CM ਭਗਵੰਤ ਮਾਨ ਵੱਲੋਂ ਕੀਤੀ ਗਈ ਦੋ ਵਿਆਹ ਦੀ ਟਿਪਣੀ ‘ਤੇ ਡਾ.ਨਵਜੋਤ ਕੌਰ ਸਿੱਧੂ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਦਿੱਤਾ ਕਰਾਰਾ ਜਵਾਬ
ਚੰਡੀਗੜ੍ਹ : ਬੀਤੀ ਦਿਨ CM ਭਗਵੰਤ ਮਾਨ ਖਰੜ ‘ਚ ਸੂਬੇ ਦੇ 35ਵੇਂ ਜੱਚਾ-ਬੱਚਾ ਦੇਖਭਾਲ ਕੇਂਦਰ ਦਾ ਉਦਘਾਟਨ ਕਰਨ ਪਹੁੰਚੇ ਸਨ। ਜਿਥੇ CM ਭਗਵੰਤ ਮਾਨ ਨੇ ਆਪਣੇ ਭਾਸ਼ਣ ਦੌਰਾਨ ਨਵਜੋਤ ਸਿੱਧੂ ਤੇ ਸਮੁੱਚੀ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਿਆ ਸੀ। ਮੁੱਖ ਮੰਤਰੀ ਉਨ੍ਹਾਂ ਦੇ ਨਿੱਜੀ ਜੀਵਨ ‘ਤੇ ਟਿੱਪਣੀ ਕਰਨ ਤੇ ਉਨ੍ਹਾਂ ਦੇ ਦੂਜੇ ਵਿਆਹ ‘ਤੇ ਉਂਗਲ ਉਠਾਉਣ ਵਾਲੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਸੀ।
CM ,Bhagwant Mann ji I don’t think Navjot has commented seriously about your personal life because we have absolutely no right to talk about it. But you have got some facts wrong. Navjot Sidhu’s father, (Advocate General Punjab ) Mr Bhagwant Singh Sidhu had only one marriage. pic.twitter.com/QshCiFaR1n
— DR NAVJOT SIDHU (@DrDrnavjotsidhu) June 7, 2023
CM ਭਗਵੰਤ ਮਾਨ ਵੱਲੋਂ ਕੀਤੀ ਗਈ ਟਿਪਣੀ ‘ਤੇ ਡਾ.ਨਵਜੋਤ ਕੌਰ ਸਿੱਧੂ ਨੇ ਆਪਣੇ ਪਤੀ ਨਵਜੋਤ ਸਿੱਧੂ ਦਾ ਬਚਾਅ ਕਰਦੇ ਹੋਏ ਸੀਐਮ ਮਾਨ ਨੂੰ ਜਵਾਬ ਦਿੰਦਿਆ ਕਿਹਾ ਕਿ “ਮੇਰਾ ਮੰਨਣਾ ਹੈ ਕਿ ਸਿੱਧੂ ਨੇ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਇੰਨੀ ਗੰਭੀਰ ਟਿੱਪਣੀ ਨਹੀਂ ਕੀਤੀ ਹੈ। ਸਾਨੂੰ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨ ਦਾ ਅਧਿਕਾਰ ਨਹੀਂ। ਹਾਲਾਂਕਿ ਨਵਜੋਤ ਸਿੱਧੂ ਦੇ ਪਿਤਾ ਦੇ ਵਿਆਹ ਸਬੰਧੀ ਤੁਹਾਡੇ ਬਿਆਨ ਵਿੱਚ ਗਲਤੀ ਹੈ। ਸਿੱਧੂ ਦੇ ਪਿਤਾ ਐਡਵੋਕੇਟ ਜਨਰਲ ਪੰਜਾਬ ਭਗਵੰਤ ਸਿੰਘ ਸਿੱਧੂ ਨੇ ਦੋ ਵਿਆਹ ਨਹੀਂ ਕਰਵਾਏ ਸੀ। ਉਨ੍ਹਾਂ ਦਾ ਇੱਕ ਹੀ ਵਿਆਹ ਹੋਇਆ ਸੀ।”
तू ना इधर उधर की बात कर सीएम साहब @BhagwantMann …….. यह बता कि पंजाब क्यूँ लूटा……. कर्ज़ाई क्यों किया ?
मुझे रहज़नों से गिला नहीं ……… तेरी रहबरी (Leadership) का सवाल है
I have asked you hundreds of questions on Punjab’s revival and your patronage to the mafia….. not a… pic.twitter.com/HkrQeTXmUM
— Navjot Singh Sidhu (@sherryontopp) June 8, 2023
ਦੋ ਵਿਆਹਾਂ ਨੂੰ ਲੈ ਕੇ ਛਿੜੀ ਬਹਿਸ ਵਿੱਚ ਪਤਨੀ ਡਾ.ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਆਖਰਕਾਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਸੀ.ਐਮ ਭਗਵੰਤ ਮਾਨ ਨੂੰ ਤਿਖੇ ਸਵਾਲ ਪੁੱਛੇ ਹਨ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ
तू ना इधर उधर की बात कर सीएम साहब
@BhagwantMann
…….. यह बता कि पंजाब क्यूँ लूटा……. कर्ज़ाई क्यों किया ?
मुझे रहज़नों से गिला नहीं ……… तेरी रहबरी (Leadership) का सवाल है
ਮੈਂ ਤੁਹਾਨੂੰ ਪੰਜਾਬ ਦੀ ਪੁਨਰ ਸੁਰਜੀਤੀ ਅਤੇ ਮਾਫੀਆ ਨੂੰ ਤੁਹਾਡੀ ਸਰਪ੍ਰਸਤੀ ਬਾਰੇ ਸੈਂਕੜੇ ਸਵਾਲ ਪੁੱਛੇ ਹਨ….. ਇੱਕ ਵੀ ਜਵਾਬ ਨਹੀਂ ਮਿਲਿਆ? ……… ਹੁਣ ਤੁਸੀਂ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਇਸ ਪੱਧਰ ਤੱਕ ਝੁਕ ਗਏ ਹੋ
ਇਸ ਤੋਂ ਪਹਿਲਾਂ ਕਿ ਤੁਸੀਂ ਪੰਜਾਬ ਦੇ ਭਖਦੇ ਮਸਲਿਆਂ ਤੋਂ ਭਗੌੜੇ ਹੋਵੋ ਅਤੇ ਮੇਰੀ ਬੀਮਾਰ ਪਤਨੀ ਦੇ ਗਲਤ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕਰੋ…… ਮੈਨੂੰ ਇੱਕ ਵਾਰ ਪੂਰੀ ਦੁਨੀਆ ਨੂੰ ਸਪੱਸ਼ਟ ਕਰਨ ਦਿਓ……. ਮੇਰੇ ਪਿਤਾ ; ਪੰਜਾਬ ਦੇ ਨਾਮਵਰ ਸੁਤੰਤਰਤਾ ਸੈਨਾਨੀ, ਐਮਐਲਏ, ਐਮਐਲਸੀ ਅਤੇ ਐਡਵੋਕੇਟ ਜਨਰਲ ਨੇ 40 ਸਾਲ ਦੀ ਉਮਰ ਵਿੱਚ ਸਿਰਫ ਇੱਕ ਵਾਰ ਵਿਆਹ ਕੀਤਾ …….. ਮਾਂ ਨੇ ਦੋ ਵਾਰ ਜਦੋਂ ਉਸ ਦੀਆਂ ਪਹਿਲਾਂ ਹੀ ਦੋ ਧੀਆਂ ਸਨ……. ਸੀ.ਐਮ ਸਾਹਬ
“ਜੇ ਤੁਸੀਂ ਜੀਉਂਦਿਆਂ ਦਾ ਸਤਿਕਾਰ ਨਹੀਂ ਕਰ ਸਕਦੇ, ਤਾਂ ਮਰੇ ਹੋਏ ਲੋਕਾਂ ਦਾ ਸਤਿਕਾਰ ਕਰਨਾ ਸਿੱਖੋ”
ਮੈਂ ਪੰਜਾਬ ਦੇ ਮਸਲਿਆਂ ‘ਤੇ ਖੁੱਲ੍ਹੀ ਬਹਿਸ ਲਈ ਆਪਣੀ ਪੇਸ਼ਕਸ਼ ਮੁੜ ਦੁਹਰਾਉਂਦਾ ਹਾਂ…ਤੁਸੀਂ ਹਮੇਸ਼ਾ ਭੱਜ ਕੇ ਪਿੱਠ ਦਿਖਾਓ !!
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.