
(ਗੱਤਕਾ ਅਤੇ ਯੋਗਾ ਦਾ ਤੁਲਨਾਤਮਕ ਅਧਿਐਨ)
ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ (76588-00000)
ਕੇਂਦਰ ਸਰਕਾਰ ਵੱਲੋਂ ਰਾਜਸੀ ਸਰਗਰਮੀਆਂ ਦੀ ਲੜੀ ਹੇਠ ਦੇਸ਼ ਵਿੱਚ ਪਿਛਲੇ 11 ਸਾਲਾਂ ਤੋਂ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਣਾ ਸ਼ੁਰੂ ਕੀਤਾ ਗਿਆ ਹੈ ਪਰ ਇਸੇ ਦਿਨ ਸਿੱਖ ਆਪਣੀ ਸ਼ਾਨਾਮੱਤੀ ਜੰਗਜੂ ਵਿਰਾਸਤ ਦੀਆਂ ਪਰੰਪਰਾਵਾਂ ਦਾ ਸਨਮਾਨ ਕਰਦਿਆਂ ਅੰਤਰਰਾਸ਼ਟਰੀ ਗੱਤਕਾ ਦਿਵਸ ਮਨਾਉਂਦੇ ਹਨ। ਯੋਗਾ ਨੂੰ ਅਕਸਰ ਅੰਦਰੂਨੀ ਸਿਧਾਈ ਅਤੇ ਮਾਨਸਿਕ ਸ਼ਾਂਤੀ ਲਈ ਇੱਕ ਕਸਰਤ ਵਜੋਂ ਅਪਣਾਇਆ ਜਾਂਦਾ ਹੈ ਜਦਕਿ ਸਿੱਖ ਸ਼ਸ਼ਤਰ ਕਲਾ ਗੱਤਕਾ ਮੀਰੀ-ਪੀਰੀ ਦਾ ਸੰਪੂਰਨ ਅਨੁਸ਼ਾਸਨ, ਅਧਿਆਤਮਿਕਤਾ ਅਤੇ ਬਹਾਦਰੀ ਦਾ ਪ੍ਰਤੀਕ ਹੈ ਜੋ ਨਾ ਕੇਵਲ ਜਿਸਮ ਨੂੰ ਮਜ਼ਬੂਤੀ ਬਖਸ਼ਦਾ ਹੈ ਸਗੋਂ ਮਨ ਤੇ ਸੋਚ ਨੂੰ ਵੀ ਦ੍ਰਿੜ ਕਰਦਾ ਹੈ। ਆਤਮਾ ਨੂੰ ਉੱਚੀ-ਸੁੱਚੀ ਬਣਾਉਂਦਾ ਹੈ ਅਤੇ ਗੱਤਕਈ ਨੂੰ ਆਪਣੀ ਸਵੈ-ਰੱਖਿਆ ਅਤੇ ਹੋਰਨਾਂ ਦੀ ਰੱਖਿਆ ਲਈ ਤਿਆਰ ਕਰਦਾ ਹੈ।
ਯੋਗਾ ਨਾਲ ਸਰੀਰ ਤਾਂ ਠੀਕ ਰੱਖਿਆ ਜਾ ਸਕਦਾ ਹੈ ਪਰ ਸਮਾਜ ਵਿੱਚ ਹਰ ਤਰੀਕੇ ਨਾਲ ਵਿਚਰਨ ਲਈ ਸ਼ਸ਼ਤਰ ਕਲਾ ਦੀ ਲੋੜ ਪੈਂਦੀ ਹੈ ਜਿਸ ਕਰਕੇ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਅਧਿਆਤਮਿਕਤਾ ਲਈ ਸ਼ਾਸ਼ਤਰ ਵਿੱਦਿਆ ਅਤੇ ਸਵੈ-ਰੱਖਿਆ ਤੇ ਸਮਾਜ ਦੀ ਰੱਖਿਆ ਲਈ ਸ਼ਸ਼ਤਰ ਵਿੱਦਿਆ ਵੀ ਲਾਜਮੀ ਕੀਤੀ। ਸੁਰੱਖਿਆ, ਪਹਿਚਾਣ, ਭਾਸ਼ਾ ਅਤੇ ਨਸ਼ਿਆਂ ਦੀ ਵਰਤੋਂ ਬਾਰੇ ਵਧ ਰਹੀ ਵਿਸ਼ਵਵਿਆਪੀ ਚਿੰਤਾ ਦੇ ਮੱਦੇਨਜਰ ਇਸ ਲੇਖ ਰਾਹੀਂ ਗੱਤਕਾ ਅਤੇ ਯੋਗਾ ਦੇ ਤੁਲਨਾਤਮਕ ਅਧਿਐਨ ਉਪਰ ਚਰਚਾ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਦੇ ਮੂਲ ਤੱਤਾਂ, ਵਿਗਿਆਨਕ ਅਤੇ ਸਮਾਜਿਕ ਸਾਰਥਕਤਾ, ਨੈਤਿਕ ਨਿਯਮਾਂ ਅਤੇ ਆਧੁਨਿਕ ਸਮਾਜ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਵੀ ਉਜਾਗਰ ਕੀਤਾ ਹੈ।
ਸੀਰੀਆ ਦੇ ਦਮਿਸ਼ਕ ਚਰਚ ‘ਚ ਆਤਮਘਾਤੀ ਹਮਲਾ, 9 ਲੋਕਾਂ ਦੀ ਮੌਤ, 13 ਜ਼ਖਮੀ
- ਮੂਲ ਅਤੇ ਦਾਰਸ਼ਨਿਕ ਬੁਨਿਆਦ :
ਸਿੱਖ ਵਿਰਾਸਤ : ਸ਼ਸ਼ਤਰ ਕਲਾ ਗੱਤਕਾ ਮੀਰੀ-ਪੀਰੀ ਦਾ ਸੰਪੂਰਨ ਅਨੁਸ਼ਾਸਨ ਅਤੇ ਸਵੈ-ਰੱਖਿਆ ਵਜੋਂ ਸਿੱਖ ਵਿਰਾਸਤ ਮੂਲ ਅੰਗ ਹੈ ਜੋ ਕਿ 17ਵੀਂ ਸਦੀ ਦੌਰਾਨ ਸਿੱਖ ਗੁਰੂ ਸਾਹਿਬਾਨ ਵੱਲੋਂ ਸਥਾਪਤ ਅਤੇ ਵਿਕਸਤ ਕੀਤਾ ਗਿਆ ਤਾਂ ਜੋ ਤੱਤਕਾਲੀ ਮੁਗਲ ਸ਼ਾਸ਼ਕਾਂ ਦੇ ਅੱਤਿਆਚਾਰ ਨੂੰ ਰੋਕਣ ਲਈ ਖਾਲਸੇ ਨੂੰ ਅਧਿਆਤਮਿਕ ਸ਼ਕਤੀ ਅਤੇ ਜੰਗਜੂ ਉੱਤਮਤਾ ਨਾਲ ਲੈਸ ਕੀਤਾ ਜਾ ਸਕੇ।
ਫ਼ਲਸਫ਼ਾ : ਮੀਰੀ-ਪੀਰੀ ਸਿਧਾਂਤ ’ਤੇ ਅਧਾਰਤ ਗੱਤਕਾ ਇੱਕ ਵਿਲੱਖਣ ਸਵੈ-ਰੱਖਿਆ ਸਈ ਜੰਗਜੂ ਕਲਾ ਹੈ ਜੋ ਰੁਹਾਨੀਅਤ ਅਤੇ ਪ੍ਰਭੂਸੱਤਾ ਦਾ ਸੰਪੂਰਨ ਸੁਮੇਲ ਹੈ। ਇਹ ਸੰਤ-ਸਿਪਾਹੀ ਲਈ ਇੱਕ ਅਜਿਹਾ ਮਾਰਗ ਹੈ ਜੋ ਤਾਕਤਵਰ ਵਿੱਚ ਨਿਮਰਤਾ ਅਤੇ ਲੜਾਈ ਦੌਰਾਨ ਦਇਆ ਨੂੰ ਉਭਾਰਦਾ ਹੈ।
ਖਾਈ ਚ ਡਿੱਗੀ ਕਾਰ, ਚਮਤਕਾਰੀ ਢੰਗ ਨਾਲ ਬਚੀ ਡਰਾਇਵਰ ਦੀ ਜਾਨ
ਯੋਗਾ : ਅੰਦਰੂਨੀ ਮੁਕਤੀ ਦਾ ਮਾਰਗ
ਮੂਲ : ਪ੍ਰਾਚੀਨ ਵੈਦਿਕ ਫ਼ਲਸਫ਼ੇ ਦੀ ਜੜ੍ਹ ਅਤੇ ਪਤੰਜਲੀ ਦੁਆਰਾ ਸ਼ੁਰੂ ਕੀਤਾ ਯੋਗਾ ਇੱਕ ਅਧਿਆਤਮਿਕ ਸਾਧਨਾ ਵਜੋਂ ਉਭਰਿਆ ਜਿਸਦਾ ਉਦੇਸ਼ ਸਿਰਫ ਸਵੈ-ਅਨੁਭਵ ਅਤੇ ਮਾਨਸਿਕ ਸ਼ਾਂਤੀ ਹੈ।
ਫ਼ਲਸਫ਼ਾ : ਦੁਨਿਆਵੀ ਭਰਮਾਂ ਤੋਂ ਨਿਰਲੇਪਤਾ ਅਤੇ ਯੋਗਾ ਆਸਣਾਂ, ਸਾਹ ਪ੍ਰਕਿਰਿਆ ਅਤੇ ਧਿਆਨ ਦੁਆਰਾ ਮਨ ਅਤੇ ਸਰੀਰ ਦੀ ਸ਼ੁੱਧਤਾ ’ਤੇ ਕੇਂਦ੍ਰਿਤ ਕਰਦਾ ਹੈ।
ਈਰਾਨ ਦੀ ਸੰਸਦ ਨੇ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
- ਵਿਗਿਆਨਕ, ਸਮਾਜਿਕ ਅਤੇ ਰੱਖਿਆਤਮਕ ਲਾਭ :
ਗੱਤਕਾ : ਪੂਰੇ ਸਰੀਰ ਸਣੇ ਅੱਖਾਂ, ਦਿਮਾਗ ਤੇ ਦਿਲ ਦੀਆਂ ਸਾਰੀਆਂ ਮਾਸਪੇਸ਼ੀਆਂ ਦੀ ਕਸਰਤ ਕਰਾਉਂਦਾ ਹੈ।
– ਫੁਰਤੀ ਤੇ ਮੁਸਤੈਦੀ ਵਧਾਉਣ ਅਤੇ ਲੜਾਈ ਮੌਕੇ ਫੌਰੀ ਕਾਰਵਾਈ ਕਰਨੀ ਸਿਖਾਉਂਦਾ ਹੈ।
– ਸਵੈ-ਰੱਖਿਆ ਲਈ ਜੰਗਜੂ ਤਕਨੀਕਾਂ ਨਾਲ ਸ਼ਸ਼ਕਤ ਬਣਾਉਂਦਾ ਹੈ।
– ਅਨੁਸ਼ਾਸਨ, ਬਹਾਦਰੀ, ਮਾਨਸਿਕ ਮਜਬੂਤੀ ਤੇ ਸਰੀਰਕ ਲਚਕਤਾ ਵਧਾਉਂਦਾ ਹੈ।
– ਹਰ ਤਰਾਂ ਦੇ ਨਸ਼ੀਲੇ ਪਦਾਰਥਾਂ (ਸ਼ਰਾਬ, ਤੰਬਾਕੂ, ਨਸ਼ੇ) ਦੇ ਸੇਵਨ ਵਿਰੁੱਧ ਸਖਤੀ।
ਏਅਰ ਇੰਡੀਆ ਦੀ ਬਰਮਿੰਘਮ ਤੋਂ ਦਿੱਲੀ ਜਾਣ ਵਾਲੀ ਉਡਾਣ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਯੋਗਾ : – ਸ਼ਰੀਰਕ ਲਚਕ ਵਿੱਚ ਵਾਧਾ, ਖੜ੍ਹਨ-ਬੈਠਣ ਦੇ ਢੰਗ ਅਤੇ ਸਾਹ ਪ੍ਰਕਿਰਿਆ ਵਿੱਚ ਸੁਧਾਰ ਕਰਦਾ ਹੈ।
– ਮਨ ਦੀ ਸ਼ਾਂਤੀ ਲਿਆਉਂਦਾ ਹੈ ਅਤੇ ਚਿੰਤਾਵਾਂ ਨੂੰ ਘਟਾਉਂਦਾ ਹੈ।
– ਸਿਹਤਮੰਦੀ ਨੂੰ ਉਤਸ਼ਾਹਿਤ ਕਰਦਾ ਹੈ ਪਰ ਸਵੈ-ਰੱਖਿਆਤਮਕ ਗੁਣਾਂ ਤੋਂ ਊਣਾਂ ਹੈ।
– ਕਿਸੇ ਵੀ ਨਸ਼ਾ-ਵਿਰੋਧੀ ਜਾਬਤੇ ਨੂੰ ਵਿਆਪਕ ਤੌਰ ’ਤੇ ਲਾਗੂ ਨਹੀਂ ਕਰਦਾ।
ਅਦਾਲਤ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਧਰਨਾ ਨਾ ਲਾਉਣ ਦੇ ਹੁਕਮ ਕੀਤੇ ਜਾਰੀ
- ਸੱਭਿਆਚਾਰਕ ਮਾਹੌਲ ਅਤੇ ਪਛਾਣ ਦੀ ਸੰਭਾਲ :
ਗੱਤਕਾ : ਭਾਸ਼ਾ (ਪੰਜਾਬੀ), ਲਿੱਪੀ (ਗੁਰਮੁਖੀ), ਬਾਣਾ, ਸੰਗੀਤ ਅਤੇ ਰਹਿਤ ਮਰਿਯਾਦਾ (ਧਾਰਮਿਕ ਅਨੁਸ਼ਾਸਨ) ਨੂੰ ਸੁਰੱਖਿਅਤ ਰੱਖਦਾ ਹੈ। ਇਸਦਾ ਕੌਮ ਦੇ ਅਸਥਾਨਾਂ ਤੇ ਸਾਂਝੇ ਅਖਾੜਿਆਂ ਵਿੱਚ ਅਭਿਆਸ ਕੀਤਾ ਜਾਂਦਾ ਹੈ ਅਤੇ ਸਿੱਧੇ ਤੌਰ ’ਤੇ ਸਿੱਖਾਂ ਦੀਆਂ ਬੁਨਿਆਦੀ ਅਧਿਆਤਮਿਕ ਕਦਰਾਂ-ਕੀਮਤਾਂ ਨਾਲ ਜੁੜਿਆ ਹੋਇਆ ਹੈ।
ਯੋਗਾ : ਯੋਗਾ ਇਕੱਲੇ ਕੀਤਾ ਜਾਣ ਵਾਲਾ ਅਭਿਆਸ ਹੈ। ਇਹ ਭਾਰਤੀ ਪਰੰਪਰਾਵਾਂ ਦਾ ਮੂਲ ਹੋਣ ਦੇ ਬਾਵਜੂਦ ਵਪਾਰਕ ਬਣ ਗਿਆ ਹੈ ਅਤੇ ਆਪਣੇ ਸੱਭਿਆਚਾਰਕ ਅਧਾਰ ਤੋਂ ਵੱਡੇ ਪੱਧਰ ’ਤੇ ਨਿੱਖੜ ਗਿਆ ਹੈ ਖਾਸ ਕਰਕੇ ਵਿਦੇਸ਼ਾਂ ਵਿੱਚ।
ਬੱਚਿਆਂ ਦੀ ਸੁਰੱਖਿਆ ਲਈ ਸੋਸ਼ਲ ਮੀਡੀਆ ‘ਤੇ ਲੱਚਰਤਾ ਬਰਦਾਸ਼ਤ ਨਹੀਂ, ਹੋਵੇਗੀ ਤੁਰੰਤ ਕਾਰਵਾਈ: ਡਾ. ਬਲਜੀਤ ਕੌਰ
- ਨੈਤਿਕ ਨੀਂਹ ਅਤੇ ਅਨੁਸ਼ਾਸਨ ਦੇ ਸੰਦਰਭ
ਗੱਤਕਾ : ਨੈਤਿਕ ਨਿਯਮਾਂ ਵਿੱਚ ਸਿੱਖ ਸ਼ਸ਼ਤਰ ਕਲਾ ਗੱਤਕਾ ਮਾਨਵਤਾ ਦੀ ਨਿਸੁਆਰਥ ਸੇਵਾ, ਰੋਜ਼ਾਨਾ ਅਰਦਾਸ, ਸਖਤ ਅਨੁਸ਼ਾਸਨ, ਨਸ਼ਿਆਂ ਤੋਂ ਪਰਹੇਜ਼ ਅਤੇ ਅਨਿਆਂ ਵਿਰੁੱਧ ਖੜ੍ਹੇ ਹੋਣਾ ਸਿਖਾਉਂਦਾ ਹੈ। ਇਹ ਅਸਲ ਜੀਵਨ ਦੌਰਾਨ ਜ਼ਿੰਮੇਵਾਰੀ ਦੀ ਭਾਵਨਾ ਲਈ ਇਹ ਇੱਕ ਨੈਤਿਕ ਅਤੇ ਸੰਸਾਰਕ ਸਿਖਲਾਈ ਹੈ।
ਯੋਗਾ : ਵਰਣ-ਆਸ਼ਰਮ ਗ੍ਰੰਥ ਨੈਤਿਕ ਜੀਵਨ ’ਤੇ ਜ਼ੋਰ ਦਿੰਦੇ ਹਨ ਪਰ ਆਧੁਨਿਕ ਵਰਤਾਰਾ ਵਿਅਕਤੀਗਤ ਹੈ ਅਤੇ ਵਿਸ਼ਵ-ਵਿਆਪੀ ਲਾਗੂਕਰਨ ਦੀ ਘਾਟ ਹੈ। ਇਸ ਵਿੱਚ ਸੰਪਰਦਾਈ ਨੈਤਿਕਤਾ ਦਾ ਕੋਈ ਹਦਾਇਤਨਾਮਾ ਨਹੀਂ ਹੈ।
Pakistan ISI ਨੂੰ ਫੌਜ ਨਾਲ ਸਬੰਧਤ ਸੰਵੇਦਨਸ਼ੀਲ Data leak ਕਰਨ ਲਈ ਇੱਕ ਫੌਜੀ ਜਵਾਨ ਤੇ ਉਸਦਾ ਸਾਥੀ ਗ੍ਰਿਫਤਾਰ
- ਆਲਮੀ ਪ੍ਰਸੰਗਿਕਤਾ ਅਤੇ ਰਾਸ਼ਟਰੀ ਪ੍ਰਭਾਵ
ਗੱਤਕਾ – ਦੁਨੀਆ ਭਰ ਵਿੱਚ ਸਿੱਖਾਂ ਵੱਲੋਂ ਪ੍ਰਫੁੱਲਤ ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
– ਧਾਰਮਿਕ ਨਗਰ ਕੀਰਤਨਾਂ, ਵਿਦਿਅਕ ਸੰਸਥਾਵਾਂ ਵਿੱਚ ਨਿਯਮਤ ਮੁਕਾਬਲੇ, ਫੌਜ ਤੇ ਪੁਲਿਸ ਦੀ ਸਿਖਲਾਈ ਸਮੇਤ ਨਸ਼ਾ ਵਿਰੋਧੀ ਪ੍ਰੋਗਰਾਮਾਂ ਦੌਰਾਨ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।
– ਸੂਬਾਈ ਅਤੇ ਸੱਭਿਆਚਾਰਕ ਖੇਡਾਂ ਵਿੱਚ ਮਾਨਤਾ ਪ੍ਰਾਪਤ।
– ਵਿਜ਼ਨ 2030 ਹੇਠ ਏਸ਼ੀਅਨ ਤੇ ਓਲੰਪਿਕ ਖੇਡਾਂ ਸ਼ਾਮਲ ਕਰਨ ਦਾ ਉਦੇਸ਼ ਹੈ।
ਜੋਧਪੁਰ ਅਤੇ ਦਿੱਲੀ ਰੇਲਵੇ ਸਟੇਸ਼ਨਾਂ ਵਿਚਕਾਰ ਚੱਲਣ ਵਾਲੀਆਂ ਕੁਝ ਰੇਲਗੱਡੀਆਂ ਕੀਤੀਆਂ ਜਾਣਗੀਆਂ ਰੱਦ
ਯੋਗਾ: – ਸੰਯੁਕਤ ਰਾਸ਼ਟਰ ਦੁਆਰਾ ਮਾਨਤਾ ਪ੍ਰਾਪਤ ਗਲੋਬਲ ਵੈਲਨੈੱਸ ਅਭਿਆਸ।
– ਫਿਟਨੈਸ ਅਤੇ ਥੈਰੇਪੀ ਕੇਂਦਰਾਂ ਵਿੱਚ ਵਰਤਿਆ ਜਾਂਦਾ ਹੈ ਪਰ ਸਵੈ-ਰੱਖਿਆ ਲਈ ਨਹੀਂ ਹੈ।
– ਕੌਮੀ ਪੱਧਰ ਦੀਆਂ ਤੇ ਏਸ਼ੀਅਨ ਖੇਡਾਂ ਵਿੱਚ ਸ਼ਾਮਲ ਹੋ ਚੁੱਕਾ ਹੈ।
– ਸਰੀਰਕ ਸੁਰੱਖਿਆ ਪ੍ਰਣਾਲੀ ਲਈ ਨਿਗਰਾਨੀ ਦੀ ਲੋੜ ਰਹਿੰਦੀ ਹੈ।
ਲੁਧਿਆਣਾ ‘ਚ ਵੱਡਾ ਹਾਦਸਾ: ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੇ ਪਰਿਵਾਰ ਦੀ ਕਾਰ ਨਹਿਰ ਚ ਡਿੱਗੀ, 2 ਲੋਕਾਂ ਦੀ ਮੌਤ
ਸਿੱਟਾ:
ਗੱਤਕਾ ਸਮੇਂ ਦੀ ਲੋੜ – ਮੌਜੂਦਾ ਸੰਸਾਰ ਵਿੱਚ ਵਧ ਰਹੇ ਨਿੱਜੀ ਸੁਰੱਖਿਆ ਖਤਰਿਆਂ, ਨਸ਼ੀਲੇ ਪਦਾਰਥਾਂ ਦੀ ਅੰਧਾਧੁੰਦ ਵਰਤੋਂ, ਭਾਸ਼ਾ, ਪਹਿਰਾਵੇ ਤੇ ਕੌਮੀ ਪਛਾਣ ਨੂੰ ਲਗਾਏ ਜਾ ਰਹੇ ਖੋਰੇ ਅਤੇ ਮਾਨਸਿਕ ਸਿਹਤ ਸੰਕਟ ਲਈ ਗੱਤਕਾ ਇੱਕ ਵਿਆਪਕ ਤੇ ਢੁੱਕਵੇਂ ਤੋੜ ਵਜੋਂ ਉੱਭਰਿਆ ਹੈ। ਇਹ ਨਾ ਸਿਰਫ਼ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਦਾਨ ਕਰਦਾ ਹੈ ਬਲਕਿ ਧਾਰਮਿਕ ਤੇ ਨੈਤਿਕ ਮਾਰਗਦਰਸ਼ਨ, ਸੱਭਿਆਚਾਰਕ ਫਖਰ ਅਤੇ ਸਵੈ-ਰੱਖਿਆ ਸਮਰੱਥਾ ਵੀ ਪ੍ਰਦਾਨ ਕਰਦਾ ਹੈ ਜਦਕਿ ਯੋਗਾ ਦੇ ਆਧੁਨਿਕ ਰੂਪ ਵਿੱਚ ਇੰਨ੍ਹਾਂ ਗੁਣਾ ਦੀ ਬਹੁਤ ਹੱਦ ਤੱਕ ਘਾਟ ਹੈ। ਇਸ ਤੋਂ ਇਲਾਵਾ ਯੋਗਾ ਇਕੱਲੇ ਕੀਤਾ ਜਾਣ ਵਾਲਾ ਅਭਿਆਸ ਹੈ ਅਤੇ ਅਕਸਰ ਆਪਣੀਆਂ ਅਧਿਆਤਮਿਕ ਜੜ੍ਹਾਂ ਤੋਂ ਵਾਂਝਾ ਹੋ ਰਿਹਾ ਹੈ।
ਗੱਤਕਾ ਭਾਈਚਾਰੇ ’ਤੇ ਕੇਂਦ੍ਰਿਤ, ਨੈਤਿਕ ਤੌਰ ’ਤੇ ਨਿਯੰਤਰਿਤ ਹੈ ਅਤੇ ਇੱਕ ਜੀਵੰਤ ਧਾਰਮਿਕ ਪਰੰਪਰਾ ਨਾਲ ਜੜ੍ਹਿਆ ਹੋਇਆ ਹੈ। ਇਹ ਸਿਰਫ਼ ਆਪਣੇ ਸਰੀਰ ਨੂੰ ਰਿਸ਼ਟਪੁਸ਼ਟ ਰੱਖਣ ਜਾਂ ਆਪਣੇ ਮਨ ਨੂੰ ਸ਼ਾਂਤ ਕਰਨਾ ਨਹੀਂ ਸਿਖਾਉਂਦਾ ਬਲਕਿ ਇਹ ਖੁਦ ਲਈ ਅਤੇ ਹੋਰਨਾਂ ਦੀ ਰਾਖੀ ਲਈ ਡੱਟ ਕੇ ਖੜ੍ਹੇ ਹੋਣ, ਇਮਾਨਦਾਰ ਜੀਵਨ ਬਸਰ ਕਰਨ, ਨੇਕੀ ਕਰਨ ਤੇ ਧਰਮ ਦੀ ਰੱਖਿਆ ਕਰਨ ਦੀ ਪ੍ਰੇਰਣਾ ਦਿੰਦਾ ਹੈ। ਇਹ ਧਾਰਨਾ ਬਿਲਕੁਲ ਸਹੀ ਹੈ ਕਿ ਜਿਹੜਾ ਸੱਟ ਨਹੀਂ ਖਾ ਸਕਦਾ ਉਹ ਸੱਟ ਵੀ ਨਹੀਂ ਮਾਰ ਸਕਦਾ।
ਆਦਿਵਾਸੀ ਕੁੜੀ ਨੇ ਅਨੁਸੂਚਿਤ ਜਾਤੀ ਦੇ ਮੁੰਡੇ ਨਾਲ ਕਰਾਇਆ ਵਿਆਹ, ਪਰਿਵਾਰ ਦੇ ਲਗਭਗ 40 ਮੈਂਬਰਾਂ ਦੇ ਮੁੰਨੇ ਗਏ ਸਿਰ
ਜਿਵੇਂ ਸਰਕਾਰੀ ਪੱਧਰ ਉਤੇ ਕੌਮਾਂਤਰੀ ਯੋਗਾ ਦਿਵਸ ਮਨਾਇਆ ਜਾਂਦਾ ਹੈ ਅਤੇ ਯੋਗਾ ਨੂੰ ਵਿਸ਼ੇਸ਼ ਤੌਰ ਉਤੇ ਦੇਸ਼-ਵਿਦੇਸ਼ ਵਿੱਚ ਸਰਕਾਰ ਵੱਲੋਂ ਪ੍ਰਫੁੱਲਤ ਕੀਤਾ ਜਾ ਰਿਹਾ ਹੈ, ਉਸ ਨੂੰ ਦੇਖਦਿਆਂ ਭਾਰਤ ਦੀਆਂ ਪ੍ਰਾਚੀਨ ਗਿਆਨ ਪਰੰਪਰਾਵਾਂ ਦੇ ਬਿਰਤਾਂਤ ਵਿੱਚ ਸੰਤੁਲਨ ਲਿਆਉਣ ਪੂਰਕ ਕਲਾ ਵਜੋਂ ਲਈ ਅੰਤਰਰਾਸ਼ਟਰੀ ਗੱਤਕਾ ਦਿਵਸ ਨੂੰ ਵੀ ਮਾਨਤਾ ਦੇਣ ਦੀ ਲੋੜ ਵੱਧ ਰਹੀ ਹੈ। ਗੱਤਕਾ ਇੱਕ ਵਿਰਾਸਤੀ ਮਾਰਸ਼ਲ ਆਰਟ, ਧਾਰਮਿਕ ਤੇ ਸਮਾਜਿਕ ਨਿਆਂ ਦਾ ਸਾਧਨ ਅਤੇ ਰੱਖਿਆ ਦੇ ਅਧਿਆਤਮਿਕ ਵਿਗਿਆਨ ਦੇ ਰੂਪ ਵਿੱਚ ਇੱਕ ਵਿਸ਼ਵਵਿਆਪੀ ਪਲੇਟਫਾਰਮ ਦਾ ਹੱਕਦਾਰ ਹੈ।
ਦੇਸ਼ ਦੀ ਇਸ ਪੁਰਾਤਨ ਵਿਰਾਸਤੀ ਖੇਡ ਨੂੰ ਅਜਿਹੀ ਮਾਨਤਾ ਦੇਣ ਨਾਲ ਦੇਸ਼ ਦੇ ਉਨਾਂ ਸਤਿਕਾਰਤ ਅਤੇ ਮਹਾਨ ਗੁਰੂਆਂ, ਪੀਰਾਂ, ਸੰਤਾਂ-ਸਿੱਖਾਂ ਨੂੰ ਦੇਰ ਨਾਲ ਭੇਟ ਕੀਤੀ ਨਿਮਰਤਾ ਭਰਪੂਰ ਸੱਚੀ ਸ਼ਰਧਾਜ਼ਲੀ ਹੋਵੇਗੀ ਜਿਨਾਂ ਨੇ ਦੇਸ਼ ਵਾਸੀਆਂ ਲਈ ਸਵੈ-ਰੱਖਿਆ ਵਾਲੀ ਇਸ ਕਲਾ ਦੀ ਸਿਰਜਣਾ ਕੀਤੀ ਅਤੇ ਇਸ ਦੇ ਵਿਕਾਸ ਤੇ ਪ੍ਰਚਾਰ ਲਈ ਵਡਮੁੱਲਾ ਯੋਗਦਾਨ ਪਾਇਆ ਅਤੇ ਅਗਵਾਈ ਵੀ ਦਿੱਤੀ ਹੈ।
ਤਰਪਾਲ ਹੇਠ ਕੀਤਾ ਜਾ ਰਿਹਾ ਹੈ ਅੰਤਿਮ ਸਸਕਾਰ
ਸਾਡਾ ਇਹ ਪੂਰਨ ਭਰੋਸਾ ਹੈ ਕਿ ਗੱਤਕੇ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾਪ੍ਰਾਪਤ ਖੇਡ ਵਜੋਂ ਰੁਤਬਾ ਪ੍ਰਦਾਨ ਕਰਾਉਣ ਅਤੇ ਵਿਦਿਅਕ ਸਿਲੇਬਸ ਦਾ ਹਿੱਸਾ ਬਣਾਉਣ ਨਾਲ ਨਾ ਸਿਰਫ਼ ਫਿਰਕੂ ਇਕਸੁਰਤਾ ਅਤੇ ਵਿਸ਼ਵ-ਵਿਆਪੀ ਭਾਈਚਾਰਕ ਸਾਝਾਂ ਨੂੰ ਮਜ਼ਬੂਤੀ ਪ੍ਰਦਾਨ ਹੋਵੇਗੀ ਬਲਕਿ ਸਮੂਹ ਦੇਸ਼ਾਂ ਵਿੱਚ ਪਿਆਰ ਅਤੇ ਸ਼ਾਂਤੀ ਦਾ ਸੁਨੇਹਾ ਪ੍ਰਚਾਰਨ ਵਿਚ ਵੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਗੱਤਕਾ ਖੇਡ ਨੂੰ ਅਜਿਹੀ ਮਾਨਤਾ ਦੇਣ ਅਤੇ ਪੁਰਾਤਨ ਵਿਰਾਸਤ ਦੀ ਸਾਂਭ-ਸੰਭਾਲ ਕਰਨ ਦੇ ਯਤਨਾ ਨਾਲ ਭਾਰਤ ਨੂੰ ਦੁਨੀਆਂ ਵਿਚ ਮੋਹਰੀ ਹੋ ਕੇ ਉਭਰਨ ਦਾ ਇਕ ਹੋਰ ਮੌਕਾ ਨਸੀਬ ਹੋਵੇਗਾ ਕਿ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਭਾਰਤ, ਅਨੇਕਤਾ ਦੇ ਵਿਸ਼ਾਲ ਤਾਣੇ-ਬਾਣੇ ਹੇਠ ਨਿਰਪੱਖਤਾ ਅਤੇ ਏਕਤਾ ਨੂੰ ਸਦੀਵੀਂ ਕਾਇਮ ਰੱਖਣ ਅਤੇ ਵਧਣ-ਫੁੱਲਣ ਦੇ ਮੌਕੇ ਪ੍ਰਦਾਨ ਕਰਨ ਦਾ ਵੱਡਾ ਮੁੱਦਈ ਹੈ।
ਹਰਜੀਤ ਸਿੰਘ ਗਰੇਵਾਲ,
ਸਟੇਟ ਐਵਾਰਡੀ (76588-00000)
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.