ਗੁੰਮਸ਼ੁਦਾ ਹੋਇਆ MLA ਲੋਕਾਂ ਨੇ ਕੱਢਿਆ ਜਲੂਸ, ਇਹ 2022 ‘ਚ ਫੇਰ ਜਿੱਤਣਗੇ..!
ਖਡੂਰ ਸਾਹਿਬ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਐੱਮ ਐੱਲ ਏ ਰਮਨਜੀਤ ਸਿੰਘ ਸਿੱਕੀ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ ਹਨ। ਦਰਅਸਲ ਇਹ ਪੋਸਟਰ ਹਲਕੇ ਦੇ ਲੋਕਾਂ ਵਲੋਂ ਲਗਾਏ ਗਏ ਕਿਉਂਕਿ ਲੋਕ ਦਰਸ਼ਨਾਂ ਨੂੰ ਤਰਸ ਰਹੇ ਹਨ ਤੇ ਐੱਮਐਲਏ ਸਾਬ੍ਹ ਗ਼ਾਇਬ ਹਨ। ਇਹ ਪੋਸਟਰ ਵਾਰ ਕਿਸ ਨੇ ਕੀਤਾ ਹੈ ਇਸ ਬਾਰੇ ਤਾਂ ਕੋਈ ਪਤਾ ਨਹੀਂ ਪਰ ਪੋਸਟਰ ਹਲਕੇ ਦੇ ਲੋਕਾਂ ਦੇ ਹਵਾਲੇ ਤੋਂ ਲਗਾਇਆ ਗਿਆ ਹੈ।
🔴 BREAKING | ਗੁੰਮਸ਼ੁਦਾ ਹੋਇਆ MLA ਲੋਕਾਂ ਨੇ ਕੱਢਿਆ ਜਲੂਸ, ਇਹ 2022 ‘ਚ ਫੇਰ ਜਿੱਤਣਗੇ..!
ਜਿਸ ‘ਚ ਕੈਪਟਨ ਦੇ ਵਿਧਾਇਕ ‘ਤੇ ਤੰਜ ਕੱਸਦਿਆਂ ਵਿਕਾਸ ਬਾਰੇ ਜਵਾਬ ਮੰਗਿਆ ਗਿਆ ਹੈ। ਖਡੂਰ ਸਾਹਿਬ ਦੀਆਂ ਸਾਰੀਆਂ ਸੜਕਾਂ ਟੁੱਟੀਆਂ ਪਰ ਬਣਾਉਣੀਆਂ ਨਹੀਂ, ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ, ਹਲਕੇ ‘ਚ ਰੇਤ ਮਾਫ਼ੀਆ ਨੂੰ ਸ਼ਹਿ ਦੇਣਾ, ਨੰਬਰ 4 ਨਜਾਇਜ਼ ਪਰਚੇ ਕਰਵਾਉਣੇ, ਸਰਕਾਰੀ ਦਫ਼ਤਰਾਂ ਵਿੱਚ ਲੁੱਟ ਮਚਾਈ ਹੋਰ ਵੀ ਬਹੁਤ ਵੱਡੇ ਵਿਕਾਸ ਕਰਵਾਏ ਗਏ ਜੋ ਦੱਸੇ ਨਹੀਂ ਜਾ ਸਕਦੇ।
BJP ਦੇ MP ਤੋਂ ਬਾਅਦ ਗੁੰਮ ਹੋਇਆ ਪੰਜਾਬ ਦਾ MLA, ਅਕਾਲੀ ਦਲ ਦੀ ਉੱਡੀ ਨੀਂਦ!
ਵਿਕਾਸ ਕਾਰਜਾਂ ਦੇ ਨਾਮ ‘ਤੇ ਐਮਐਲ਼ਏ ਰਮਨਜੀਤ ਸਿੱਕੀ ਦੀ ਖਿੱਲੀ ਉਡਾਈ ਗਈ ਹੈ ਕਿ ਲੋਕਾਂ ਦਾ ਨੁਮਾਇੰਦਾ ਕਿੱਥੇ ਹੈ। ਜਵਾਬ ਲੈਣਾ ਵੀ ਬਣਦਾ ਹੈ ਕਿਉਂਕਿ ਲੋੋਕਾਂ ਦੀ ਆਵਾਜ਼ ਚੁੱਕਣ ਦੀ ਥਾਂ ਕੁਰਸੀ ਜਿੱਤ ਕੇ ਲੋਕਾਂ ਦਾ ਨੁਮਾਇੰਦਾ ਹੁਣ ਨਜ਼ਰ ਨਹੀਂ ਆ ਰਿਹਾ ਹੈ।ਬੇਅਦਬੀ ਮਾਮਲਿਆਂ ਵੇਲੇ ਅਸਤੀਫ਼ਾ ਦੇਣ ਵਾਲੇ ਰਮਨਜੀਤ ਸਿੱਕੀ ਅਕਸਰ ਸੁਰਖੀਆਂ ‘ਚ ਰਹਿੰਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.