ਚੀਨ ‘ਚ ਇਕੱਠੇ ਦਿਖੇ ਤਿੰਨ ਸੂਰਜ, ਤਿੰਨ ਗੁਣਾ ਜ਼ਿਆਦਾ ਸੀ ਰੋਸ਼ਨੀ
ਚੀਨ : ਚੀਨ ਦੇ ਸ਼ਹਿਰ Fuyu ‘ਚ 2019 ਦੇ ਆਖਰੀ ਦਿਨ ਲੋਕਾਂ ਨੂੰ ਇਕੱਠੇ 3 ਸੂਰਜ ਦੇਖਣ ਨੂੰ ਮਿਲੇ। Fuyu ਸ਼ਹਿਰ ਦੇ ਲੋਕ ਆਪਣੇ ਆਪ ਵੀ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਨੇ ਸਵੇਰੇ ਉਠਦੇ ਹੀ 1 ਨਹੀਂ ਸਗੋਂ 3 ਸੂਰਜ ਦੇਖਣ ਨੂੰ ਮਿਲੇ। ਸਥਾਨਕ ਮੀਡੀਆ ਅਨੁਸਾਰ 31 ਦਸੰਬਰ 2019 ਦੀ ਸਵੇਰੇ ਇੱਥੇ ਦੇ ਲੋਕਾਂ ਨੂੰ ਇਕੱਠੇ ਤਿੰਨ ਸੂਰਜ ਦੇਖਣ ਨੂੰ ਮਿਲੇ।
31 ਦਸੰਬਰ ਨੂੰ ਸਵੇਰੇ 8 ਵਜੇ ਸ਼ਹਿਰ ‘ਚ ਅਸਲੀ ਸੂਰਜ ਦੇ ਸੱਜੇ ਅਤੇ ਖੱਬੇ ਪਾਸੇ ਲੋਕਾਂ ਨੂੰ ਦੋ ਹੋਰ ਸੂਰਜ ਦੇਖਣ ਨੂੰ ਮਿਲੇ, ਜੋ ਵਿਚਕਾਰ ਵਾਲੇ ਸੂਰਜ ਤੋਂ ਜਿਆਦਾ ਵੱਡੇ ਸਨ। ਇਹ ਦ੍ਰਿਸ਼ ਲੱਗਭੱਗ 20 ਮਿੰਟ ਲਈ ਨਜ਼ਰ ਆਇਆ।ਇਕੱਠੇ ਗਾਇਬ ਹੋਣ ਤੋਂ ਪਹਿਲਾਂ ਇਹ ਤਿੰਨੋਂ ਸੂਰਜ 20 ਮਿੰਟ ਲਈ ਅਸਮਾਨ ‘ਚ ਦਿਖਾਈ ਦਿੱਤੇ।
ਵੋਟਾਂ ਤੋਂ ਪਹਿਲਾਂ Kejriwal ਨੇ ਕੀਤਾ ਵੱਡਾ ਐਲਾਨ, ਜੇ ਕਿਤੇ Punjab ‘ਚ ਵੀ ਬਣ ਜਾਂਦੀ ਸਰਕਾਰ ਤਾਂ..!
ਹੁਣ ਤੁਸੀ ਇਹ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਇਕੱਠੇ 3 ਸੂਰਜ ਕਿਵੇਂ ਨਜ਼ਰ ਆ ਸਕਦੇ ਹਨ ਅਜਿਹਾ ਇਸ ਲਈ ਕਿਉਂਕਿ ਅਸਮਾਨ ‘ਚ ਵਿੱਖ ਰਹੇ ਬਾਕੀ ਦੋ ਸੂਰਜ ਅਸਲੀ ਨਹੀਂ ਸਨ ਅਤੇ ਉਹ ਇੱਕ ਵਿਗਿਆਨਿਕ ਘਟਨਾ ਦੇ ਕਾਰਨ ਨਜ਼ਰ ਆ ਰਹੇ ਸਨ।ਦਰਅਸਲ ਲੋਕਾਂ ਨੂੰ ਇਕੱਠੇ 3 ਸੂਰਜ ‘ਸਨ ਡਾਗ’ ਦੇ ਕਾਰਨ ਦਿਖਾਈ ਦਿੱਤੇ।
ਇਹ ਇੱਕ ਪ੍ਰਕਾਰ ਦੀ ਕੁਦਰਤੀ ਘਟਨਾ ਹੈ। ਬਰਫ਼ ਦੇ ਕਰਿਸਟਲ ਦੇ ਮਾਧਿਅਮ ਨਾਲ ਲਾਇਟ ਦੇ ਰਿਫਲੈਕਟ ਹੋਣ ਦੇ ਕਾਰਨ ‘ਸਨ ਡਾਗ’ ਬਣ ਜਾਂਦੇ ਹਨ।ਇਸ ਤਰ੍ਹਾਂ ਦਾ ਸੰਨ ਡਾਗ ਉਦੋਂ ਦੇਖਣ ਨੂੰ ਮਿਲਦਾ ਹੈ ਜਦੋਂ ਕਿਸੇ ਜਗ੍ਹਾ ਦਾ ਤਾਪਮਾਨ ਮਾਇਨਸ 20 ਡਿਗਰੀ ਹੋਵੇ। ਕੇਵਲ ਤਾਪਮਾਨ ਹੀ ਨਹੀਂ ਸਗੋਂ ‘ਸਨ ਡਾਗ’ ਦੀ ਦਸ਼ਾ ਸੂਰਜ ਦੇ ਢਲਣ ਸਮੇਂ ਜਾਂ ਫਿਰ ਸਵੇਰੇ ਸੂਰਜ ਦੇ ਸਮੇਂ ਪੈਦਾ ਹੁੰਦੀ ਹੈ, ਜਿੱਥੇ ਕੁਝ ਮਾਤਰਾ ਵਿੱਚ ਬਰਫ ਦੇ ਕਰਿਸਟਲ ਮੌਜੂਦ ਹੁੰਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.