ਪਟਿਆਲਾ: ਪਟਿਆਲਾ ਰੇਲਵੇ ਸਟੇਸ਼ਨ ਨੇੜੇ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਪੁਲਿਸ ਏ.ਐਸ.ਆਈ ਵੱਲੋਂ ਇੱਕ ਬਜ਼ੁਰਗ ਨੂੰ ਡੰਡੇ ਨਾਲ ਕੁੱਟਦੇ ਵੇਖਿਆ ਗਿਆ ਹੈ। ਪੀੜਤ ਬਜ਼ੁਰਗ ਨੇ ਦੋਸ਼ ਲਾਇਆ ਕਿ ਪੁਲਿਸ ਮੁਲਾਜ਼ਮ ਉਸ ਤੋਂ ਸ਼ਰਾਬ ਦੇ ਪੈਸੇ ਮੰਗ ਰਿਹਾ ਸੀ। ਆਲੇ-ਦੁਆਲੇ ਦੇ ਦੁਕਾਨਦਾਰਾਂ ਦੇ ਦਖਲ ਤੋਂ ਬਾਅਦ ਉਹ ਏ.ਐਸ.ਆਈ ਉਥੋ ਚੱਲਾ ਜਾਂਦਾਂ ਹੈ। ਪਰ ਇਹ ਸਾਰਾ ਮਾਮਲਾ ਕੈਮਰੇ ‘ਚ ਕੈਦ ਹੋ ਜਾਂਦਾਂ ਹੈ।
ਕੋਟਕਪੁਰਾ ਗੋਲੀਕਾਂਡ ਮਾਮਲੇ ’ਚ ਅਦਾਲਤ ਦਾ ਫ਼ੈਸਲਾ, ਵੱਡੇ ਅਫ਼ਸਰਾਂ ਦੇ ਨਾਂ ਆਏ ਸਾਹਮਣੇ! D5 Channel Punjabi
ਵੀਡੀਓ ਵਾਇਰ ਹੋਣ ਤੋਂ ਬਾਅਦ ਪਟਿਆਲਾ ਦੇ ਐਸ.ਐਸ.ਪੀ ਵਰੁਣ ਸ਼ਰਮਾ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਸ਼ਾਮ ਲਾਲ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਉਸ ਨੂੰ ਤੁਰੰਤ ਲਾਈਨ ਹਾਜ਼ਿਰ ਹੋਣ ਲਈ ਵੀ ਕਿਹਾ ਹੈ। ਪੀੜਤ ਬਜ਼ੁਰਗ ਦੱਸਿਆ ਕਿ ਉਸ ਦਾ ਨਾਂ ਬਲਬੀਰ ਸਿੰਘ ਹੈ, ਉਹ ਪਟਿਆਲਾ ਦੇ ਆਨੰਦ ਨਗਰ ਤ੍ਰਿਪੜੀ ਇਲਾਕੇ ਵਿੱਚ ਰਹਿੰਦਾ ਹੈ। ਉਹ ਰੇਲਵੇ ਸਟੇਸ਼ਨ ਨੇੜੇ ਦੁਕਾਨਾਂ ਨੂੰ ਪਾਣੀ ਸਪਲਾਈ ਕਰਦਾ ਹੈ।
Yesterday, a deeply troubling video went viral, depicting an elderly man enduring a distressing incident of police brutality. SSP Patiala acted swiftly, suspended ASI Sham Lal and launched an internal inquiry. pic.twitter.com/SsBLKXTRGD
— Patiala Police (@PatialaPolice) September 15, 2023
Ik Meri vi Suno : Panchayat Elections ਦਾ ਐਲਾਨ, Congress ਦਾ Sidhu ਨੂੰ ਵੱਡਾ ਝਟਕਾ | D5 Channel Punjabi
ਉਥੇ ਹੀ ਦੂਜੇ ਪਾਸੇ ਇਸ ਘਟਨਾਂ ਸਿਆਸੀ ਪਾਰਟੀਆਂ ਵੀ ਸਰਗਰਮ ਹੋ ਗਈਆ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ “ਪਟਿਆਲਾ ਤੋਂ ਦਿਲ ਕੰਬਾਉ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਇੱਕ ਸਿੱਖ ਬਜ਼ੁਰਗ ਨੂੰ ਕੇਵਲ ਇਸ ਲਈ ਕੁੱਟ ਰਿਹਾ ਹੈ ਕਿਉਂਕਿ ਉਸਨੇ ਉਸ ਪੁਲਿਸ ਮੁਲਾਜ਼ਮ ਨੂੰ ਆਪਣੇ ਨੇੜੇ ਸਿਗਰਟ ਪੀਣ ਤੋਂ ਰੋਕਿਆ ਸੀ। ਮੈਂ ਮੰਗ ਕਰਦਾ ਹਾਂ ਕਿ ਇਸ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਵਰਦੀ ਦੀ ਆੜ ਵਿੱਚ ਆਮ ਲੋਕਾਂ ‘ਤੇ ਅਤਿਆਚਾਰ ਕਰਨ ਦੀ ਗਲਤੀ ਨਾ ਕਰੇ।”
ਪਟਿਆਲਾ ਤੋਂ ਦਿਲ ਕੰਬਾਉ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਇੱਕ ਸਿੱਖ ਬਜ਼ੁਰਗ ਨੂੰ ਕੇਵਲ ਇਸ ਲਈ ਕੁੱਟ ਰਿਹਾ ਹੈ ਕਿਉਂਕਿ ਉਸਨੇ ਉਸ ਪੁਲਿਸ ਮੁਲਾਜ਼ਮ ਨੂੰ ਆਪਣੇ ਨੇੜੇ ਸਿਗਰਟ ਪੀਣ ਤੋਂ ਰੋਕਿਆ ਸੀ। ਮੈਂ ਮੰਗ ਕਰਦਾ ਹਾਂ ਕਿ ਇਸ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਵਰਦੀ ਦੀ ਆੜ… pic.twitter.com/73lYhC1w60
— Sukhbir Singh Badal (@officeofssbadal) September 15, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.