ਉਤਰਾਖੰਡ: ਉਤਰਾਖੰਡ ‘ਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਬਦਰੀਨਾਥ ਹਾਈਵੇਅ ਪਹਾੜ ਡਿੱਗਣ ਨਾਲ ਬੰਦ ਹੋ ਗਿਆ ਸੀ। ਜਿਸ ਤੋਂ ਬਾਅਦ ਰੱਸਤਾ ਖੋਲਣ ਲਈ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਕਦਮ ਚੁੱਕੇ ਜਾ ਰਹੇ ਸੀ। ਇਸ ਤੇ ਹੋਰ ਜਾਣਕਾਰੀ ਦਿੰਦੇ ਹੋਏ ਚਮੋਲੀ ਦੇ ਡੀਐਮ ਹਿਮਾਂਸ਼ੂ ਖੁਰਾਣਾ ਨੇ ਦੱਸਿਆ ਕਿ “ਬਦਰੀਨਾਥ ਦੇ ਜੋਸ਼ੀਮਠ ਤੋਂ ਪਹਿਲਾਂ 9 ਜੁਲਾਈ ਨੂੰ ਭਾਰੀ ਪੱਥਰ ਡਿੱਗਣ ਕਾਰਨ ਸੜਕ ਬੰਦ ਹੋ ਗਈ ਸੀ, ਉਦੋਂ ਤੋਂ ਹੀ ਬੀਆਰਓ ਦੀ ਟੀਮ ਸੜਕ ਨੂੰ ਸਾਫ਼ ਕਰਨ ਵਿੱਚ ਲੱਗੀ ਹੋਈ ਸੀ, ਪਰ ਪੱਥਰ ਬਹੁਤ ਵੱਡਾ ਹੋਣ ਦੇ ਕਰਕੇ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਸੜਕ ਨੂੰ ਖੋਲਿਆ ਨਹੀਂ ਜਾ ਸਕਿਆ।
ਬ੍ਰਿਟੇਨ ‘ਚ ਗੁਰਦੁਆਰਾ ਸਾਹਿਬ ਅੰਦਰ ਵੜਕੇ ਨੌਜਵਾਨ ਨੇ ਸੰਗਤਾਂ ‘ਤੇ ਕੀਤਾ ਕ੍ਰਿਪਾਨ ਨਾਲ ਹਮਲਾ
ਜਿਸ ਕਾਰਨ ਰਾਹਗੀਰਾਂ ਨੇ ਸਵੈ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਖਾਣ-ਪੀਣ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ ਹੈ। ਜਿਨ੍ਹਾਂ ਕੋਲ ਰਿਹਾਇਸ਼ ਨਹੀਂ ਸੀ, ਉਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਖਾਣੇ ਦੇ ਪੈਕੇਟ ਵੀ ਵੰਡੇ ਗਏ ਹਨ। ਬੀਆਰਓ ਦੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਤੱਕ ਇਹ ਰਸਤਾ ਹਲਕੇ ਵਾਹਨਾਂ ਲਈ ਖੋਲ੍ਹੇ ਜਾਣ ਦੀ ਸੰਭਾਵਨਾ ਹੈ, ਸ਼ਾਮ ਤੱਕ ਰਸਤਾ ਖੋਲ੍ਹਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ… ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਰਸਤਾ ਖੋਲ੍ਹਿਆ ਜਾਵੇ ਅਤੇ ਲੋਕਾਂ ਦੀ ਮਦਦ ਕੀਤੀ ਜਾਵੇ। ਜੋਸ਼ੀਮਠ ਵਿੱਚ ਲੋਕ ਫਸੇ ਹੋਏ ਹਨ, ਉਨ੍ਹਾਂ ਲਈ ਸੜਕ ਸੁਚਾਰੂ ਢੰਗ ਨਾਲ ਸ਼ੁਰੂ ਹੋਣ ਦੀ ਉਮੀਦ ਹੈ।”
#WATCH उत्तराखंड: चमोली DM हिमांशु खुराना ने बद्रीनाथ हाईवे ब्लॉक पर कहा, “बद्रीनाथ में जोशीमठ से पहले 9 जुलाई को भारी बोल्डर गिरने से मार्ग अवरुद्ध हो गया था, तब से बीआरओ की टीम मार्ग साफ करने में लगी हुई थी, लेकिन पत्थर बहुत बड़ा होने के कारण काफी प्रयास के बाद भी मार्ग नहीं… pic.twitter.com/D8QkMLj9LX
— ANI_HindiNews (@AHindinews) July 12, 2024
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.