ਚੰਡੀਗੜ੍ਹ: ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆ ਹਨ, ਉਵੇਂ-ਉਵੇਂ ਸਿਆਸੀ ਪਾਰਟੀਆਂ ਸਰਗਰਮ ਹੁੰਦੀਆ ਦਿਖਾਈ ਦੇ ਰਹੀਆ ਹਨ। ਉਥੇ ਹੀ ਜਿਵੇ ਕੇਂਦਰ ਵਿਚ ਪਾਰਟੀਆ ਨੇ ‘INDIA’ ਨਾਂ ਦੀ ਇਕ ਅਲਾਇੰਸ ਬਣਾਈ ਹੈ। ਜਿਸ ਵਿਚ ਕਾਂਗਰਸ ਅਤੇ ‘ਆਪ’ ਪਾਰਟੀ ਵੀ ਮੌਜੂਦ ਹੈ। ਇਹ ਅਲਾਇੰਸ ਕੇਂਦਰ ਵਿਚ ਬੀਜੇਪੀ ਖਿਲਾਫ਼ ਇੱਕਜੁਟ ਹੋਈ ਹੈ। ਪਹਿਲਾ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਕੇਂਦਰ ਦੀ ਤਰ੍ਹਾਂ ਪੰਜਾਬ ਵਿਚ ਅਗਾਮੀ ਲੋਕ ਸਭਾ ਚੋਣਾਂ ‘ਚ ‘ਆਪ’ ਤੇ ਕਾਂਗਰਸ ਇੱਕਠੇ ਮਿਲ ਕੇ ਚੋਣ ਲੱੜਣਗੇ। ਪਰ ਇਸ ਗੱਲ ਤੇ ਹੁਣ ਪੂਰਣ ਵਿਰਾਮ ਲੱਗਦਾ ਦਿਖਾਈ ਦੇ ਰਿਹਾ।
Akali Dal-BJP ਦਾ ਗਠਜੋੜ? ਵਿਰੋਧੀ ਤੇ ਵੋਟਰ ਹੈਰਾਨ, Delhi ਤੱਕ ਹਲਚਲ D5 Channel Punjabi
ਦਰਅਸਲ ਕੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਹਾਈ ਕਮਾਂਡ ਨੇ ਉਨ੍ਹਾਂ ਨੂੰ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਚੋਣਾਂ ਦੀ ਤਿਆਰੀ ਕਰਨ ਲਈ ਕਿਹਾ ਹੈ। ਇਸ ਤੋਂ ਸਪਸ਼ਟ ਹੈ ਕਿ ਇੰਡੀਆ ਗੱਠਜੋੜ ਦਾ ਫਾਰਮੂਲਾ ਪੰਜਾਬ ਵਿਚ ਲਾਗੂ ਨਹੀਂ ਹੋਏਗਾ। ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਨੇ ਅਜੇ ਤੱਕ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਕਿਸੇ ਦੂਜੇ ਪਾਰਟੀ ਨਾਲ ਮਿਲ ਕੇ ਲੜਨੀਆਂ ਹਨ। ਉਂਜ, ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਲੀਡਰ ਦਾਅਵਾ ਕਰ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਨਾਲ ਕੋਈ ਗੱਠਜੋੜ ਨਹੀਂ ਹੋਏਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.