‘ਬੰਦੂਕ ਦਾ ਲਾਇਸੈਂਸ ਚਾਹੀਦਾ ਹੈ ਤਾਂ ਦਾਨ ਕਰਨੇ ਪੈਣਗੇ 10 ਕੰਬਲ’
ਗਵਾਲੀਅਰ : ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਜੇਕਰ ਤੁਹਾਨੂੰ ਬੰਦੂਕ ਦਾ ਲਾਇਸੈਂਸ ਚਾਹੀਦਾ ਹੈ ਤਾਂ ਤੁਹਾਨੂੰ ਹੋਰ ਸ਼ਰਤਾਂ ਦੇ ਨਾਲ – ਨਾਲ ਇੱਕ ਬੇਹੱਦ ਹੀ ਅਲੱਗ ਤਰ੍ਹਾਂ ਦੀ ਸ਼ਰਤ ਪੂਰੀ ਕਰਨੀ ਪਵੇਗੀ। ਗਵਾਲੀਅਰ ਦੇ ਕਲੈਕਟਰ ਅਨੁਰਾਗ ਚੌਧਰੀ ਨੇ ਇੱਕ ਟਵੀਟ ਦੇ ਜ਼ਰੀਏ ਬੰਦੂਕ ਦੇ ਲਾਇਸੈਂਸ ਨੂੰ ਚਾਹੁਣ ਵਾਲਿਆਂ ਨੂੰ ਇਸ ਸ਼ਰਤ ਦੇ ਬਾਰੇ ‘ਚ ਦੱਸਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਇਸਦੇ ਲਈ ਗਊਸ਼ਾਲਾ ਨੂੰ ਘੱਟ ਤੋਂ ਘੱਟ 10 ਕੰਬਲ ਦਾਨ ਕਰਨੇ ਹੋਣਗੇ। ਅਨੁਰਾਗ ਚੌਧਰੀ ਇਸ ਤੋਂ ਪਹਿਲਾਂ ਲਾਇਸੈਂਸ ਦੇ ਬਦਲੇ ਬੂਟੇ ਲਗਵਾਉਣ ਦੀ ਸ਼ਰਤ ਵੀ ਰੱਖ ਚੁੱਕੇ ਹਨ।
ਗੋਲਕ ਲੁੱਟਣ ਵਾਲਿਆਂ ਦਾ ਟੋਲਾ ਟਕਸਾਲੀ ਅਕਾਲੀ ਦਲ, ਜੀ.ਕੇ ਕੋਲ ‘ਗੋਲਕ ਚੋਰ’ ਦਾ ਸਰਟੀਫਿਕੇਟ
ਚੌਧਰੀ ਨੇ ਆਫੀਸ਼ਲ ਟਵਿਟਰ ਹੈਂਡਲ ਤੋਂ ਟਵੀਟ ਕਰ ਲਿਖਿਆ ਹੈ ਕਿ ਜੇਕਰ ਕਿਸੇ ਨੂੰ ਬੰਦੂਕ ਦਾ ਲਾਇਸੈਂਸ ਚਾਹੀਦਾ ਹੈ ਤਾਂ ਉਸਨੂੰ ਘੱਟ ਤੋਂ ਘੱਟ 10 ਕੰਬਲ ਦਾਨ ਕਰਨੇ ਪੈਣਗੇ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਕਿ ‘ਬੰਦੂਕ ਦਾ ਲਾਇਸੈਂਸ ਚਾਹੀਦਾ ਹੈ ਤਾਂ ਗਊਸ਼ਾਲਾ ‘ਚ ਦਾਨ ਕਰਨੇ ਹੋਣਗੇ ਘੱਟ ਤੋਂ ਘੱਟ 10 ਕੰਬਲ’। ਦਰਅਸਲ ਸ਼ਨੀਵਾਰ ਨੂੰ ਕਲੈਕਟਰ ਅਨੁਰਾਗ ਚੌਧਰੀ ਗਊ ਸੇਵਕਾਂ ਦੀ ਬੈਠਕ ਵਿੱਚ ਗਏ ਸਨ, ਜਿੱਥੇ ਗਾਵਾਂ ਨੂੰ ਠੰਡ ਤੋਂ ਬਚਾਉਣ ਦੇ ਉਪਰਾਲਿਆਂ ‘ਤੇ ਚਰਚਾ ਹੋਈ।
बंदूक का लाइसेंस चाहिए तो गौशाला में दान करने होंगे कम से कम 10 कंबल-कलेक्टर@dmgwalior अनुराग चौधरी ने किया लाल टिपारा एवं मार्क हॉस्पिटल परिसर स्थित गौशाला का निरीक्षण,दिए आवश्यक दिशा निर्देश। @OfficeOfKNath @UmangSinghar @PradhumanINC @JansamparkMP @GwaliorComm @jdjsgwalior pic.twitter.com/kUi8JJl71s
— Collector Gwalior (@dmgwalior) December 14, 2019
ਇਸ ਪ੍ਰੋਗਰਾਮ ਦੇ ਦੌਰਾਨ ਹੋਈ ਗੱਲਬਾਤ ਵਿੱਚ ਕਲੈਕਟਰ ਨੇ ਇਹ ਸ਼ਰਤ ਰੱਖੀ ਕਿ ਬੰਦੂਕ ਦੇ ਲਾਇਸੈਂਸ ਲਈ 10 ਕੰਬਲ ਦਾਨ ਕਰਨਾ ਜ਼ਰੂਰੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਲੈਕਟਰ ਅਨੁਰਾਗ ਚੌਧਰੀ ਆਪਣੀ ਅਨੌਖੀ ਸ਼ਰਤਾ ਲਈ ਚਰਚਾਵਾਂ ‘ਚ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੰਦੂਕ ਦਾ ਲਾਇਸੇਂਸ ਬਣਵਾਉਣ ਵਾਲਿਆਂ ਲਈ ਸ਼ਰਤ ਰੱਖੀ ਸੀ ਕਿ ਉਹ ਹਥਿਆਰਾਂ ਦਾ ਲਾਇਸੈਂਸ ਪਾਉਣ ਦੇ ਬਦਲੇ 10 ਬੂਟੇ ਲਗਾਉਣ ਦੇ ਲਈ ਕਿਹਾ ਸੀ।
ਮੰਤਰੀ ਅਹੁਦਾ ਖੋਹਣ ਤੋਂ ਬਾਅਦ, Navjot Sidhu ਨੂੰ ਇਕ ਹੋਰ ਵੱਡਾ ਝਟਕਾ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.