ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-63 ਵਿਚ ਦਰਦਨਾਕ ਘਟਨਾਂ ਸਾਹਮਣੇ ਆਈ ਹੈ। ਆਪਣੇ ਦੋਸਤ ਦੇ ਘਰ ਗਈ ਇੱਕ ਲੜਕੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਹੈ। ਇਹ ਮੌਤ ਚੋਥੀ ਮੰਜ਼ਿਲ ਤੋਂ ਡਿੱਗਣ ਕਾਰਨ ਦੱਸੀ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਸੈਕਟਰ 49 ਦੀ ਰਹਿਣ ਵਾਲੀ ਕਾਜਲ ਵਜੋਂ ਹੋਈ ਹੈ।
‘ਆਪ’ ਦੇ MLA ਨੇ ਖੁਦ ਬੀਜੀ ਝੋਨੇ ਦੀ ਪਨੀਰੀ, ਕਿਸਾਨਾਂ ਲਈ ਕਰਤਾ ਵੱਡਾ ਐਲਾਨ! D5 Channel Punjabi
ਉਥੇ ਹੀ ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਦੇ ਬਾਅਦ ਤੋਂ ਉਹ ਨੌਜਵਾਨ ਲਾਪਤਾ ਦੱਸਿਆ ਜਾ ਰਿਹਾ ਹੈ ਜਿਸਦੇ ਘਰ ਕਾਜਲ ਗਈ ਸੀ। ਉਸ ਦੇ ਸਾਰੇ ਫੋਨ ਵੀ ਬੰਦ ਆ ਰਹੇ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਦੋਸਤ ਜਾਂ ਉਸ ਦੇ ਕਿਸੇ ਸਾਥੀ ਨੇ ਬੇਟੀ ਨੂੰ ਧੱਕਾ ਦਿਤਾ ਹੈ।
ਅਕਾਲੀ ਦਲ ‘ਚ ਵੱਡਾ ਫੇਰਬਦਲ D5 Channel Punjabi
ਪ੍ਰਵਾਰ ਨੇ ਦਸਿਆ ਕਿ ਕਾਜਲ ਇੱਕ ਇਮੀਗ੍ਰੇਸ਼ਨ ਕੰਪਨੀ ਵਿਚ ਕੰਮ ਕਰਦੀ ਸੀ। ਉਸ ਨੇ 2 ਮਹੀਨੇ ਪਹਿਲਾਂ ਨੌਕਰੀ ਛੱਡ ਦਿਤੀ ਸੀ। ਉਸ ਨੂੰ ਰਾਤ ਨੂੰ ਫੋਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਪਰ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿਤਾ ਗਿਆ। ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.