Breaking NewsPunjabTop News

Vigilance Raid in Brahm Mohindra Farm House: ਵਿਜਿਲੈਂਸ ਨੇ ਖੜ੍ਹਕਾਇਆ ਸਾਬਕਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਫ਼ਾਰਮ ਹਾਊਸ ਦਾ ਦਰਵਾਜ਼ਾ

Vigilance Raid in Brahm Mohindra Farm House: ਅੱਜ ਜਿਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਆਮਦਾਨ ਤੋਂ ਵੱਧ ਜਾਇਦਾਦ ਮਾਮਾਲੇ ਵਿਚ ਵਿਜਿਲੈਂਸ ਬਿਉਰੋ ਪੁੱਛਗਿੱਛ ਕਰ ਰਹੀ ਹੈ ਉਥੇ ਹੀ ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਨਿਊ ਚੰਡੀਗੜ੍ਹ ਦੇ ਵਿਚ ਬਣੇ ਫ਼ਾਰਮ ਹਾਊਸ ’ਤੇ ਵਿਜੀਲੈਂਸ ਦੀ ਟੀਮ ਪੁੱਜ ਗਈ ਹੈ। ਟੀਮ ਵਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋਂ: SAD Meeting in Chandigarh: ਬੀਜੇਪੀ ਗਠਜੋੜ ਦੀਆਂ ਖ਼ਬਰਾਂ ਵਿਚਾਲੇ ਅਕਾਲੀ ਦਲ ਨੇ ਸੱਦੀ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਦੀ ਮੀਟਿੰਗ

ਇਸ ਤੋਂ ਪਹਿਲਾ ਵਿਜੀਲੈਂਸ ਬਿਊਰੋ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਮਹਿੰਦਰਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪਿਛਲੇ 6 ਸਾਲਾਂ ਵਿੱਚ ਆਮਦਨ ਤੋਂ ਵੱਧ ਪੈਸਾ ਖਰਚ ਕੀਤਾ ਹੈ। ਵਿਜੀਲੈਂਸ ਨੇ ਬ੍ਰਹਮ ਮੋਹਿੰਦਰਾ ਦੇ ਨਿਊ ਚੰਡੀਗੜ੍ਹ ਸਥਿਤ ਫਾਰਮ ਹਾਊਸ ਸਮੇਤ ਹੋਰ ਜਾਇਦਾਦ ਦੇ ਰਿਕਾਰਡ ਦੀ ਜਾਂਚ ਕਰਨ ਲਈ ਮਾਲ ਅਧਿਕਾਰੀਆਂ ਨੂੰ ਵੀ ਪੱਤਰ ਵੀ ਲਿਖੇ ਸਨ। ਬ੍ਰਹਮ ਮਹਿੰਦਰਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਵਿੱਚ ਸੀਨੀਅਰਤਾ ਵਿੱਚ ਦੂਜੇ ਸਥਾਨ ’ਤੇ ਸਨ। ਉਨ੍ਹਾਂ ਨੇ 2017 ਵਿੱਚ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਉਹ ਸਾਲ 2022 ਤੱਕ ਸਿਹਤ, ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਰਹੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button