PunjabTop News

ਪਿੰਡ ਲੱਡਾ ‘ਚ ਸੁਖਪਾਲ ਖਹਿਰਾ ਦੇ ਸਾਹਮਣੇ ਮਹੰਤ ਦਾ ਕੁਟਾਪਾ

ਸੰਗਰੂਰ: ਸੰਗਰੂਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸੁਖਪਾਲ ਖਹਿਰਾ ਅੱਜ ਚੋਣ ਪ੍ਰਚਾਰ ਕਰਨ ਲਈ ਪਿੰਡ ਲੱਡਾ ਪਹੁੰਚੇ। ਜਦੋਂ ਸੁਖਪਾਲ ਖਹਿਰਾ ਵੱਲੋਂ ਪਿੰਡ ਲੱਡਾ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਤਾਂ ਉਸੀ ਸਮੇਂ ਚੱਲਦੇ ਭਾਸ਼ਣ ਵਿਚ ਸਿਮਰਨ ਮਹੰਤ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਹਾਲਾਂਕਿ ਉੱਥੇ ਬੈਠੇ ਲੋਕਾਂ ਵੱਲੋਂ ਸਿਮਰਨ ਮਹੰਤ ਦਾ ਵਿਰੋਧ ਵੀ ਕੀਤਾ ਗਿਆ। ਉੱਥੇ ਬੈਠੇ ਕੁਝ ਕਾਂਗਰਸੀ ਵਰਕਰਾਂ ਨੇ ਸਿਮਰਨ ਮਹੰਤ ਦਾ ਕੁਟਾਪਾ ਵੀ ਚਾੜ ਦਿੱਤਾ। ਖਬਰਾਂ ਦੀ ਮੰਨੀਏ ਤਾਂ ਸਿਮਰਨ ਮਹੰਤ ਦੀ ਗੱਡੀ ਦੀ ਵੀ ਤੋੜ-ਫੋੜ ਕੀਤੀ ਗਈ।

ਸ਼ੰਭੂ ਸਰਹੱਦ ‘ਤੇ ਪ੍ਰਦਰਸ਼ਨ ਵਾਲੀ ਥਾਂ ‘ਤੇ ਇਕ ਹੋਰ ਕਿਸਾਨ ਦੀ ਮੌਤ

ਜ਼ਿਕਰਯੋਗ ਹੈ ਕਿ ਲੱਡਾ ਪਿੰਡ ਦੇ ਸਰਪੰਚ ਮਿੱਠੂ ਲੱਡਾ ਦਾ 2020 ‘ਚ  ਸਿਮਰਨ ਮਹੰਤ ਨਾਲ ਵਿਆਹ ਹੋਇਆ ਸੀ। ਪਰ ਵਿਆਹ ਦੇ ਇੱਕ ਸਾਲ ਮਗਰੋਂ ਇਹ ਦੋਹੇ ਵੱਖ ਹੋ ਗਏ ਸੀ। ਹੁਣ ਦੇਖਣਾ ਹੋਵੇਗਾ ਕਿ ਮਹੰਤ ਦੀ ਕੁੱਟਮਾਰ ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਤੇ ਆਉਣ ਵਾਲੇ ਸਮੇਂ ਵਿੱਚ ਖਹਿਰਾ ਨੂੰ ਚੋਣ ਪ੍ਰਚਾਰ ਕਰਦੇ ਸਮੇਂ ਮਹੰਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button