PunjabTop News

ਪਰਲ ਗਰੁੱਪ ਕੰਪਨੀ ਵਿਚ ਪੈਸਾ ਲਗਵਾਉਣ ਵਾਲਿਆ ਨੂੰ ਪੈਸੇ ਮਿਲਣਗੇ ਵਾਪਿਸ!

ਚੰਡੀਗੜ੍ਹ: ਪਰਲ ਗਰੁੱਪ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਧੀ ਬਰਿੰਦਰ ਕੌਰ ਭੰਗੂ ਨੇ ਅੱਜ ਵੱਡਾ ਐਲਾਨ ਕੀਤਾ ਹੈ। ਬਰਿੰਦਰ ਕੌਰ ਨੇ ਇਕ ਪਬਲਿਕ ਨੋਟਿਸ ਕੱਢ ਕੇ ਸੂਚਿਤ ਕੀਤਾ ਹੈ ਕਿ ਨਿਰਮਲ ਸਿੰਘ ਭੰਗੂ ਪਰਲਜ਼ ਗਰੁੱਪ ਦੇ ਹਰ ਨਿਵੇਸ਼ਕ ਦੇ ਪੈਸੇ ਵਾਪਸ ਕਰਨ ਦੇ ਇੱਕੋ-ਇਕ, ਅਟੱਲ ਸੁਫਨੇ ਪ੍ਰਤੀ ਪ੍ਰਤੀਬੱਧ ਸਨ। ਬਰਿੰਦਰ ਸਿੰਘ ਵੱਲੋਂ ਬਕਾਇਦਾ ਅਖ਼ਬਾਰ ਵਿਚ ਇਕ ਨੋਟਿਸ ਕੱਢਿਆ ਗਿਆ ਹੈ। ਜਿਸ ਵਿਚ ਉਨ੍ਹਾਂ ਨੇ ਪਰਲ ਗਰੁੱਪ ਨਿਵੇਸ਼ਕਾਂ ਦਾ ਪੈਸਾ ਵਾਪਿਸ ਕਰਨ ਦੀ ਗੱਲ ਕਹਿ ਹੈ। ਉਨ੍ਹਾਂ ਵੱਲੋਂ ਇਸ ਮੁਸ਼ਕਲ ਘੜੀ ਵਿਚ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ ਹੈ।

ਪੱਛਮੀ ਬੰਗਾਲ ਬੰਦ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਭਾਜਪਾ ਅਤੇ ਟੀਐਮਸੀ ਵਰਕਰ ਆਪਸ ‘ਚ ਭਿੜੇ, ਫਾਇਰਿੰਗ

ਪੀ. ਏ. ਸੀ. ਐੱਲ ਲਿਮਟਿਡ ਅਤੇ ਪੀ. ਜੀ. ਐੱਫ. ਲਿਮਟਿਡ ਦੇ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਸੰਬੰਧੀ ਮਾਮਲਿਆਂ ਤੇ ਮਾਣਯੋਗ ਸੁਪਰੀਮ ਕੋਰਟ ਵਲੋਂ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਵਲੋਂ ਪੀ. ਏ. ਸੀ. ਐੱਲ. ਲਿਮਟਿਡ ਅਤੇ ਪੀ. ਜੀ. ਐੱਫ. ਲਿਮਟਿਡ ਦੇ ਨਿਵੇਸ਼ਕਾਂ ਨੂੰ ਪੈਸਾ ਵਾਪਸ ਕਰਨ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਸ ਲਈ ਬਕਾਇਦਾ ਦੋ ਕਮੇਟੀਆਂ (ਲੋਢਾ ਕਮੇਟੀ ਅਤੇ ਵਿਸ਼ੇਸ਼ ਕਮੇਟੀ) ਦਾ ਵੀ ਗਠਨ ਕੀਤਾ ਹੈ।

ਸ਼ਰਾਬ ਦੀ ਹਾਲਤ ‘ਚ ਪ੍ਰਵਾਸੀ ਹੋਇਆ ਗੁਰਦੁਆਰਾ ‘ਚ ਦਾਖ਼ਲ, ਫੜ੍ਹ ਕੀਤਾ ਗਿਆ ਪੁਲਿਸ ਦੇ ਹਵਾਲੇ

ਦੱਸ ਦਈਏ ਕੀ ਜਿਹੜੇ ਨਿਵੇਸ਼ਕਾਂ ਜਿਸਦੀ ਗਿਣਤੀ ਲਗਭਗ 5.5 ਕਰੋੜ ਦੱਸੀ ਜਾ ਰਹੀ ਹੈ ਤੇ ਕੁੱਲ ਪੈਸਾ 45,000 ਕਰੋੜ ਹੈ, ਜਿਨ੍ਹਾਂ ਲੋਕਾਂ ਨੇ ਆਪਣੀ ਨਿਜੀ ਪੂੰਜੀ ਇਸ ਕੰਪਨੀ ਵਿਚ ਨਿਵੇਸ਼ ਕੀਤੀ ਸੀ, ਉਨ੍ਹਾਂ ਨੂੰ ਆਪਣੀ ਰਕਮ ਵਾਪਿਸ ਮਿਲਦੀ ਦਿਖਾਈ ਦੇ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button