NewsBreaking NewsD5 specialIndiaPunjab

ਪੈਰਾਂ ਵਿੱਚ ਪਾਈਆਂ ਬੇੜੀਆਂ ਕਾਰਨ ਵਿੰਗੀਆਂ ਹੋ ਰਹੀਆਂ ਨੇ ਮੁਤਵਾਜ਼ੀ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਹੱਡੀਆਂ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਕਤਲਕਾਂਡ ਵਿਚ ਤਿਹਾੜ ਜੇਲ੍ਹ ਅੰਦਰ ਬੰਦ ਮੁਤਵਾਜ਼ੀ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਸਮਰਥਕਾਂ ਲਈ ਬੁਰੀ ਖਬਰ ਹੈ। ਪਤਾ ਲੱਗਾ ਹੈ ਕਿ ਬੇੜੀਆਂ ਵਿੱਚ ਜਕੜੇ ਜਾਣ ਕਾਰਨ ਹਵਾਰਾ ਦੇ ਪੈਰਾਂ ਦੇ ਅੰਗੂਠੇ ਵਿੰਗੇ ਹੋ ਗਏ ਹਨ ਜਿਸ ਕਾਰਨ ਉਨ੍ਹਾਂ ਨੂੰ ਏਮਜ਼ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਇਹ ਖਬਰ ਜੇਲ੍ਹ ਤੋਂ ਬਾਹਰ ਆਉਣ ਸਾਰ ਹਵਾਰਾ ਦੇ ਵਕੀਲ ਹੁਣ ਉਨ੍ਹਾਂ ਦਾ ਇਲਾਜ ਏਮਜ਼ ਦੀ ਬਜਾਇ ਕਿਸੇ ਨਿੱਜੀ ਹਸਪਤਾਲ ਵਿਚੋਂ ਕਰਵਾਏ ਜਾਣ ਦੀ ਚਾਰਾਜੋਈ ਵਿਚ ਲੱਗ ਗਏ ਹਨ। ਇਸ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਬਾਪੂ ਗੁਰਚਰਨ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਤਿਹਾੜ ਜੇਲ੍ਹ ਅੰਦਰ ਬੰਦ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਕੀਤੀ।

Read Also ਸਿਮਰਨਜੀਤ ਸਿੰਘ ਮਾਨ ਨੇ ਜਗਤਾਰ ਸਿੰਘ ਤਾਰਾ ਨੂੰ ਸ਼ਹੀਦ ੳੂਧਮ ਸਿੰਘ ਦੇ ਬਰਾਬਰ ਦਾ ਦਿੱਤਾ ਦਰਜਾ

ਬਾਪੂ ਗੁਰਚਰਨ ਸਿੰਘ ਦੱਸਦੇ ਹਨ ਕਿ ਜਗਤਾਰ ਸਿੰਘ ਹਵਾਰਾ ਵਿੰਗੇ ਹੋ ਰਹੇ ਪੈਰ ਦੇ ਅੰਗੂਠਿਆਂ ਅਤੇ ਪਿੱਠ ਦੇ ਦਰਦ ਤੋਂ ਬੇਹੱਦ ਪਰੇਸ਼ਾਨ ਹਨ। ਮੁਲਾਕਾਤੀ ਬਾਪੂ ਨੇ ਇਹ ਦਾਅਵਾ ਕੀਤਾ ਹੈ ਕਿ ਜਗਤਾਰ ਸਿੰਘ ਹਵਾਰਾ ਦੀ ਇਹ ਹਾਲਤ ਪੁਲਿਸ ਤਸ਼ੱਦਦ ਕਾਰਨ ਹੋਈ ਹੈ ਜਿਸ ਕਾਰਨ ਹੁਣ ਜਿਉਂ ਜਿਉਂ ਉਨ੍ਹਾਂ ਦੀ ਉਮਰ ਵੱਧਦੀ ਜਾ ਰਹੀ ਹੈ ਤਿਉਂ ਤਿਉਂ ਸਰੀਰ ਦੇ ਦਰਦ ਵਧਣ ਲੱਗ ਪਏ ਹਨ। ਸ਼ਾਇਦ ਇਸੇ ਕਾਰਨ ਉਨ੍ਹਾਂ ਨੂੰ ਰੈਫਰ ਵੀ ਸਰਕਾਰੀ ਹਸਪਤਾਲ ਵਿਚ ਹੀ ਕੀਤਾ ਗਿਆ ਹੈ ਤਾਂ ਕਿ ਪੁਲਿਸ ਦਾ ਭਾਂਡਾ ਨਾ ਫੁਟ ਸਕੇ। ਇੱਧਰ ਦੂਜੇ ਪਾਸੇ ਹਵਾਰਾ ਦੇ ਨਜ਼ਦੀਕੀ ਉਨ੍ਹਾਂ ਦੇ ਵਕੀਲ ਅਮਰ ਸਿੰਘ ਚਹਿਲ ਨਾਲ ਸਲਾਹ ਮਸ਼ਵਰਾ ਕਰਕੇ ਉਨ੍ਹਾਂ ਦਾ ਇਲਾਜ ਕਿਸੇ ਨਿਜੀ ਹਸਪਤਾਲ ਵਿਚੋਂ ਕਰਾਉਣ ਦਾ ਵਿਚਾਰ ਕਰ ਰਹੇ ਹਨ।

ਬਾਪੂ ਗੁਰਚਰਨ ਸਿੰਘ ਨੇ ਇਨ੍ਹਾਂ ਨੂੰ ਦੱਸਿਆ ਹੈ ਕਿ ਕਾਲ ਕੋਠੜੀ ਵਿਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਭਾਵੇਂ ਜੇਲ੍ਹ ਪ੍ਰਸ਼ਾਸਨ ਨੇ ਸਹਾਇਤਾ ਲਈ ਇੱਕ ਸਹਾਇਕ ਕੈਦੀ ਵੀ ਦਿੱਤਾ ਹੈ ਪਰ ਸਰੀਰਕ ਦਰਦਾਂ ਕਾਰਨ ਉਨ੍ਹਾਂ ਦਾ ਉੱਥੇ ਰਹਿਣਾ ਔਖਾ ਹੋ ਰਿਹਾ ਹੈ। ਇਸ ਬਾਰੇ ਵਕੀਲ ਅਮਰ ਸਿੰਘ ਚਹਿਲ ਖੁਲਾਸਾ ਕਰਦੇ ਹਨ ਕਿ ਜਗਤਾਰ ਸਿੰਘ ਹਵਾਰਾ ਨੂੰ ਪ੍ਰਸ਼ਾਸਨ ਨੇ ਇਸ ਲਈ ਬੇੜੀਆਂ ਵਿਚ ਜਕੜ ਰੱਖਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਉਹ ਚੰਡੀਗੜ੍ਹ ਦੀ ਮਾਡਰਨ ਜੇਲ੍ਹ ਬੁੜੈਲ ਵਿਚ ਬੰਦ ਸਨ ਤਾਂ ਉਥੋਂ ਉਹ ਸੁਰੰਗ ਪੁੱਟ ਕੇ ਫਰਾਰ ਹੋ ਗਏ ਸਨ। ਇਸ ਤੋਂ ਬਾਅਦ ਜਦੋਂ ਹਵਾਰਾ ਨੂੰ ਪੁਲਿਸ ਨੇ ਮੁੜ ਗ੍ਰਿਫਤਾਰ ਕੀਤਾ ਤਾਂ ਅਦਾਲਤ ਨੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ। ਹੁਣ ਪ੍ਰਸ਼ਾਸਨ ਨੂੰ ਇਹ ਡਰ ਹੈ ਕਿ ਉਹ ਮੁੜ ਤੋਂ ਨਾ ਫਰਾਰ ਹੋ ਜਾਣ ਇਸ ਲਈ ਜਗਤਾਰ ਸਿੰਘ ਹਵਾਰਾ ਨੂੰ ਬੇੜੀਆਂ ਵਿਚ ਜਕੜ ਕੇ ਰੱਖਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button