D5 specialIndiaNewsPunjab

ਚੰਡੀਗੜ੍ਹ ‘ਚ ਆਹ ਕੰਮ ਕਰਦੇ ਮਿਲੇ ਗੁੰਮ ਹੋਏ ਚਾਰ ਸਕੂਲੀ ਬੱਚੇ

ਵੀਰਵਾਰ ਸ਼ਾਮੀ ਜਿਹੜੇ ਬੱਚੇ ਮਾਨਸਾ ਤੋਂ ਗੁੰਮ ਹੋਏ ਮੰਨੇ ਜਾ ਰਹੇ ਸਨ, ਉਹ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਕੈਂਪਸ ’ਚੋਂ ਲੱਭ ਗਏ ਹਨ। 8ਵੀਂ ਜਮਾਤ ਦੇ ਇਨ੍ਹਾਂ ਚਾਰ ਵਿਦਿਆਰਥੀਆਂ ਨੇ 4,000 ਰੁਪਏ ਇਕੱਠੇ ਕੀਤੇ ਅਤੇ ਚੰਡੀਗੜ੍ਹ ਦੀ ਸੈਰ ਕਰਨ ਦਾ ਪ੍ਰੋਗਰਾਮ ਬਣਾਇਆ। ਉਹ ਵੀਰਵਾਰ ਸਵੇਰੇ ਆਮ ਦਿਨਾਂ ਵਾਂਗ ਸਕੂਲ ਲਈ ਰਵਾਨਾ ਹੋਏ ਸਨ ਪਰ ਸ਼ਾਮੀਂ ਜਦੋਂ ਉਹ ਘਰ ਨਾ ਪਰਤੇ, ਤਾਂ ਉਨ੍ਹਾਂ ਦੇ ਮਾਪਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ।ਉਨ੍ਹਾਂ ਦੇ ਸਾਇਕਲ ਮਾਨਸਾ ਬੱਸ ਅੱਡੇ ’ਤੇ ਖੜ੍ਹੇ ਮਿਲੇ, ਜਿਸ ਕਾਰਨ ਪੁਲਿਸ ਨੇ ਤੁਰੰਤ ਉਨ੍ਹਾਂ ਦੇ ਅਗ਼ਵਾ ਹੋਣ ਦਾ ਕੇਸ ਦਰਜ ਕਰ ਲਿਆ। ਪਰ 13–13 ਸਾਲ ਉਮਰ ਦੇ ਇਹ ਚਾਰੇ ਬੱਚੇ ਤਾਂ ਚੰਡੀਗੜ੍ਹ ਦੀ ਸੈਰ ਲਈ ਨਿੱਕਲੇ ਹੋਏ ਸਨ।
ਇਹ ਚਾਰੇ ਬੱਚੇ ਆਪਣੇ ਨਾਲ ਆਪੋ–ਆਪਣੇ ਮਾਪਿਆਂ ਦੇ ਮੋਬਾਇਲ ਫ਼ੋਨ ਵੀ ਨਾਲ ਲੈ ਕੇ ਆਏ ਸਨ | ਪਰ ਉਹ ਫ਼ੋਨ ਉਨ੍ਹਾਂ ਨੇ ਸਵਿੱਚ–ਆੱਫ਼ ਕਰ ਕੇ ਰੱਖੇ ਹੋਏ ਸਨ। ਫਿਰ ਜਦੋਂ ਇੱਕ ਬੱਚੇ ਨੇ ਆਪਣਾ ਫ਼ੋਨ ਆੱਨ ਕੀਤਾ, ਤਦ ਜਾ ਕੇ ਪੁਲਿਸ ਨੂੰ ਟਾਵਰ–ਲੋਕੇਸ਼ਨ ਰਾਹੀਂ ਉਨ੍ਹਾਂ ਬਾਰੇ ਪਤਾ ਲੱਗਾ ਕਿ ਜਨਾਬ ਤਾਂ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ’ਚ ਹਨ।

ਇਹ ਵੀ ਦੇਖੋ…. ਆਹ ਡੇਗਣਗੇ ਕੈਪਟਨ ਦੀ ਸਰਕਾਰ?, ਜਾਨਵਰਾਂ ਤੋਂ ਵੱਧ ਦਰਿੰਦੇ ਨਿਕਲੇ ਇਨਸਾਨ
ਉਨ੍ਹਾਂ ਨੇ ਸਕੂਲੀ ਵਰਦੀਆਂ ਪਹਿਨੀਆਂ ਹੋਈਆਂ ਸਨ ਤੇ ਉਹ ਯੂਨੀਵਰਸਿਟੀ ਦੇ ਇੱਕ ਪਾਰਕ ’ਚ ਆਨੰਦ ਮਾਣ ਰਹੇ ਸਨ। ਉਨ੍ਹਾਂ ਦੇ ਚਿਹਰਿਆਂ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਸੀ।
ਇੱਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਵਾਪਸੀ ਵੇਲੇ ਇਹ ਬੱਚੇ ਬਿਲਕੁਲ ਚੁੱਪਚਾਪ ਰਹੇ ਸਨ ਤੇ ਸ਼ਾਇਦ ਡਰ ਰਹੇ ਸਨ ਕਿ ਘਰ ਪੈਣ ’ਤੇ ਉਨ੍ਹਾਂ ਨੂੰ ਝਿੜਕਾਂ ਪੈਣਗੀਆਂ। ਮਾਨਸਾ ਦੇ ਐੱਸਐੱਸਪੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਬੱਚਿਆਂ ਦੇ ਬਿਆਨ ਦਰਜ ਕਰ ਕੇ ਇਹ ਕੇਸ ਬੰਦ ਕਰ ਦਿੱਤਾ ਜਾਵੇਗਾ।

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button