ਇਕ ਪਾਸੇ ਪੰਜਾਬ ‘ਤੇ ਹਰਿਆਣਾ ਵਿਚ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ ‘ਤੇ ਦੂਜੇ ਪਾਸੇ ਸਿਆਸਤਦਾਨ ਹੁਣ SYL ‘ਤੇ ਸਿਆਸੀ ਬਿਆਨਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲਾ ਖੱਟਰ ਨੇ ਕਿਹਾ ਕਿ ਜੇਕਰ ਅੱਜ SYL ਨਹਿਰ ਬਣੀ ਹੋਈ ਹੁੰਦੀ ਤਾਂ ਪੰਜਾਬ ਨੂੰ ਘੱਟ ਨੁਕਸਾਨ ਹੁੰਦਾ। ਪਰ ਪੰਜਾਬ ਦੀ ਬਰਸਾਤ ਦਾ ਵੱਧ ਪਾਣੀ ਵਗ੍ਹ ਕੇ ਹਰਿਆਣਾ ਵਿਚ ਜੋ SYL ਬਣੀ ਹੋਈ ਹੈ, ਉਸ ਵਿਚ ਆਇਆ, ਜਿਸ ਦੇ ਕਾਰਨ ਅੰਬਾਲਾ ਅਤੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਇਲਾਕੇ ਡੁੱਬ ਗਏ। ਇਹ ਦੋ ਜ਼ਿਲ੍ਹੇ ਸਿਰਫ ਅੱਧੀ – ਅਧੂਰੀ ਬਣੀ ਹੋਈ SYL ਦੇ ਕਾਰਨ ਤੋਂ ਡੁੱਬੇ ਹਨ ਪਰ ਹਰਿਆਣਾ ਨੇ ਪੰਜਾਬ ‘ਤੇ ਦੋਸ਼ ਨਹੀਂ ਲਗਾਇਆ।
Moosewala ਦੇ Parents ਹੋਏ ਹੈਰਾਨ! NIA ਦੀ ਜਾਂਚ ‘ਚ ਹੋਇਆ ਖੁਲਾਸਾ! | D5 Channel Punjabi
ਮਨੌਹਰ ਲਾਲ ਨੇ ਤੰਜ ਕੱਸਦੇ ਹੋਏ ਕਿਹਾ ਕਿ ਕੁੱਝ ਨੇਤਾ ਜੋ ਅੱਜ ਜੋਕਰ ਦੀ ਤਰ੍ਹਾ ਮਜ਼ਾਕ ਕਰ ਰਹੇ ਹਨ ਕਿ ਅੱਜ ਸਾਡੇ ਕੋਲ ਪਾਣੀ ਹੈ, ਤਾਂ ਅੱਜ ਸਾਡੇ ਤੋਂ ਪਾਣੀ ਕਿਉਂ ਨਹੀਂ ਮੰਗਦੇ। ਇਸ ਸਮੇਂ ਅਜਿਹੇ ਬਿਆਨ ਦੇਣਾ ਸਹੀ ਨਹੀਂ ਹੈ। ਦਰਅਸਲ ਪਿਛਲੀ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਹਰਿਆਣਾ ਅਤੇ ਰਾਜਸਥਾਨ ਨੇ ਹੜ੍ਹਾਂ ਦਾ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਅਤੇ ਓਵੇਂ ਦੋਨੋਂ ਸੂਬੇ ਪੰਜਾਬ ਦੇ ਪਾਣੀਆਂ ‘ਤੇ ਆਪਣਾ ਹਿੱਸਾ ਜਤਾਉਂਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.