PunjabTop News

ਬਿਕਰਮ ਸਿੰਘ ਮਜੀਠੀਆ NDPS ਮਾਮਲੇ ‘ਚ ਅੱਜ ਵੀ SIT ਸਾਹਮਣੇ ਨਹੀਂ ਹੋਣਗੇ ਪੇਸ਼

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ NDPS ਕੇਸ ਦੀ ਜਾਂਚ ਕਰ ਰਹੀ SIT ਸਾਹਮਣੇ ਅੱਜ ਫਿਰ ਤੋਂ ਪੇਸ਼ ਨਹੀਂ ਹੋਣਗੇ। ਇਸ ਤੋਂ ਪਹਿਲਾ ਵੀ 20 ਅਤੇ 23 ਜੁਲਾਈ ਨੂੰ ਮਜੀਠੀਆ SIT ਸਾਹਮਣੇ ਪੇਸ਼ ਨਹੀਂ ਹੋਏ। ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ SIT ਨੂੰ ਇਕ ਚਿੱਠੀ ਭੇਜੀ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਅੱਜ ਵੀ ਮਜੀਠੀਆ ਦੀ ਕੋਰਟ ‘ਚ ਪੇਸ਼ੀ ਹੈ ਇਸ ਲਈ ਉਹ ਅੱਜ SIT ਸਾਹਮਣੇ ਪੇਸ਼ ਨਹੀਂ ਹੋਣਗੇ।

ਪੰਜਾਬ ‘ਚ 6 ਹਜ਼ਾਰ ਕਰੋੜ ਰੁਪਏ ਦੀ ਡਰੱਗ ਤਸਕਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਸੁਣਵਾਈ ਅੱਜ

ਜ਼ਿਕਰਯੋਗ ਹੈ ਕਿ 20 ਦਸੰਬਰ 2021 ਵਿਚ ਮਜੀਠੀਆ ਖਿਲਾਫ਼ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੱਸ ਦਈਏ ਕਿ ਇਹ ਮਾਮਲਾ ਉਸ ਸਮੇਂ ਦੀ ਚੰਨੀ ਸਰਕਾਰ ਵੇਲੇ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਪਹਿਲਾ ਹੀ 6 ਮਹੀਨੇ ਜੇਲ੍ਹ ਜੱਟ ਚੁੱਕੇ ਹਨ। ਹਾਈ ਕੋਰਟ ਨੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button