NewsPunjabTop News

ਨਵਜੋਤ ਸਿੱਧੂ ਦੀ ਮੁੜ ਤੋਂ ਬਠਿੰਡਾ ‘ਚ ਰੈਲੀ, ਪੋਸਟਰਾਂ ‘ਚ ਰਾਜਾ ਵੜਿੰਗ ਨੂੰ ਮਿਲੀ ਜਗ੍ਹਾਂ ਪਰ ਬਾਜਵਾ ਹੱਲੇ ਵੀ ਬਾਹਰ

ਚੰਡੀਗੜ੍ਹ: ਨਵਜੋਤ ਸਿੱਧੂ ਨੇ ਇਕ ਫਿਰ ਤੋਂ ਬਠਿੰਡਾ ਦਿਹਾਤੀ ‘ਚ ਰੈਲੀ ਰੱਖੀ ਹੈ। ਇਹ ਰੈਲੀ ਬਠਿੰਡਾ ਦੇ ਕੋਟਸ਼ਮੀਰ ਵਿਚ ਰੱਖੀ ਹੈ। ਇਸ ਰੈਲੀ ਵਿਚ ਕਾਂਗਰਸ ਲੀਡਰਸ਼ਿਪ ਵੀ ਸ਼ਾਮਲ ਹੋਵੇਗੀ। ਇਸ ਰੈਲੀ ਦੌਰਾਨ ਲੋੋਕ ਮਿਲਣੀ ਵੀ ਕੀਤੀ ਜਾਵੇਗੀ। ਇਸ ਤੋਂ ਪਹਿਲਾ ਬਠਿੰਡਾ ਰੈਲੀ ਵਿਚ ਲੱਗੇ ਪੋਸਟਰ ਵਿਚੋਂ ਕਾਂਗਰਸ ਲੀਡਰਸ਼ਿਪ ਗਾਈਬ ਨਜ਼ਰ ਆਈ ਸੀ। ਜਿਸ ਨੂੰ ਲੈ  ਕੇ ਸਿੱਧੂ ਤੇ ਕਈ ਸਵਾਲ ਖੜ੍ਹੇ ਕੀਤੇ ਗਏ ਸੀ। ਪਰ ਹੁਣ ਤਾਜ਼ਾ ਲੱਗੇ ਪੋਸਟਰ ਵਿਚ ਕਾਂਗਰਸ ਪ੍ਰਧਾਨ ਨਜ਼ਰ ਆ ਰਹੇ ਹਨ।

ਝਾਕੀਆਂ ਦਾ ਸੱਚ ਆਇਆ ਬਾਹਰ, CM ਮਾਨ ਨੇ ਮਾਰੀ ਬੜ੍ਹਕ |D5 Channel Punjabi

ਪਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਤਸਵੀਰ ਹੱਲੇ ਵੀ ਪੋਸਟਰ ਵਿਚੋਂ ਗਾਇਬ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਵਿਚ ਪੰਜਾਬ ਕਾਂਗਰਸ ਦੇ ਕਈ ਵੱਡੇ ਲੀਡਰ ਨਵਜੋਤ ਸਿੱਧੂ ਤੋਂ ਨਾਰਾਜ਼ ਨਜ਼ਰ ਆ ਰਹੇ ਸੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਕਾਂਗਰਸ ਹਾਈਕਮਾਂਡ ਨੂੰ ਇਸਦੀ ਸ਼ਿਕਾਇਤ ਕੀਤੀ ਗਈ ਸੀ। ਪਰ ਫਿਲਹਾਲ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਵਾਲੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਚ ਬਦਲਾਅ ਹੁੰਦਾ ਨਜ਼ਰ ਆ ਰਿਹਾ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਰੈਲੀ ਵਿਚ ਰਾਜਾ ਵੜਿੰਗ ਤੇ ਹੋਰ ਸਿਆਸੀ ਆਗੂ ਸ਼ਾਮਲ ਹੁੰਦੇ ਹਨ ਕਿ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button