NewsBreaking NewsD5 specialIndiaPunjab

ਤੇਜ਼ੀ ਨਾਲ ਖਾਲੀ ਹੋ ਰਿਹੈ ਖਜ਼ਾਨਾ, RBI ਤੋਂ 45 ਹਜ਼ਾਰ ਕਰੋੜ ਦੀ ਮਦਦ ਮੰਗੇਗੀ ਸਰਕਾਰ !

ਨਵੀਂ ਦਿੱਲੀ : ਦੇਸ਼ ਆਰਥਿਕ ਸੁਸ‍ਤੀ ਦੇ ਮਾਹੌਲ ਤੋਂ ਗੁਜ਼ਰ ਰਿਹਾ ਹੈ। ਇਸ ਸੁਸ‍ਤੀ ਦੇ ‘ਚ ਕੇਂਦਰ ਸਰਕਾਰ ਰਿਜ਼ਰਵ ਬੈਂਕ ਆਫ ਇੰਡੀਆ ਤੋਂ 45 ਹਜ਼ਾਰ ਕਰੋਭ ਦੀ ਮਦਦ ਮੰਗ ਸਕਦੀ ਹੈ। ਇਹ ਦਾਅਵਾ ਇੱਕ ਏਜੰਸੀ ਵੱਲੋਂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਰਕਾਰ ਮਾਲੀਆ ਵਧਾਉਣ ਲਈ ਇਹ ਕਦਮ ਚੁੱਕਣ ਵਾਲੀ ਹੈ।

ਜੇਕਰ ਅਜਿਹਾ ਹੁੰਦਾ ਹੈ ਤਾਂ ਇੱਕ ਵਾਰ ਫਿਰ ਆਰਬੀਆਈ ਅਤੇ ਸਰਕਾਰ ਦੇ ਵਿੱਚ ਮੱਤਭੇਦ ਹੋ ਸਕਦੇ ਹਨ। ਦੱਸ ਦਈਏ ਕਿ ਰਿਜ਼ਰਵ ਬੈਂਕ ਨੇ ਕੇਂਦਰ ਨੂੰ ਲਾਭ ਅੰਸ਼ ਦੇ ਤੌਰ ‘ਤੇ 1.76 ਲੱਖ ਕਰੋੜ ਰੁਪਏ ਦੇਣ ਦੀ ਗੱਲ ਕਹੀ ਸੀ। ਇਸ ਰਕਮ ਵਿੱਚੋਂ ਵਿੱਤੀ ਸਾਲ ( 2019 – 20 ) ਲਈ 1.48 ਲੱਖ ਕਰੋੜ ਰੁਪਏ ਦਿੱਤੇ ਗਏ ਸਨ।

ਕਰੋ ਦਰਸ਼ਨ… ਉਰਦੂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 100 ਸਾਲ ਪੁਰਾਣਾ ਤਰਜਮਾ | Urdu | Guru Granth Sahib

ਰਿਪੋਰਟਾਂ ਦੇ ਮੁਤਾਬਕ ਆਰਬੀਆਈ ਮੋਟੇ ਤੌਰ ‘ਤੇ ਕਰੰਸੀ ਅਤੇ ਸਰਕਾਰੀ ਬਾਂਡ ਦੇ ਟਰੇਡਿੰਗ ਨਾਲ ਮੁਨਾਫਾ ਕਮਾਉਂਦਾ ਹੈ। ਇਸ ਕਮਾਈ ਦਾ ਇੱਕ ਹਿੱਸਾ ਆਰਬੀਆਈ ਆਪਣੇ ਓਪਰੇਟਿੰਗ ਅਤੇ ਐਮਰਜੈਂਸੀ ਫੰਡ ਦੇ ਤੌਰ ‘ਤੇ ਰੱਖਦਾ ਹੈ। ਇਸਦੇ ਬਾਅਦ ਬਚੀ ਹੋਈ ਰਕਮ ਲਾਭਅੰਸ਼ ਦੇ ਤੌਰ ‘ਤੇ ਸਰਕਾਰ ਦੇ ਕੋਲ ਜਾਂਦੀ ਹੈ।

ਕ‍ਿਉਂ ਪਈ ਜ਼ਰੂਰਤ ?
ਇਕ ਅਧਿਕਾਰੀ ਅਨੁਸਾਰ ਚਾਲੂ ਵਿੱਤੀ ਸਾਲ ਕਾਫੀ ਮੁਸ਼ਕਿਲ ਹੈ। ਇਸ ਸਾਲ ਆਰਥਕ ਸੁਸਤੀ ਦੇ ਚਲਦੇ ਵਿਕਾਸ ਦਰ 11 ਸਾਲ ਦੇ ਸਭ ਤੋਂ ਹੇਠਲੇ ਪੱਧਰ ‘ਤੇ ਰਹਿ ਸਕਦੀ ਹੈ। ਅਜਿਹੇ ਵਿਚ ਆਰਬੀਆਈ ਤੋਂ ਮਿਲੀ ਵਿੱਤੀ ਮਦਦ ਨਾਲ ਸਰਕਾਰ ਨੂੰ ਰਾਹਤ ਮਿਲ ਸਕਦੀ ਹੈ।

ਆਹ ਵੇਖੋ ਪੁਲਿਸ ਦਾ ਹਾਲ, ਘਰ ਬੈਠੇ ਬਿਨਾਂ ਕਸੂਰ ਦੇ ਭੇਜਿਆ ਫਰਲਾ, ਕਹਿੰਦੇ- UP ਗਈ ਸੀ

ਸੂਤਰਾਂ ਅਨੁਸਾਰ ਸਰਕਾਰ ਨੂੰ 35,000 ਕਰੋੜ ਤੋਂ 45,000 ਕਰੋੜ ਰੁਪਏ ਦੀ ਮਦਦ ਦੀ ਲੋੜ ਹੈ। ਜੇਕਰ ਆਰਬੀਆਈ ਨੇ ਕੇਂਦਰ ਸਰਕਾਰ ਦੀ ਮੰਗ ਮੰਨ ਲਈ ਤਾਂ ਇਹ ਲਗਾਤਾਰ ਤੀਜਾ ਸਾਲ ਹੋਵੇਗਾ, ਜਦੋਂ ਸਰਕਾਰ ਕੋਲ ਅੰਤਰਿਮ ਲਾਭਅੰਸ਼ ਆਵੇਗਾ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਆਰਬੀਆਈ ਅਤੇ ਸਰਕਾਰ ਵਿਚ ਫਿਰ ਤੋਂ ਮਤਭੇਦ ਹੋ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button