ਗੋਲਕ ਦੇ ਝਗੜੇ ਨੇ ਲਵਾਇਆ ਗੁਰਦੁਆਰਾ ਸਾਹਿਬ ਨੂੰ ਤਾਲਾ
ਅਕਸਰ ਵੇਖਿਆ ਜਾਂਦਾ ਹੈ ਕਿ ਗੁਰਦੁਆਰਾ ਸਾਹਿਬਾਨਾਂ ਵਿੱਚ ਕਮੇਟੀਆਂ ਤੇ ਪ੍ਰਧਾਨਗੀਆਂ ਨੂੰ ਲੈ ਕੇ ਵਿਵਾਦ ਹੁੰਦੇ ਰਹਿੰਦੇ ਹਨ ਪਰ ਹੁਣ ਪਿੰਡ ਪੱਧਰ ਤੇ ਵੀ ਇਹਨਾਂ ਮਾਮਲਿਆਂ ਦੀ ਬਹੁਤਾਤ ਵੇਖਣ ਨੂੰ ਮਿਲ ਰਹੀ ਹੈ।ਹੁਣ ਮੋਗੇ ਵਿਖੇ ਨਵਾਂ ਮਾਮਲਾ ਸਾਹਮਣੇ ਆਇਆ ਜਿਥੇ ਪਿੰਡ ਭਿੰਡਰਕਲਾਂ ਵਿਖੇ ਦੋ ਧੜਿਆ ਵਿਚਕਾਰ ਆਪਸੀ ਤਕਰਾਰ ਹੋ ਰਿਹਾ ।ਇੱਕ ਧਿਰ ਵੱਲੋਂ ਤਾਂ ਦੂਜੀ ਧਿਰ ਤੇ ਇਲਜਾਮ ਵੀ ਲਾਏ ਗਏ ਹਨ ਕਿ ਉਹਨਾਂ ਗੁਰਦੁਆਰਾ ਸਾਹਿਬ ਵਿਖੇ ਪਏ ਗੋਲਕ ਦੇ ਜਿੰਦੇ ਨੂੰ ਤੋੜ ਕੇ ਉਸ ਵਿੱਚੋਂ ਪੈਸੇ ਕੱਡ ਲਏ ਹਨ।ਉਹਨਾਂ ਕਿਹਾ ਕਿ ਨਵੀਂ ਕਮੇਟੀ ਗੁਰਦੁਆਰਾ ਸਾਹਿਬ ‘ਤੇ ਕਬਜਾ ਕਰਨਾ ਚਾਹੁੰਦੀ ਹੈ ।
ਪਹਿਲੀ ਕਮੇਟੀ ਪਿਛਲੇ ਸੱਤ ਸਾਲਾਂ ਤੋਂ ਇਸ ਗੁਰਦੁਆਰਾ ਸਾਹਿਬ ਦੀ ਦੇਖਰੇਖ ਕਰ ਰਹੀ ਹੈ ।ਉਹਨਾਂ ਕਿਹਾ ਕਿ ਇਸ ਕਮੇਟੀ ਨੇ ਕਬਜੇ ਦੀ ਨੀਯਤ ਨਾਲ ਅਜਿਹਾ ਕੀਤਾ ਹੈ ।
ਉਧਰ ਦੂਜੀ ਧਿਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕੋਈ ਕਬਜਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਬਲਕਿ ਗੁਰਦੁਆਰਾ ਸਾਹਿਬ ਦੀ ਨਵੀ ਕਮੇਟੀ ਵੱਲੋਂ ਆਹੁਦਾ ਸੰਭਾਲਿਆ ਗਿਆ ਹੈ ।ਗੋਲਕ ਵੀ ਉਹਨਾਂ ਵੱਲੋਂ ਬਾਹਰ ਲਿਆ ਕੇ ਖੋਲਿਆ ਗਿਆ ਸੀ ਤਾਂ ਕਿ ਬੇਅਦਬੀ ਨਾ ਹੋਵੇ।
ਫਿਲਹਾਲ ਮਾਮਲੇ ਨੇ ਇੱਕ ਵਾਰ ਫੇਰ ਸਾਬਿਤ ਕਰ ਦਿੱਤੇ ਕਿ ਗੋਲਕ ਤੇ ਮਾਇਆ ਤੇ ਰੌਲੇ ਪਿੱਛੇ ਸ਼ਰਧਾ ਤੇ ਭਗਤੀ ਨੂੰ ਪਿਛੇ ਧੱਕ ਦਿੱਤੇ ਜਾਂਦੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.