ਚੰਡੀਗੜ੍ਹ, 13 ਅਕਤੂਬਰ (ਅਵਤਾਰ ਸਿੰਘ ਭੰਵਰਾ): ਪੰਜਾਬੀ ਗੀਤ ‘ਤੂਤਕ ਤੂਤਕ ਤੂਤੀਆਂ’ ਅਤੇ ‘ਕਾਲੀ ਐਨਕ’ ਨਾਲ ਵਿਸ਼ਵ ਭਰ ਵਿੱਚ ਨਾਮਣਾ ਖੱਟਣ ਵਾਲਾ ਗੋਲਡਨ ਸਟਾਰ ਗਾਇਕ ਹੁਣ ਆਪਣੇ ਨਵੇਂ ਗੀਤ ‘ਮੋਬਾਇਲ’ ਨਾਲ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਹੋ ਰਿਹਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲਕੀਤ ਸਿੰਘ ਨੇ ਕਿਹਾ ਕਿ ਕਾਲੀ ਐਨਕ ਤੋਂ ਮਿਲੀ ਪ੍ਰਸਿੱਧੀ ਤੋਂ ਬਾਅਦ ਹੁਣ ਉਸ ਨੇ ਮੁੜ ਆਪਣੇ ਹੀ ਲਿਖੇ ਗੀਤ ਮੋਬਾਇਲ ਨੂੰ ਪੇਸ਼ ਕੀਤਾ ਹੈ। ਇਸ ਗੀਤ ਦੀ ਜ਼ਿਲਾ ਪਟਿਆਲਾ ਨੇੜੇ ਨਾਭਾ ਦੀ ਲਾਲ ਹਵੇਲੀ ਵਿਚ ਸ਼ੂਟਿੰਗ ਕੀਤੀ ਗਈ ਹੈ। ਉਸ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਗੀਤਾਂ ਵਿੱਚ ਸਾਫ ਸੁਥਰੀ ਗਾਇਕੀ ਤੇ ਪੰਜਾਬੀ ਸੱਭਿਆਚਾਰ ਦੀ ਸ਼ਾਨ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦਾ ਹੈ।
ਕਸੂਤਾ ਫਸਿਆ ਸਾਬਕਾ ਮੁੱਖ ਮੰਤਰੀ, ਕੈਪਟਨ ਨੇ ਟੰਗਿਆ ਬਾਦਲ!
ਉਨ੍ਹਾਂ ਦੱਸਿਆ ਕਿ ਮਿਊਜ਼ਿਕ ਵੇਵਜ਼ ਵੱਲੋਂ ਪੇਸ਼ ਕੀਤੇ ਇਸ ਗੀਤ ਨੇ ਮੁਢਲੇ ਪੜਾਅ ਵਿੱਚ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਲੱਖਾਂ ਦੀ ਗਿਣਤੀ ਵਿੱਚ ਸਰੋਤਿਆਂ ਨੇ ਇਸ ਨੂੰ ਪਸੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਗੀਤ ਵਿੱਚ ਅਜੋਕੇ ਸਮੇਂ ਦੌਰਾਨ ਨੌਜਵਾਨਾਂ ਵਿੱਚ ਮੋਬਾਇਲ ਪ੍ਰਤੀ ਵਚਿ ਰੁਚੀ ਦੀ ਗਾਥਾ ਹੀ ਲਿਖੀ ਤੇ ਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਦੀ ਵੀਡੀਓ ਸਟਾਲਨਵੀਰ ਨੇ ਬਣਾਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਅੰਤ ਤੱਕ ਉਹ ਪ੍ਰਦੇਸੀ ਜਿੰਦਗੀ ‘ਤੇ ਅਧਾਰਿਤ ਪੰਜਾਬੀ ਫਿਲਮ ‘ਸਾਡੇ ਲੇਖ’ ਵੀ ਲੈ ਕੇ ਆ ਰਹੇ ਹਨ।
Police ਤੇ Gangsters ਵਿਚਕਾਰ ਮੁਕਾਬਲਾ, ਚੱਲੀਆਂ ਸਿੱਧੀਆਂ ਗੋ+ਲੀਆਂ, 1 ਜ+ਖ਼ਮੀ | Zirakpur Encounter | D5 News
ਇਸ ਮੌਕੇ ਮਿਊਜ਼ਿਕ ਵੇਵਜ਼ ਦੇ ਮੈਨੇਜਰ ਰਾਜੇਸ਼ ਚਲੋਤਰਾ ਨੇ ਕਿਹਾ ਕਿ ਇਸ ਗੀਤ ਨੂੰ ਮਿਲੀ ਪ੍ਰਸਿੱਧੀ ਨੇ ਉਨ੍ਹਾਂ ਦੇ ਹੌਂਸਲੇ ਬੁਲੰਦ ਕੀਤੇ ਹਨ। ਉਨ੍ਹਾਂ ਕਿਹਾ ਕਿ ਮਲਕੀਤ ਸਿੰਘ ਦੀ ਕਲਮ ਅਤੇ ਅਵਾਜ਼ ਵਿੱਚ ਇੱਕ ਲਾਮਿਸਾਲ ਯੋਗਤਾ ਹੈ ਜਿਹੜੀ ਸਰੋਤਿਆਂ ਨੂੰ ਕੀਲ ਕੇ ਰੱਖਣ ਦੇ ਯੋਗ ਹੈ। ਉਨ੍ਹਾਂ ਮਲਕੀਤ ਸਿੰਘ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਵਧਾਈ ਵੀ ਦਿੱਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.