PunjabUncategorized

ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੁਣਾਈਆਂ ਖਰੀਆਂ-ਖਰੀਆਂ

ਮੋਗਾ: ‘ਪੰਜਾਬ ਬੋਲਦਾ ਹੈ’ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਬਰ ਭਗਵੰਤ ਸਿੰਘ ਮਾਨ ਅੱਜ ਮੋਗਾ ਜਿਲ੍ਹੇ ਦੇ ਪਿੰਡ ਖੋਸਾ ਪਾਂਡੋ ਪੁੱਜੇ। ਜਿੱਥੇ ਉਨਾਂ ਨੇ ਪਿੰਡ ਦੇ ਨੌਜਵਾਨਾਂ ਤੇ ਪਿੰਡ ਵਾਸੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਾਡਾ ਸੂਬਾ ਤਰੱਕੀ ਕਰਨ ਦੀ ਬਿਜਾਏ ਗਿਰਾਵਟ ਵੱਲ ਨੂੰ ਜਾ ਰਿਹਾ ਹੈ।06 05 2019 mann 19197616

ਮਾਨ ਨੇ ਕਿਹਾ ਕਿ ਮੈਂ ‘ਸਾਡਾ ਪੰਜਾਬ ਬੋਲਦਾ’ ਮੁਹਿਮ ਦੀ ਸੁਰੂਆਤ ਇਸ ਲਈ ਕੀਤੀ ਹੈ ਕਿਉਂਕਿ ਮੈਂ ਖੁਦ ਪਿੰਡ-ਪਿੰਡ ਜਾ ਕੇ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆਂ ਅਤੇ ਉਨ੍ਹਾਂ ਦੀ ਅਵਾਜ ਬਣਕੇ ਮਸਲੇ ਹੱਲ ਕਰਵਾਏ ਹਨ। ਉਨ੍ਹਾਂ ਕਿਹਾ ਕਿ ਜਿਸ ਸੂਬੇ ਦਾ ਮੁੱਖ ਮੰਤਰੀ ਵਿਦੇਸ਼ਾਂ ‘ਚ ਘੁੰਮ ਰਿਹਾ ਹੈ ਉਸ ਸੂਬੇ ਨੇ ਕੀ ਤਰੱਕੀ ਕਰਨੀ ਹੈ?vlcsnap 2019 11 22 17h32m30s147ਉਨ੍ਹਾਂ ਕਿਹਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਤਾਂ ਦੋ ਦਿਨਾਂ ਬਾਅਦ ਵਿਦੇਸ਼ਾਂ ਦੇ ਟੂਰ ਤੋਂ ਵਾਪਿਸ ਆ ਜਾਂਦਾ ਹੈ, ਪਰ ਸਾਡਾ ਮੁੱਖ ਮੰਤਰੀ ਪੰਦਰਾਂ-ਪੰਦਰਾਂ ਦਿਨ ਸੂਬੇ ਤੋਂ ਬਹਾਰ ਰਹਿੰਦਾ ਹੈ। ਪੰਜਾਬ ਵਿੱਚ ਅੱਜ ਅਮਨ-ਕਾਨੂੰਨ ਦਾ ਬੁਰਾ ਹਾਲ ਹੋ ਚੁੱਕਿਆ ਹੈ। ਗਰੀਬਾਂ ਦੇ ਬੱਚਿਆਂ ‘ਤੇ ਤੇਜਾਬ ਪਾ ਕੇ ਮੂੰਹਾਂ ‘ਚ ਪਿਸ਼ਾਬ ਪਾ-ਪਾ ਕੇ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਿਆ ਗਿਆ। ਪੰਜਾਬ ਵਿੱਚ ਗੁੰਡਾ ਰਾਜ ਹੈ। ਉਨ੍ਹਾਂ ਕਿਹਾ ਕਿ ਸਾਡੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਇੱਕ ਵਾਅਦਾ ਪੂਰਾ ਕਰਨ।2019 5largeimg30 Thursday 2019 151849908ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਫੜ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ, ਪਰ ਪਿਛਲੇ ਦਸ ਸਾਲਾਂ ਦੇ ਮੁਕਾਬਲੇ ਤਿੰਨ ਸਾਲਾਂ ‘ਚ ਨਸ਼ੇ ਦਾ ਕਾਰੋਬਾਰ ਨੇ ਹੱਦਾਂ ਪਾਰ ਕਰ ਦਿੱਤੀਆਂ ਹਨ।

vlcsnap 2019 11 22 17h32m47s793ਉਨਾਂ ਕਿਹਾ ਕਿ ਰੋਜਾਨਾ ਸੈਂਕੜੇ ਨੌਜਵਾਨ ਨਸ਼ੇ ਦੀ ਭੇਂਟ ਚੜ ਰਹੇ ਹਨ। ਕਈ ਭੈਣਾਂ ਦੇ ਸੁਹਾਗ ਉੱਜੜ ਰਹੇ ਹਨ ਅਤੇ ਕਈ ਭੈਣਾਂ ਦੇ ਸਿਰ ਤੋਂ ਭਰਾ ਦਾ ਸਾਇਆ ਉੱਡ ਰਿਹਾ ਹੈ। ਇਸਦੇ ਨਾਲ ਹੀ ਉਨਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਤੁਸੀਂ ਲੋਕ ਹੀ ਚੰਗੇ ਪੰਜਾਬ ਦੀ ਸਿਰਜਣਾ ਕਰ ਸਕਦੇ ਹੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button