ਕਿੰਨੀ ਦਰਦਨਾਕ ਮੌਤ ਮਰਿਆ ਕਰਜੇ ਚ ਡੁੱਬਿਆ ਕਿਸਾਨ
ਮਾਲਵੇ ਦੇ ਬਠਿੰਡਾਂ ਤੋਂ ਇੱਕ ਹੋਰ ਕਰਜਈ ਕਿਸਾਨ ਦੀ ਖੁਦਕੁਸ਼ੀ ਦੀ ਘਟਨਾਂ ਸਾਹਮਣੇ ਆਈ ਹੈ। ਕਰਜੇ ਚ ਡੁੱਬੇ ਕਿਸਾਨ ਨੇ ਆਪਣੇ ਗਲ ਲੋਹੇ ਦਾ ਸੰਗਲ ਪਾ ਫਾਹਾ ਲੈ ਜੀਵਨ ਲੀਲਾ ਖ਼ਤਮ ਕਰ ਦਿੱਤੀ। ਖ਼ਬਰ ਬਠਿੰਡਾ ਦੇ ਪਿੰਡ ਦੌਲਤਪੁਰਾਨਾਲ ਸਬੰਧਿਤ ਹੈ।
ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਨੇ ਪੁਲਿਸ ਥਾਣਾ ਬਾਲਿਆਂਵਾਲੀ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸ ਦਾ ਪਤੀ ਬਲਕਾਰ ਸਿੰਘ (35) ਪੁੱਤਰ ਪਿਆਰਾ ਸਿੰਘ ਵਾਸੀ ਦੌਲਤਪੁਰਾ ਜੋ ਕਿ ਖੇਤੀਬਾੜੀ ਦਾ ਕਾਰੋਬਾਰ ਕਰਦਾ ਸੀ। ਇਸੇ ਦਰਮਿਆਨ ਉਹ 1 ਲੱਖ ਰੁਪਏ ਸਹਿਕਾਰੀ ਸਭਾ ਅਤੇ 3 ਲੱਖ 50 ਹਜ਼ਾਰ ਰੁਪਏ ਭੁੱਚੋ ਮੰਡੀ ਦੇ ਇੱਕ ਆੜ੍ਹਤੀਏ ਦਾ ਕਰਜ਼ਾਈ ਹੋ ਗਿਆ। ਉਸ ਨੇ ਦੱਸਿਆ ਕਿ ਉਸ ਦਾ ਪਤੀ ਇਸ ਵਾਰ ਵੀ ਫ਼ਸਲ ਦਾ ਝਾੜ ਘੱਟ ਨਿਕਲਦਾ ਵੇਖ ਕੇ ਅਤੇ ਕਰਜ਼ਾ ਉਤਾਰਨ ਤੋਂ ਅਸਮਰਥ ਹੋਣ ਕਾਰਨ ਅਤੇ ਆਪਣੇ ਸਿਰ ਦਿਨੋਂ-ਦਿਨ ਚੜ੍ਹ ਰਹੇ ਕਰਜ਼ੇ ਕਾਰਨ ਉਹ ਮਾਨਸਿਕ ਤੌਰ ‘ਤੇ ਕਾਫੀ ਪ੍ਰੇਸ਼ਾਨ ਹੋ ਗਿਆ। ਜਿਸ ਕਾਰਨ ਉਸ ਦੇ ਪਤੀ ਬਲਕਾਰ ਸਿੰਘ ਨੇ ਆਪਣੇ ਹੀ ਘਰ ‘ਚ ਗਲ ‘ਚ ਲੋਹੇ ਦਾ ਸੰਗਲ ਪਾ ਕੇ ਇੱਕ ਕਮਰੇ ਦੇ ਗਾਡਰ ਨਾਲ ਬੰਨ੍ਹ ਕੇ ਫਾਹਾ ਲੈ ਲਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.