ਟਰੂਡੋ ਵੱਲੋਂ 6 ਮਈ ਨੂੰ ਜਿਮਨੀ ਚੋਣਾਂ ਕਰਵਾਉਣ ਦਾ ਐਲਾਨ
ਓਟਾਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬ੍ਰਿਟਿਸ਼ ਕੋਲੰਬੀਆ ਵਿੱਚ ਸਾਬਕਾ ਨਿਊ ਡੈਮੋਕ੍ਰੈਟ ਐਮਪੀ ਵੱਲੋਂ ਖਾਲੀ ਕੀਤੀ ਗਈ ਸੀਟ ‘ਤੇ ਹੁਣ 6 ਮਈ ਨੂੰ ਜਿਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਨਨੇਮੋ-ਲੇਡੀਸਮਿੱਥ ‘ਤੇ ਹੁਣ 6 ਮਈ ਨੂੰ ਜਿਮਨੀ ਚੋਣਾਂ ਹੋਣਗੀਆਂ। ਜ਼ਿਕਰਯੋਗ ਹੈ ਕਿ ਐਨਡੀਪੀ ਦੀ ਸਾਬਕਾ ਐਮਪੀ ਸ਼ੀਲਾ ਮੈਲਕਮਸਨ ਨੇ ਜਨਵਰੀ ਵਿੱਚ ਅਸਤੀਫਾ ਦੇ ਦਿੱਤਾ ਸੀ।
ਮੈਲਕਮਸਨ ਵੀ ਐਨਡੀਪੀ ਦੇ ਉਨ੍ਹਾਂ ਐਮਪੀਜ਼ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਅਕਤੂਬਰ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਵਿੱਚ ਦੁਬਾਰਾ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਇਸ ਸੂਚੀ ਵਿੱਚ ਬੀਸੀ ਦੇ ਮੁਰੇਅ ਰੈਂਕਿਨ, ਅਲਬਰਟਾ ਦੀ ਲਿੰਡਾ ਡੰਕਨ, ਓਨਟਾਰੀਓ ਦੀ ਆਇਰੀਨ ਮੈਥੀਸਨ ਤੇ ਡੇਵਿਡ ਕ੍ਰਿਸਟੋਫਰਸਨ, ਕਿਊਬਿਕ ਦੀ ਹੈਲੇਨੇ ਲੈਵਰਡਿਏਰੇ, ਰੋਮੀਓ ਸਾਗਾਨੈਸ਼, ਮਾਰਜੋਲੇਨ ਬੁਟਿਨ ਸਵੀਟ ਤੇ ਐਨੇ ਮਿਨ੍ਹ-ਥੂ ਕੁਐਕ ਤੇ ਬੀਸੀ ਦੇ ਫਿਨ ਡੌਨੇਲੀ ਸ਼ਾਮਲ ਹਨ।
Read Also ਟਰੂਡੋ ਨੇ ਕੀਤਾ ਮੰਤਰੀ ਮੰਡਲ ‘ਚ ਕੀਤਾ ਫੇਰਬਦਲ
ਵੈਨਕੂਵਰ ਆਈਲੈਂਡ ਦੇ ਉੱਤਰਪੂਰਬੀ ਬਰੌਟਨ ਆਰਕੀਪੇਲਾਗੋ ਵਿੱਚ ਗਿਲਫੋਰਡ ਆਈਲੈਂਡ ਉੱਤੇ ਸਥਿਤ ਫਰਸਟ ਨੇਸ਼ਨ ਦੇ ਲੰਮੇਂ ਸਮੇਂ ਤੋਂ ਚੱਲੇ ਆ ਰਹੇ ਚੀਫ ਕਾਉਂਸਲਰ ਬੌਬ ਚੇਂਬਰਲਿਨ ਨੇ ਨਨੇਮੋ-ਲੇਡੀਸਮਿੱਥ ਤੋਂ ਐਨਡੀਪੀ ਲਈ ਦਾਅਵੇਦਾਰੀ ਹਾਸਲ ਕਰਨ ਦੀ ਇੱਛਾ ਪ੍ਰਗਟਾਈ ਹੈ। ਚੇਂਬਰਲਿਨ ਕਵਿਕਵਾਸੁਤਿਨੁਕਸਾਅ ਹਾਕਸਵਾਮਿਸ ਫਰਸਟ ਨੇਸ਼ਨ ਲਈ ਕੰਮ ਕਰ ਚੁੱਕੇ ਹਨ ਤੇ ਯੂਨੀਅਨ ਆਫ ਬੀਸੀ ਇੰਡੀਅਨ ਚੀਫਜ਼ ਦੇ ਵਾਈਸ ਪ੍ਰੈਜ਼ੀਡੈਂਟ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ।
ਉਹ ਲਿਬਰਲ ਤੇ ਕੰਜ਼ਰਵੇਟਿਵ ਸਰਕਾਰਾਂ ਦੇ ਨਾਲ ਕੰਮ ਕਰਨ ਤੋਂ ਇਲਾਵਾ ਕਈ ਏਜੰਸੀਆਂ ਤੇ ਬੋਰਡਜ਼ ਦੇ ਚੇਅਰ ਰਹਿ ਚੁੱਕੇ ਹਨ ਤੇ ਕਈ ਮੁੱਦਿਆਂ ਦੀ ਪੈਰਵੀ ਕਰ ਚੁੱਕੇ ਹਨ। ਪਾਲ ਮੈਨਲੀ, ਜੋ ਕਿ ਰਿਸਰਚਰ, ਫਿਲਮਮੇਕਰ ਤੇ ਕਮਿਊਨਿਕੇਸ਼ਨਜ਼ ਮਾਹਿਰ ਹੈ ਤੇ ਜੋ 2002 ਤੋਂ ਨਨੇਮੋ ਵਿੱਚ ਰਹਿ ਰਹੇ ਹਨ ਤੇ ਇੱਥੇ ਹੀ ਕੰਮ ਕਰ ਰਹੇ ਹਨ, ਗ੍ਰੀਨ ਪਾਰਟੀ ਦੇ ਉਮੀਦਵਾਰ ਹਨ। ਕੰਜ਼ਰਵੇਟਿਵਾਂ ਨੇ 32 ਸਾਲਾ ਫਾਇਨਾਂਸ਼ੀਅਲ ਮੈਨੇਜਰ ਜੌਹਨ ਹਰਸਟ ਨੂੰ ਉਮੀਦਵਾਰ ਚੁਣਿਆ ਹੈ ਤੇ ਨਵੀਂ ਪੀਪਲਜ਼ ਪਾਰਟੀ ਆਫ ਕੈਨੇਡਾ ਦੀ ਅਗਵਾਈ ਜੈਨੀਫਰ ਕਲਾਰਕ ਕਰਨਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.