Punjab

ਪੰਜਾਬੀ ਗਾਇਕ ਕੇ.ਐਸ ਮੱਖਣ ਨੇ ਤਿਆਗੇ ਕਕਾਰ

ਗੁਰਦਾਸ ਮਾਨ ਦੀ ਹਮਾਇਤ ਕਰਨੀ ਕੇ.ਅੇਸ ਮੱਖਣ ਨੂੰ ਹੁਣ ਇਸ ਹੱਦ ਤੱਕ ਲੇ ਆਈ ਹੈ ਕਿ ਰੋਜਾਨਾ ਸ਼ੋਸਲ ਮੀਡੀਆ ਤੇ ਹੁੰਦੇ ਵਿਰੋਧ ਕਾਰਣ ਮਾਨਸਿਕ ਤੋਰ ਤੇ ਟੁੱਟਣ ਤੋਂ ਬਾਅਦ ਗਾਇਕ ਕੇ.ਐਸ ਮੱਖਣ ਨੇ ਆਪਣੇ ਕਕਾਰ ਤਿਆਗ ਦਿੱਤੇ।ਉਹ ਸ਼ੋਸ਼ਲ ਮੀਡੀਆ ਤੇ ਲਾਈਵ ਹੋਏ ਜਿਥੇ ਕੇ ਐਸ ਮੱਖਣ ਨੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਆਪਣੇ ਕਕਾਰ ਤਿਆਗ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਰੱਖ ਦਿੱਤੇ।ਇਸ ਤੋਂ ਬਾਅਦ ਭਾਵੁਕ ਹੁੰਦੇ ਹੋਏ ਕੇ.ਐਸ ਮੱਖਣ ਨੇ ਕਿਹਾ ਕਿ ਲਗਾਤਾਰ ਸ਼ੋਸ਼ਲ ਮੀਡੀਆ ਤੇ ਉਹਨਾਂ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਹ ਸਿੱਖੀ ਭੇਖ ਵਿੱਚ ਸਿੱਖੀ ਦਾ ਵੱਡਾ ਨੁਕਸਾਨ ਕਰ ਰਹੇ ਹਨ ਜਿਸ ਕਰਕੇ ਉਹਨਾਂ ਨੇ ਆਪਣੇ ਕਕਾਰ ਤਿਆਗਣ ਦਾ ਫੈਸਲਾ ਕਰ ਲਿਆ ਹੈ।
ਕੇ.ਐਸ ਮੱਖਣ ਨੇ ਕਿਹਾ ਕਿ ਉਹਨਾ ਨੂੰ ਅੱਜ ਬੜਾ ਦੁੱਖ ਹੋ ਰਿਹਾ ਹੈ ਕਿ ਉਹ ਆਪਣੇ ਕਕਾਰ ਤਿਆਗ ਰਹੇ ਹਨ ਕਿਉਂਕਿ ਉਹਨਾਂ ਲਈ ਇਹ ਕੋਈ ਛੋਟੀ ਗੱਲ ਨਹੀਂ ਹੈ।ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸਿਰਫ ਸ਼ੋਸ਼ਲ ਮੀਡੀਆ ਤੇ ਇਹ ਹੀ ਕਿਹਾ ਗਿਆ ਸੀ ਕਿ ਜੇਕਰ ਗੁਰਦਾਸ ਮਾਨ ਤੋਂ ਕੋe ਿਗਲਤੀ ਹੋਈ ਤਾਂ ਸਾਨੂੰ ਇੱਕ ਵਾਰ ਉਹਨਾਂ ਦੀ ਗਲਤੀ ਮੰਨ ਕੇ ਮੁਆਫ ਕਰਨਾ ਚਾਹੀਦਾ ਹੈ।
ਹੁਣ ਜਦੋਂ ਕੇ.ਐਸ ਮੱਖਣ ਨੇ ਆਪਣੇਕਕਾਰ ਉਤਾਰ ਦਿੱਤੇ ਹਨ ਤਾਂ ਵੇਖਣਾ ਹੋਵੇਗਾ ਕਿ ਲੋਕ ਆਪਣੀ ਕੀ ਪ੍ਰਤੀਕਿਰਿਆ ਦਿੰਦੇ ਹਨ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button