IndiaTop News

ਅਰਵਿੰਦ ਕੇਜਰੀਵਾਲ ਅੱਜ ਕਰਨਗੇ ਲੋਕ ਅਦਾਲਤ,ਲੋਕਾਂ ਨੂੰ ਦੱਸਣਗੇ CM ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਅਸਲ ਕਾਰਨ!

ਨਵੀਂ ਦਿੱਲੀ: ਜਿਥੇ ਬੀਤੇ ਕੱਲ ਆਤਿਸ਼ੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਵੱਜੋਂ ਸਹੁੰ ਚੁੱਕੀ ਗਈ ਹੈ, ਉਥੇ ਹੀ ਅੱਜ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਦਿੱਲੀ ਦੇ ਜੰਤਰ-ਮੰਤਰ ਵਿਖੇ ਲੋਕਾਂ ਦੀ ਅਦਾਲਤ ਲਗਾਈ ਗਈ ਹੈ। ਜਿਥੇ ਉਹ ਦਿੱਲੀ ਦੇ ਲੋਕਾਂ ਨਾਲ ਮਿਲਣਗੇ ਤੇ ਉਨ੍ਹਾਂ ਦੀ ਹਰ ਸਵਾਲਾਂ ਦਾ ਜਵਾਬ ਦੇਣਗੇ। ਲੋਕਾਂ ਦੀ ਅਦਾਲਤ ਵਿਚ ਜਾਣ ਤੋਂ ਪਹਿਲਾ ਰਾਜ ਸਭਾ ਮੈਂਬਰ ਸੰਦੀਪ ਪਾਠਕ ਮੀਡੀਆ ਨਾਲ ਰੂਬਰੂ ਹੋਏ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਕਹਿਣਗੇ ਕਿ ਜੇਕਰ ਉਹ ਇਮਾਨਦਾਰ ਹਨ ਤਾਂ ਉਨ੍ਹਾਂ ਨੂੰ ਵੋਟ ਪਾਓ। ਦੋ ਵੱਡੇ ਸਵਾਲ ਸਨ- ਜੇਲ੍ਹ ਵਿਚ ਰਹਿੰਦਿਆਂ ਅਸਤੀਫ਼ਾ ਕਿਉਂ ਨਹੀਂ ਦਿੱਤਾ ਅਤੇ ਰਿਹਾਈ ਤੋਂ ਬਾਅਦ ਅਸਤੀਫ਼ਾ ਕਿਉਂ ਦਿੱਤਾ? ਜਦੋਂ ਉਹ ਜੇਲ੍ਹ ਵਿੱਚ ਸੀ ਤਾਂ ਬਹੁਤ ਦਬਾਅ ਸੀ। ਭਾਜਪਾ ਨੇ ਪਾਰਟੀ ਨੂੰ ਤੋੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

ਟੀਮ ਇੰਡੀਆ ਨੇ ਬੰਗਲਾਦੇਸ਼ ਖਿਲਾਫ ਪਹਿਲਾ ਟੈਸਟ 280 ਦੌੜਾਂ ਨਾਲ ਜਿੱਤਿਆ

ਪਰ ਅਰਵਿੰਦ ਕੇਜਰੀਵਾਲ ਜੀ ਨੇ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਤੁਸੀਂ ਦਬਾਅ ਨੂੰ ਤੋੜ ਨਹੀਂ ਸਕਦੇ। ਹੁਣ ਉਨ੍ਹਾਂ ਨੇ ਨੈਤਿਕਤਾ ਅਤੇ ਮਰਿਆਦਾ ਨੂੰ ਮੁੱਖ ਰੱਖਦਿਆਂ ਅਸਤੀਫਾ ਦੇ ਦਿੱਤਾ ਹੈ ਅਤੇ ਹੁਣ ਜਨਤਾ ਵਿੱਚ ਜਾ ਕੇ ਕਹਿਣਗੇ ਕਿ ਜੇਕਰ ਤੁਸੀਂ ਮੈਨੂੰ ਇਮਾਨਦਾਰ ਸਮਝਦੇ ਹੋ ਤਾਂ ਮੈਨੂੰ ਵੋਟ ਪਾਓ ਅਤੇ ਮੈਨੂੰ ਦੁਬਾਰਾ ਚੁਣੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button