Breaking NewsD5 specialIndiaNews

ਉਨਾਵ ਬਲਾਤਕਾਰ ਕੇਸ ਦੀ ਪੀੜਤਾ ਨਹੀਂ ਰਹੀ

ਨਵੀਂ ਦਿੱਲੀ, 7 ਦਸੰਬਰ : ਉੱਤਰ ਪ੍ਰਦੇਸ਼ ਦੇ ਉਨਾਵ ਬਲਾਤਕਾਰ ਕੇਸ ਦੀ ਪੀੜਤਾ ਦੀ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਸ਼ੁੱਕਰਵਾਰ ਦੇਰ ਰਾਤ ਮੌਤ ਹੋ ਗਈ। ਉਸਦੇ ਬਲਾਤਕਾਰੀ ਸਮੇਤ ਪੰਜ ਹਮਲਾਵਰਾਂ ਨੇ ਉਸਨੂੰ ਜਿਉਂਦਿਆਂ ਸਾੜ ਦਿੱਤਾ ਸੀ ਜਿਸ ਮਗਰੋਂ ਉਸਨੂੰ  ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਸੀ।

ਇਹ ਵੀ ਵੇਖੋ : LIVE | ਇਹੀ ਇਨਸਾਫ਼ ਹੈ? Hyderabad News | Telangana
ਡਾਕਟਰਾਂ ਮੁਤਾਬਕ ਉਸਦੀ ਮੌਤ ਰਾਤ 11.40 ਵਜੇ ਹੋਈ। 24 ਸਾਲਾ ਲੜਕੀ  ਨੂੰ ਉਸ ਵੇਲੇ ਅੱਗ ਲਗਾਈ ਸੀ ਜਦੋਂ ਉਸਨੇ ਕੇਸ ਵਾਪਸ ਲੈਣ ਤੋਂ ਨਾਂਹ ਕਰ ਦਿੱਤੀ ਸੀ।  ਉਸਨੂੰ 90 ਫੀਸਦੀ ਸੜੀ ਹਾਲਤ ਵਿਚ ਹਵਾਈ ਜਹਾਜ਼ ਰਾਹੀਂ  ਦਿੱਲੀ ਲਿਆਂਦਾ ਗਿਆ ਸੀ ਤੇ ਦਿੱਲੀ ਪੁਲਿਸ ਦੀ ਮੁਸਤੈਦੀ ਸਦਕਾ ਹਵਾਈ ਅੱਡੇ ਤੋਂ 13 ਕਿਲੋਮੀਟਰ ਦਾ ਸਫਰ ਸਿਰਫ ਚੰਦ ਮਿੰਟਾਂ ਵਿਚ ਤੈਅ ਕਰ ਲਿਆ ਗਿਆ ਸੀ ਪਰ ਸਾਰੀ ਕੋਸ਼ਿਸ਼ਾਂ ਬੇਕਾਰ ਗਈਆਂ ਜਦੋਂ ਸ਼ੁੱਕਰਵਾਰ ਰਾਤ ਉਹ ਦਮ ਤੋੜ ਗਈ।

ਇਹ ਵੀ ਵੇਖੋ : Video Viral | Ludhiana School Principal | Alamgir | Latest Video

ਉਸਦੇ ਹਮਲਾਵਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਅਦਾਲਤ ਨੇ ਉਹਨਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

Published by Gaganpreet

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button