ਮੰਡੀ ਗੋਬਿੰਦਗੜ੍ਹ, 23 ਜਨਵਰੀ : ਦੇਸ਼ ਭਗਤ ਗਲੋਬਲ ਸਕੂਲ, ਮੰਡੀ ਗੋਬਿੰਦਗੜ੍ਹ ਨੇ ਸਫਲਤਾ ਦਾ ਇਕ ਹੋਰ ਝੰਡਾ ਗੱਡਦਿਆਂ ਹੱਬ ਆਫ਼ ਲਰਨਿੰਗ ਦੀ ਅਗਵਾਈ ਹੇਠ ਸੱਤਵੀਂ ਅਤੇ ਅੱਠਵੀਂ ਜਮਾਤਾਂ ਦਾ ਅੰਤਰ-ਸਕੂਲ ਪੰਜਾਬੀ ਵਾਦ-ਵਿਵਾਦ ਮੁਕਾਬਲੇ ਦਾ ਇੱਕ ਹੋਰ ਸਫਲ ਸੰਸਕਰਨ ਕਰਵਾਇਆ। ਪ੍ਰਮਾਤਮਾ ਦੀ ਅਰਦਾਸ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਇਸ ਪੰਜਾਬੀ ਵਾਦ-ਵਿਵਾਦ ਵਿੱਚ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਚੁੰਨੀ ਕਲਾਂ, ਦੀਆ ਇੰਟਰਨੈਸ਼ਨਲ ਸਕੂਲ ਮੰਡੀ ਗੋਬਿੰਦਗੜ੍ਹ, ਅਕਾਲ ਅਕੈਡਮੀ ਸਕੂਲ ਖਮਾਣੋਂ, ਸੇਂਟ ਫਰੀਦ ਸਕੂਲ ਮੰਡੀ ਗੋਬਿੰਦਗੜ੍ਹ, ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਮੰਡੀ ਗੋਬਿੰਦਗੜ੍ਹ, ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਬਸੀ ਪਠਾਣਾਂ ਅਤੇ ਦੇਸ਼ ਭਗਤ ਗਲੋਬਲ ਸਕੂਲ ਮੰਡੀ ਗੋਬਿੰਦਗੜ੍ਹ ਸਮੇਤ ਕੁੱਲ ਸੱਤ ਸਕੂਲਾਂ ਨੇ ਭਾਗ ਲਿਆ।
Farmers ਲਈ ਨਵਾਂ ਫੁਰਮਾਨ, ਕੇਂਦਰ ਦਾ ਵੱਡਾ ਝਟਕਾ, ਸਰਕਾਰ ਨੂੰ ਸਿੱਧੇ ਹੋਏ ਕਿਸਾਨ | Jagjit Dallewal | D5 News
ਪ੍ਰਤੀਯੋਗੀਆਂ ਨੇ ਜਾਣ-ਪਛਾਣ, ਵਿਸ਼ਾ ਵਸਤੂ, ਪੇਸ਼ਕਾਰੀ, ਉਚਾਰਨ, ਹਾਵ-ਭਾਵ ਅਤੇ ਆਤਮ ਵਿਸ਼ਵਾਸ ਦੇ ਰੂਪ ਵਿੱਚ ਆਪਣੀ ਬੇਮਿਸਾਲ ਪ੍ਰਤਿਭਾ ਦੇ ਨਾਲ ਆਪਣੇ ਵਿਸੇ਼ ਨੂੰ ਪੇਸ਼ ਕੀਤਾ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਨੇ ਵਿਸੇ ਦੇ ਪੱਖ ਅਤੇ ਵਿਰੋਧ ਵਿੱਚ ਆਪਣੀਆਂ ਦਲੀਲਾਂ ਨਾਲ ਸਟੇਜ ‘ਤੇ ਬੇਹਤਰੀਨ ਪੇਸ਼ਕਾਰੀ ਦਿੱਤੀ। ਇਸ ਵਿੱਚ ਪ੍ਰਤੀਯੋਗਿਤਾ ਦਾ ਮੁੱਖ ਵਿਸ਼ਾ – ‘ਵਿਦੇਸ਼ਾ ਵਿੱਚ ਜਾਣਾ ਲਾਲਚ ਜਾਂ ਮਜਬੂਰੀ’ ਅਤੇ “ਬਿਹਤਰ ਕੀ ਹੈ ਮਨੁੱਖੀ ਦਿਮਾਗ ਜਾਂ ਕੰਪਿਊਟਰ” ਸੀ। ਇਸ ਪ੍ਰਤੀਯੋਗਤਾ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਦ੍ਰਿੜਤਾ ਅਤੇ ਆਤਮ-ਵਿਸ਼ਵਾਸ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਇਸ ਪ੍ਰਤੀਯੋਗਤਾ ਦਾ ਉਦੇਸ਼ ਬੱਚਿਆਂ ਨੂੰ ਉਹਨਾਂ ਦੇ ਸਿੱਖਣ, ਵਿਸ਼ੇ ਦੀ ਡੂੰਘੀ ਸਾਂਝ ਅਤੇ ਗਿਆਨ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਸੀ ।
BJP ਨੂੰ ਹੁਣ ਤੱਕ ਦਾ ਵੱਡਾ ਝਟਕਾ, High Court ਨੇ ਸੁਣਾਇਆ ਫ਼ੈਸਲਾ, ਵਿਰੋਧੀਆਂ ਹੋਏ ਖੁਸ਼ | Chandigarh Mayor | D5
ਦੇਸ਼ ਭਗਤ ਗਲੋਬਲ ਸਕੂਲ ਦੇ ਪ੍ਰਿੰਸੀਪਲ ਰਜਨੀਸ਼ ਮਦਾਨ ਵੱਲੋਂ ਜੇਤੂਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਦੇਸ਼ ਭਗਤ ਗਲੋਬਲ ਸਕੂਲ ਦੇ ਚੇਅਰਮੈਨ ਡਾਕਟਰ ਜ਼ੋਰਾ ਸਿੰਘ ਅਤੇ ਜਨਰਲ ਸਕੱਤਰ ਡਾਕਟਰ ਤਜਿੰਦਰ ਕੌਰ ਨੇ ਸਾਰੇ ਪ੍ਰਤੀਯੋਗੀਆਂ ਨੂੰ ਉਹਨਾਂ ਦੇ ਪ੍ਰਦਰਸ਼ਨ ਲਈ ਵਧਾਈ ਦਿੱਤੀ। ਉਹਨਾਂ ਅੱਗੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਬੋਲਣ ਦੇ ਹੁਨਰ ਨੂੰ ਨਿਖਾਰਨ ਵਿੱਚ ਸਹਾਈ ਹੁੰਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.