ਨਿਊਜ਼ੀਲੈਂਡ ’ਚ ਸਰਦਾਰ ਪਰਿਵਾਰ ਦਾ ਗੈਸ ਸਰਵਿਸ ਸਟੇਸ਼ਨ ਅਤੇ ਨਾਲ ਲਗਦਾ ਘਰ ਅੱਗ ਵਿਚ ਸੜਿਆ
ਇਹ ਜੋੜਾ ਆਪਣੇ ਤਿੰਨ ਛੋਟੇ ਬੱਚਿਆ ਨਾਲ ਚਲਾ ਰਿਹਾ ਸੀ ਆਪਣਾ ਕਾਰੋਬਾਰ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਔਕਲੈਂਡ ਤੋਂ ਲਗਪਗ 200 ਕਿਲੋਮੀਟਰ ਦੂਰ ਵਸੇ ਇਕ ਨਗਰ ਕੇਹੂ ਵਿਖੇ ਇਕ ਸਰਦਾਰ ਪਰਿਵਾਰ ਦਾ ‘ਕੇਹੂ ਗੈਸ ਸਰਵਿਸ ਸਟੇਸ਼ਨ’ ਅਤੇ ਨਾਲ ਲਗਦਾ ਘਰ ਰਾਤ ਵੇਲੇ ਅਚਾਨਕ ਲੱਗੀ ਅੱਗ ਨਾਲ ਸੜ ਕੇ ਸਵਾਹ ਹੋ ਗਿਆ। ਤਿੰਨ ਛੋਟੇ ਬੱਚਿਆਂ ਨਾਲ ਇਹ ਜੋੜਾ ਆਪਣਾ ਕਾਰੋਬਾਰ ਚਲਾਉਂਦਾ ਸੀ। ਇਸ ਘਟਨਾ ਦੇ ਬਾਅਦ ਇਹ ਬੇਘਰ ਹੋ ਕੇ ਰਹਿ ਗਏ। ਇਸੇ ਗੈਸ ਸਟੇਸ਼ਨ ਅਤੇ ਸਟੋਰ ਦਾ ਆਲੇ ਦੁਆਲੇ ਦੇ ਲੋਕਾਂ ਨੂੰ ਵੱਡਾ ਸਹਾਰਾ ਵੀ ਸੀ। ਇਹ ਬਿਜ਼ਨਸ ਸ. ਸੁਖਮੀਤ ਸਿੰਘ (ਮੂਲ ਰੂਪ ਵਿਚ ਦਿੱਲੀ ਅਤੇ ਜਲੰਧਰ ਨਾਲ ਸਬੰਧਿਤ) ਅਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਹੋਰਾਂ ਦਾ ਸੀ। ਇਨ੍ਹਾਂ ਦੇ ਤਿੰਨ ਬੱਚੇ 6 ਸਾਲ, 4 ਸਾਲ ਅਤੇ ਡੇਢ ਸਾਲ ਹਨ। ਇਸ ਵੇਲੇ ਇਨ੍ਹਾਂ ਦਾ ਜਿੱਥੇ ਬਿਜ਼ਨਸ ਖਤਮ ਹੈ ਉਥੇ ਘਰ ਵੀ ਤਬਾਹ ਹੋ ਗਿਆ ਹੈ।
ਖੇਤਾਂ ‘ਚੋਂ ਢਾਈ ਲੱਖ ਦੇ ਟਮਾਟਰ ਚੋਰੀ, ਭੁੱਬਾਂ ਮਾਰ-ਮਾਰ ਰੋਈ ਕਿਸਾਨ ਬੀਬੀ ! | D5 Channel Punjabi
ਸ. ਸੁਖਮੀਤ ਸਿੰਘ ਮੰਗਲਵਾਰ ਰਾਤ ਧੂੰਆ ਵੇਖ ਕੇ ਸਹਾਇਤਾ ਲਈ ਸਾਰੇ ਉਪਾਅ ਕੀਤੇ। ਫੋਨ ਵੀ ਸੜ ਗਏ। ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਮੰਗਵਾਰ ਰਾਤ ਉਹ ਆਪਣੇ ਬੱਚਿਆਂ ਨੂੰ ਰਾਤ ਦਾ ਖਾਣਾ ਪਰੋਸ ਹੀ ਰਹੀ ਸੀ ਕਿ, ਇਕ ਦਮ ਘਰ ਦੀ ਬੱਤੀ ਚਲੇ ਗਈ। ਉਹ ਬਾਹਰ ਆਏ, ਗੈਸ ਸਟੇਸ਼ਨ ਵਾਲੇ ਪਾਸੇ ਵੇਖਿਆ ਤਾਂ ਧੂੰਆ ਅਤੇ ਅੱਗ ਦਾ ਪਤਾ ਲੱਗਾ। ਐਨੇ ਨੂੰ ਸਥਾਨਿਕ ਇਕ ਪਰਿਵਾਰ ਸ੍ਰੀ ਜ਼ਿੱਮ ਅਤੇ ਸ੍ਰੀਮਤੀ ਸੂਈ ਰਾਵੀਤੀ ਵੀ ਪਹੁੰਚੇ ਸਨ ਉਨ੍ਹਾਂ ਨੂੰ ਇਸ ਲੱਗੀ ਅੱਗ ਦਾ ਪਤਾ ਉਸਦੇ ਪੁੱਤਰ ਤੋਂ ਲੱਗਿਆ ਸੀ, ਕਿਉਂਕਿ ਉਹ ਵਲੰਟੀਅਰ ਫਾਇਰ ਫਾਈਟਰ ਹੈ। ਬਹੁਤ ਸਾਰੇ ਲੋਕ ਸਹਾਇਤਾ ਵਾਸਤੇ ਆਏ, ਗੈਸ ਸਿਲੰਡਰ ਪਾਸੇ ਕਰਨ ਲੱਗੇ। ਪਰਿਵਾਰ ਦਾ ਸਰੀਰਕ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ, ਪਰ ਬਿਜਨਸ ਅਤੇ ਘਰ ਸਭ ਕੁਝ ਸੜ ਗਿਆ। ਇਹ ਬਿਜ਼ਨਸ ਚਾਰ ਕੁ ਸਾਲ ਪਹਿਲਾਂ ਉਨ੍ਹਾਂ ਲਿਆ ਸੀ। ਸ੍ਰੀਮਤੀ ਮਨਜੀਤ ਕੌਰ ਦੀ ਪੜ੍ਹਾਈ ਦੇ ਕੁਝ ਸਰਟੀਫਿਕੇਟ ਵੀ ਸੜ ਗਏ, ਉਹ ਪੀ. ਐਚ. ਡੀ. ਕਰ ਰਹੀ ਸੀ ਤੇ ਸਾਫਟਵੇਅਰ ਇੰਜੀਨੀਅਰ ਸੀ। ਅੱਗ ਲੱਗਣ ਦੇ ਕਾਰਨ ਦਾ ਅਜੇ ਪੱਕਾ ਪਤਾ ਨਹੀਂ ਲੱਗਾ। ਗੈਸ ਸਟੇਸ਼ਨ ਦੀ ਬਿਲਡਿੰਗ ਬਹੁਤ ਪੁਰਾਣੀ ਸੀ।
ਵਿਦੇਸ਼ ਜਾਕੇ ਕਿਵੇਂ ਫਸਦੀਆਂ ਨੇ ਪੰਜਾਬਣਾਂ? ਰਿਪੋਰਟ ਨੇ ਖੋਲ੍ਹੇ ਗੁੱਝੇ ਭੇਤ | D5 Channel Punjabi
ਇਸ ਇਲਾਕੇ ਦੇ ਵਿਚ ਵਿਰਲੇ-ਵਿਰਲੇ ਭਾਰਤੀ ਲੋਕ ਰਹਿੰਦੇ ਹਨ। ਸਥਾਨਿਕ ਲੋਕਾਂ ਅਤੇ ਉਥੋਂ ਦੇ ਪੰਜਾਬੀ ਕੌਂਸਿਲਰ ਸ੍ਰੀ ਐਸ਼ ਨਈਅਰ ਜਲੰਧਰ ਨੇ ਖੁਦ ਜਾ ਕੇ ਵੱਡਾ ਸਹਿਯੋਗ ਦਿੱਤਾ। ਸ. ਸੁਖਮੀਤ ਸਿੰਘ ਹੋਰਾਂ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੈਸ ਸਟੇਸ਼ਨ ਅਤੇ ਘਰ ਸੜ ਕੇ ਹੋ ਸੁਆਹ ਹੋ ਗਿਆ ਹੈ। ਘਟਨਾ ਵੇਲੇ ਰਾਤ ਦਾ ਖਾਣਾ ਪਲੇਟਾਂ ਵਿਚ ਪਾਇਆ ਰਹਿ ਗਿਆ, ਨੰਗੇ ਪੈਰੀਂ ਬਾਹਰ ਨਿਕਲਣਾ ਪਿਆ, ਇਕ ਦਿਆਲੂ ਸਥਾਨਿਕ ਜੋੜੇ ਸ੍ਰੀ ਜ਼ਿੱਮ ਤੇ ਸੂਈ ਨੇ ਰਾਤ ਦੀ ਪਨਾਹ ਦਿੱਤੀ। ਸਥਾਨਿਕ ਕੌਂਸਲਰ ਸ੍ਰੀ ਐਸ਼ ਨਈਅਰ ਨਾਲ ਵੀ ਇਸ ਪੱਤਰਕਾਰ ਨੇ ਗੱਲ ਕੀਤੀ। ਸਰਦਾਰ ਸਾਹਿਬ ਨੇ ਦੱਸਿਆ ਕਿ ਉਹ ਗੈਸ ਸਟੇਸ਼ਨ ਸ਼ਾਮ 6 ਕੁ ਵਜੇ ਬੰਦ ਕਰ ਦਿੰਦੇ ਹਨ। ਗੈਸ ਸਟੇਸ਼ਨ ਦੇ ਨਾਲ ਹੀ ਘਰ ਹੈ। ਰਾਤ 8 ਵਜੇ ਦੇ ਕਰੀਬ ਅੱਗ ਲੱਗਣ ਬਾਰੇ ਇਕਦਮ ਪਤਾ ਲੱਗਾ। ਲਗਦਾ ਹੈ ਕਿ ਕਿਸੇ ਫ੍ਰੀਜ਼ਰ ਦੇ ਰਾਹੀਂ ਇਹ ਅੱਗ ਦੀ ਘਟਨਾ ਵਾਪਰੀ ਹੈ। ਸਭ ਤੋਂ ਪਹਿਲਾਂ ਉਨ੍ਹਾਂ ਇਹ ਕੰਮ ਕੀਤਾ ਕਿ ਬੱਚਿਆਂ ਨੂੰ ਬਾਹਰ ਕੱਢਿਆ। ਫਾਇਰ ਬਿ੍ਰਗੇਡ ਨੂੰ ਫੋਨ ਕੀਤਾ। ਫਾਇਰ ਬਿ੍ਰਗੇਡ ਦੂਰ ਹੋਣ ਕਰਕੇ ਕੁਝ ਸਮਾਂ ਵੀ ਲੱਗਾ। ਛੋਟੇ ਬੱਚਿਆਂ ਨੂੰ ਇਕ ਸਥਾਨਿਕ ਪਰਿਵਾਰ ਆਪਣੇ ਘਰ ਲੈ ਗਿਆ ਅਤੇ ਰਾਤ ਠਹਿਰਨ ਵਾਸਤੇ ਥਾਂ ਦਿੱਤਾ।
Canada ‘ਚ ਖ਼ਤਰਨਾਕ Gangwar, Punjab ਨਾਲ ਸਬੰਧਤ Gangster ਦਾ ਕਤ.ਲ! | D5 Channel Punjabi | Karanvir Garcha
ਉਨ੍ਹਾਂ ਕਿਹਾ ਅੱਜ ਉਨ੍ਹਾਂ ਦੀ ਖਬਰ ਸਾਰ ਅਤੇ ਸਹਾਇਤਾ ਵਾਸਤੇ ਸਥਾਨਿਕ ਕੌਂਸਲਰ ਸ੍ਰੀ ਐਸ਼ ਨਈਅਰ ਪਹੁੰਚੇ। ਉਨ੍ਹਾਂ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਇਲਾਕੇ ਦੇ ਵਿਚ ਵਿਰਲੇ-ਵਿਰਲੇ ਹੀ ਭਾਰਤੀ ਵਸਦੇ ਹਨ, ਪਰ ਸਥਾਨਿਕ ਲੋਕਾਂ ਦੀ ਅਤੇ ਭਾਰਤੀ ਲੋਕਾਂ ਦੀ ਉਨ੍ਹਾਂ ਨੂੰ ਮਿਲੀ ਸਹਾਇਤਾ ਵੱਡਾ ਹੌਂਸਲਾ ਦਿੰਦੀ ਹੈ। ਗੈਸ ਸਟੇਸ਼ਨ ਅਜੇ ਬੰਦ ਰਹੇਗਾ। ਐਨਾ ਸ਼ੁਕਰ ਪੈਟਰੋਲ ਆਦਿ ਨੂੰ ਅੱਗ ਨਹੀਂ ਪਈ ਕਿਉਂਕਿ ਸਾਰਾ ਕੁਝ ਬੰਦ ਕੀਤਾ ਹੋਇਆ ਸੀ ਅਤੇ ਇਹ ਪੰਪ ਸੈਲਫ ਸਰਵਿਸ ਵਾਲੇ ਨਹੀਂ ਸਨ। ਪਰਿਵਾਰ ਵੱਲੋਂ ਗਿਵਏ ਲਿਟਲ ਵੈਬਸਾਈਟ ਉਤੇ ਇਕ ਸਹਾਇਤਾ ਵਾਸਤੇ ਪੇਜ਼ ਬਣਾਇਆ ਜਾ ਰਿਹਾ ਹੈ। ਵਧੀਆ ਜੀਵਨ ਦੀ ਭਾਲ ਵਿਚ ਪਹੁੰਚੇ ਇਸ ਪਰਿਵਾਰ ਨਾਲ ਬਹੁਤ ਮਾੜਾ ਹੋਇਆ। ਬਿਜ਼ਨਸ ਦੇ ਵਿਚ ਪੈਣਾ ਹੀ ਜਿੱਥੇ ਮੁਸ਼ਕਿਲ ਹੈ, ਉਥੇ ਇਸਨੂੰ ਇਕ ਮੁਕਾਮ ਤੱਕ ਲਿਜਾਉਣਾ ਅਤੇ ਜ਼ੀਰੋ ਹੋ ਜਾਣਾ ਬਹੁਤ ਹੀ ਦੁੱਖਮਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.