ਪੁਲਿਸ ਵੱਲੋਂ ਮਰਹੂਮ ਪੰਜਾਬੀ ਗਾਇਕ Sidhu Moosewala ਨੂੰ ‘ਅਤਵਾਦੀ’ ਕਹਿਣ ਤੇ ਪਿਤਾ ਬਲਕੌਰ ਸਿੰਘ ਨੇ ਜਤਾਈ ਨਾਰਾਜ਼ਗੀ, CM ਮਾਨ ਨੂੰ ਕੀਤੀ ਇਹ ਅਪੀਲ
ਬੀਤੇ ਦਿਨ ਸ਼ੋਸ਼ਲ ਮੀਡੀਆਂ ਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿਚ ਝਾਰਖੰਡ ਦਾ ਇਕ ਪੁਲਿਸ ਮੁਲਾਜ਼ਮ ਮਹਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਨੂੰ ‘ਅਤਵਾਦੀ ਕਹਿੰਦਾ ਦਿਖਾਈ ਦਿੰਦਾ ਹੈ। ਇਸ ਵੀਡੀਓ ਤੋਂ ਬਾਅਦ ਹੁਣ ਮਰਹੂਮ ਗਾਇਕ ਦੇ ਪਿਤਾ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਇਕ ਪੁਲਿਸ ਅਫ਼ਸਰ ਮੇਰੇ ਪੁੱਤ ਨੂੰ ਅਤਿਵਾਦੀ ਕਿਵੇਂ ਕਹਿ ਸਕਦਾ ਹੈ? ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਝਾਰਖੰਡ ਦੇ ਮੁੱਖ ਮੰਤਰੀ ਨੂੰ ਇਸ ਸਬੰਧੀ ਪੱਤਰ ਲਿਖਣ।
ਪੁਲਿਸ ਮੁਲਾਜ਼ਮ ਦਾ ਕਾਰਨਾਮਾ, ਰਿਸ਼ਵਤ ਲੈਕੇ ਫ਼ਿਲਮੀ ਸਟਾਈਲ ‘ਚ ਭਜਾਈ ਗੱਡੀ, ਫੇਰ ਅੱਗੇ ਦੇਖੋ ਕੀ ਹੋਇਆ ?
ਬਲਕੌਰ ਸਿੰਘ ਨੇ ਟਵੀਟ ਕਰਦਿਆਂ ਕਿਹਾ, “ਇਕ ਪੁਲਿਸ ਅਫ਼ਸਰ ਮੇਰੇ ਪੁੱਤ ਨੂੰ ਅਤਿਵਾਦੀ ਕਿਵੇਂ ਕਹਿ ਸਕਦਾ ਹੈ? ਉਹ ਵਿਸ਼ਵ ਪ੍ਰਸਿੱਧ ਕਲਾਕਾਰ ਸੀ। ਭਾਰਤ ਦਾ ਨਾਂਅ ਦੁਨੀਆਂ ਭਰ ’ਚ ਚਮਕਾਉਣ ਵਾਲੇ ਨੌਜਵਾਨ ਨੂੰ ਕੋਈ ਕਿਵੇਂ ਬਦਨਾਮ ਕਰ ਸਕਦਾ ਹੈ? ਜਾਂ ਇਹ ਟਿੱਪਣੀ ਪੱਗ ਬੰਨ੍ਹਣ ਵਾਲੇ ਵਿਅਕਤੀ ਪ੍ਰਤੀ ਨਫ਼ਰਤ ਦਾ ਹਿੱਸਾ ਹੈ?”।
ਪੁਲਿਸ ਅੱਗੇ ਇਕੱਲਾ ਡਟ ਗਿਆ Farmer, ਦਿਖਾਏ Police ਦੇ ਡੰਡਿਆਂ ਦੇ ਜ਼ਖ਼ਮ, ਮਾਹੌਲ ਗਰਮ D5 Channel Punjabi
ਇਕ ਹੋਰ ਟਵੀਟ ਵਿਚ ਉਨ੍ਹਾਂ ਲਿਖਿਆ, “ਮੁੱਖ ਮੰਤਰੀ ਭਗਵੰਤ ਮਾਨ ਨੂੰ ਝਾਰਖੰਡ ਦੇ ਮੁੱਖ ਮੰਤੀਰ ਹੇਮੰਤ ਸੇਰੋਨ ਨੂੰ ਪੱਤਰ ਲਿਖਣਾ ਚਾਹੀਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਅਤੇ ਪੰਜਾਬੀ ਅਜਿਹਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ। ਝਾਰਖੰਡ ਪੁਲਿਸ ਨੂੰ ਲਿਖਤੀ ਮੁਆਫੀ ਮੰਗਣੀ ਚਾਹੀਦੀ ਹੈ”।
. @BhagwantMann – You must write to @HemantSorenJMM that such insult of #SidhuMooseWala, his fans and Punjabis will not be tolerated. A written apology must be sought from @JharkhandPolice.
— Sardar Balkaur Singh Sidhu (@iBalkaurSidhu) August 21, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.