ਸਿੱਕਿਮ : ਪੂਰਬੀ ਸਿੱਕਿਮ ਦੇ ਨਾਥੁਲਾ ‘ਚ ਸੋਮਗੋ ਝੀਲ ਨੇੜੇ ਅਚਾਨਕ ਆਏ ਤੂਫ਼ਾਨ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ। ਖ਼ਬਰਾਂ ਮੁਤਾਬਕ ਇਸ ਜੱਗ੍ਹਾਂ ‘ਤੇ ਅਚਾਨਕ ਐਵਲਾਂਚ ਆ ਗਿਆ ‘ਤੇ ਹੱਲੇ ਵੀ 150 ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖਦਸਾ ਹੈ। ਬਰਫ ‘ਚ ਫਸੇ ਲੋਕਾਂ ਨੂੰ ਕੱਢਣ ਲਈ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ। ਸਿੱਕਮ ਪੁਲਿਸ, ਸਿੱਕਮ ਦੀ ਟਰੈਵਲ ਏਜੰਟ ਐਸੋਸੀਏਸ਼ਨ, ਸੈਰ ਸਪਾਟਾ ਵਿਭਾਗ ਦੇ ਅਧਿਕਾਰੀ ਅਤੇ ਵਾਹਨਾਂ ਦੇ ਡਰਾਈਵਰ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਇਹ ਬਰਫ਼ਬਾਰੀ 15ਵੇਂ ਮੀਲ ‘ਤੇ ਆਈ ਹੈ। ਇਹ ਬਹੁਤ ਮਸ਼ਹੂਰ ਸੈਰ ਸਪਾਟਾ ਸਥਾਨ ਹੈ। ਬਰਫ਼ਬਾਰੀ ਕਾਰਨ 20 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।
6 people have died in a sudden storm near Somgo Lake in Nathula, East Sikkim. According to the news, an avalanche has suddenly hit this place, but still there is a fear of more than 150 people being trapped. #SikkimAvalanche #sikkim #LatestNews #d5channelpunjabi pic.twitter.com/IMvjBzuI8m
— D5 Channel Punjabi (@D5Punjabi) April 4, 2023
ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਸਾਰੇ ਤੂਫਾਨ ਕਰਕੇ ਟੂਰਿਸ ਬੱਸ ਬੇਕਾਬੂ ਹੋ ਗਈ ਤੇ ਸਿੱਧੀ ਖਾਈ ਵਿੱਚ ਜਾ ਡਿੱਗੀ। ਮਰਨ ਵਾਲਿਆਂ ਵਿਚ 4 ਪੁਰਸ਼, 1 ਔਰਤ ਅਤੇ ਇਕ ਬੱਚਾ ਸ਼ਾਮਲ ਹੈ। ਬਰਫ ਖਿਸਕਣ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਆਰਮੀ ਹਸਪਤਾਲ ਲਿਜਾਇਆ ਗਿਆ, ਜਿੱਥੇ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਦੁਪਹਿਰ 12.20 ਵਜੇ ਵਾਪਰਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.