ਨਵੀਂ ਦਿੱਲੀ : ਦਿੱਲੀ ਦੇ ਜੰਤਰ-ਮੰਤਰ ਵਿਖੇ ਭਾਰਤੀ ਪਹਿਲਵਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਉਥੇ ਹੀ ਅੱਜ ਭਾਰਤੀ ਓਲੰਪਿਕ ਸੰਘ ਦੀ ਮੁਖੀ ਪੀਟੀ ਊਸ਼ਾ ਵੱਲੋਂ ਅੱਜ ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ ਗਈ। ਇਸ ਤੋਂ ਪਹਿਲਾ ਪੀਟੀ ਊਸ਼ਾ ਨੇ ਪਹਿਲਵਾਨਾਂ ਦੀ ਇੱਕ ਕਮੇਟੀ ਦੀ ਰਿਪੋਰਟ ਦੀ ਉਡੀਕ ਨਾ ਕਰਨ ਲਈ ਆਲੋਚਨਾ ਕੀਤੀ ਸੀ। ਉਨ੍ਹਾਂ ਆਪਣੇ ਬਿਆਨ ਵਿਚ ਕਿਹਾ ਸੀ ਕਿ “ਵਿਰੋਧ ਅਨੁਸ਼ਾਸਨਹੀਣਤਾ ਦੇ ਬਰਾਬਰ ਹੈ”।
#WATCH दिल्ली: रेसलिंग फेडरेशन ऑफ इंडिया (WFI) के अध्यक्ष और बीजेपी सांसद बृज भूषण शरण सिंह के खिलाफ जंतर मंतर पर विरोध प्रदर्शन कर रहे पहलवानों से बातचीत करने भारतीय ओलंपिक संघ की अध्यक्ष पीटी उषा धरना स्थल पर पहुंचीं। pic.twitter.com/1j5dpS4zSe
— ANI_HindiNews (@AHindinews) May 3, 2023
ਸ਼੍ਰੀਮਤੀ ਊਸ਼ਾ ਨੇ ਕਿਹਾ, “ਖਿਡਾਰੀਆਂ ਨੂੰ ਸੜਕਾਂ ‘ਤੇ ਵਿਰੋਧ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਨੂੰ ਘੱਟੋ-ਘੱਟ ਕਮੇਟੀ ਦੀ ਰਿਪੋਰਟ ਦਾ ਇੰਤਜ਼ਾਰ ਕਰਨਾ ਚਾਹੀਦਾ ਸੀ। ਉਨ੍ਹਾਂ ਨੇ ਜੋ ਕੀਤਾ ਹੈ, ਉਹ ਖੇਡ ਅਤੇ ਦੇਸ਼ ਲਈ ਚੰਗਾ ਨਹੀਂ ਹੈ। ਇਹ ਇੱਕ ਨਕਾਰਾਤਮਕ ਪਹੁੰਚ ਹੈ।” ਇਸ ਬਿਆਨ ਤੋਂ ਬਾਅਦ ਪਹਿਲਵਾਨਾਂ ਵੱਲੋਂ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ, ਉਨ੍ਹਾਂ ਨੇ ਕਿਹਾ ਸੀ ਕਿ ਉਹ ਉਸ ਦੀਆਂ ਟਿੱਪਣੀਆਂ ਤੋਂ ਦੁਖੀ ਹੋਏ ਹਨ ਕਿਉਂਕਿ ਉਹ ਸਮਰਥਨ ਲਈ ਉਸ ਵੱਲ ਦੇਖ ਰਹੇ ਸਨ।
#WATCH | Delhi: “Being a woman athlete, she (PT Usha) isn’t listening to other women athletes. Where’s indiscipline here, we are sitting here peacefully…She herself cried in front of the media regarding her academy”: Protesting wrestlers hit back at PT Usha https://t.co/s5dcq2DEs4 pic.twitter.com/JTPqN1tjT9
— ANI (@ANI) April 27, 2023
ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਸੀ ਕਿ, “ਪੀਟੀ ਊਸ਼ਾ ਦੀ ਟਿੱਪਣੀ ਤੋਂ ਸਾਨੂੰ ਦੁੱਖ ਹੋਇਆ ਹੈ। ਉਹ ਖੁਦ ਇੱਕ ਔਰਤ ਹੋਣ ਦੇ ਬਾਵਜੂਦ ਸਾਡਾ ਸਮਰਥਨ ਨਹੀਂ ਕਰ ਰਹੀ ਹੈ। ਅਸੀਂ ਕਿਹੜੀ ਅਨੁਸ਼ਾਸਨਹੀਣਤਾ ਕੀਤੀ ਹੈ? ਅਸੀਂ ਇੱਥੇ ਸ਼ਾਂਤੀ ਨਾਲ ਬੈਠੇ ਹਾਂ। ਜੇਕਰ ਸਾਨੂੰ ਇਨਸਾਫ਼ ਮਿਲਿਆ ਹੁੰਦਾ ਤਾਂ ਅਸੀਂ ਅਜਿਹਾ ਨਾ ਕਰਦੇ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.