਮਾਰ ਸ਼ਰਮਾ ਅਤੇ ਮੁਕੇਸ਼ ਕੁਮਾਰ ਸਿੰਘ ਦੁਆਰਾ ਦਰਜ ਸੁਧਾਰਾਤਮਕ ਪਟੀਸ਼ਨ ਅਦਾਲਤ ਪਹਿਲਾਂ ਹੀ ਖਾਰਿਜ ਕਰ ਚੁੱਕੀ ਹੈ। ਜਿਸ ਤੋਂ ਬਾਅਦ ਵਿਨੈ ਨੇ ਇੱਕ ਹੋਰ ਤਰਸ ਮੰਗ, ਭਾਰਤ ਦੇ ਰਾਸ਼ਟਰਪਤੀ ਦੇ ਸਾਹਮਣੇ ਦਾਖਲ ਕੀਤੀ ਹੈ। ਚੌਥੇ ਦੋਸ਼ੀ ਪਵਨ ਗੁਪਤਾ ਨੇ ਸੁਧਾਰਾਤਮਕ ਮੰਗ ਦਰਜ ਨਹੀਂ ਕੀਤੀ ਉਸਦੇ ਕੋਲ ਹੁਣ ਵੀ ਇਹ ਵਿਕਲਪ ਹੈ।

ਹਾਲਾਂਕਿ ਨਿਰਭਿਆ ਦੇ ਦੋਸ਼ੀਆਂ ਨੂੰ 1 ਫਰਵਰੀ ਨੂੰ ਫ਼ਾਂਸੀ ਦਿੱਤੀ ਜਾਵੇਗੀ ਜਾਂ ਨਹੀਂ ? ਕੋਰਟ ਵੱਲੋਂ ਦੋਸ਼ੀਆਂ ਦੇ ਖਿਲਾਫ ਡੈਥ ਵਾਰੰਟ ਜ਼ਾਰੀ ਕੀਤੇ ਜਾਣ ਤੋਂ ਬਾਵਜੂਦ ਹੁਣ ਵੀ ਇਸ ‘ਤੇ ਅਨਿਸ਼ਚਤਤਾ ਜਿਹੀ ਬਣਦੀ ਜਾ ਰਹੀ ਹੈ। ਹੇਠਲੀ ਅਦਾਲਤ ਪਹਿਲਾਂ ਇੱਕ ਡੈਥ ਵਾਰੰਟ ਨੂੰ ਰੱਦ ਕਰਕੇ ਦੁਬਾਰਾ ਫ਼ਾਂਸੀ ਦੀ ਤਾਰੀਕ 1 ਫਰਵਰੀ ਕਰ ਚੁੱਕੀ ਹੈ। ਹੁਣ ਨਿਰਭਿਆ ਦੇ ਦੋਸ਼ੀਆਂ ਦੇ ਵਕੀਲ ਏਪੀ ਸਿੰਘ ਵੱਲੋਂ ਪਟਿਆਲਾ ਹਾਊਸ ਕੋਰਟ ਵਿੱਚ ਅਰਜੀ ਦਾਖਲ ਕਰਕੇ ਫ਼ਾਂਸੀ ਦੀ ਤਾਰੀਕ ਇੱਕ ਵਾਰ ਫਿਰ ਤੋਂ ਵਧਾਉਣ ਦੀ ਮੰਗ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button