IndiaTop News

ਕਿਸਾਨਾਂ ਨੇ ਮੁੰਬਈ ਕੂਚ ਲਿਆ ਵਾਪਸ , ਮੰਗਾਂ ਹੋਈਆਂ ਪੂਰੀਆਂ

Farmers migrated back to Mumbai, demands fulfilled

ਮੁੰਬਈ : ਮੁੰਬਈ ਵੱਲ ਪੈਦਲ ਵਧ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਆਦਿਵਾਸੀਆਂ ਨੇ ਮੁੰਬਈ ਕੂਚ ਵਾਪਸ ਲੈ ਲਿਆ ਹੈ। ਮਿਲੀ ਜਾਣਕਾਰੀ ਅਨੁਸਾ ਦੱਸਿਆ ਗਿਆ ਹੈ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ’ਤੇ ਸੂਬੇ ਦੇ ਵਿਧਾਇਕਾਂ ਵੱਲੋਂ ਵਿਚਾਰ ਕੀਤਾ ਗਿਆ ਅਤੇ ਜ਼ਮੀਨੀ ਪੱਧਰ ਦੇ ਅਧਿਕਾਰੀਆਂ ਨੂੰ ਸਰਕਾਰੀ ਹੁਕਮਾਂ ਨੂੰ ਲਾਗੂ ਕਰਨ ਦਾ ਹੁਕਮ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਆਪਣੀ ਪੈਦਲ ਯਾਤਰਾ ਵਾਪਸ ਲੈ ਰਹੇ ਹਾਂ। ਕਿਸਾਨਾਂ ਦੇ ਮੁਖੀ ਨੇ ਕਿਹਾ ਕਿ ਸਾਡੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਕਿਸਾਨਾਂ ਦੀ ਸਾਰੀਆਂ ਮੰਗਾਂ ‘ਤੇ ਵਿਧਾਨ ਮੰਡਲ ‘ਚ ਵਿਚਾਰ ਕੀਤਾ ਗਿਆ ਅਤੇ ਜ਼ਿਲ੍ਹਾ ਅਧਿਕਾਰੀਆਂ ਤੇ ਤਹਿਸੀਲਦਾਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਸਾਡੇ ਕੋਲ ਆਪਣੇ ਵਰਕਰਾਂ ਨੂੰ ਕਾਲ ਆ ਰਹੇ ਹਨ ਕਿ ਕੰਮ ਸ਼ੁਰੂ ਹੋ ਗਿਆ ਹੈ। ਇਸ ਲਈ ਅਸੀਂ ਪੈਦਲ ਮਾਰਚ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ।

Balkaur Singh ਦਾ ਪਾਰਾ ਹਾਈ, Barsi ਦਾ ਸਮਾਗਮ ਧਰਨੇ ’ਚ ਬਦਲ ਦਾ ਐਲਾਨ` ਪ੍ਰਸ਼ਾਸਨ ਨੂੰ ਦਿੱਤੀ ਆਖਰੀ ਚੇਤਾਵਨੀ

ਦੱਸਦੀਏ ਕਿ ਨਾਸਿਕ ਜ਼ਿਲ੍ਹੇ ਦੇ ਡਿੰਡੋਰੀ ਤੋਂ ਹਜ਼ਾਰਾਂ ਕਿਸਾਨਾਂ ਅਤੇ ਆਦਿਵਾਸੀਆਂ ਨੇ ਆਪਣੀਆਂ ਮੰਗਾਂ ਦੇ ਸਮਰਥਨ ’ਚ ਬੀਤੇ ਐਤਵਾਰ ਨੂੰ ਪੈਦਲ ਯਾਤਰਾ ਸ਼ੁਰੂ ਕੀਤੀ ਸੀ। ਜਿਸ ‘ਚ ਉਨ੍ਹਾਂ ਨੇ ’ਚ ਪਿਆਜ਼ ਕਾਸ਼ਤਕਾਰਾਂ ਨੂੰ 600 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਰਾਹਤ, ਕਿਸਾਨਾਂ ਨੂੰ 12 ਘੰਟੇ ਨਿਰਵਿਘਨ ਬਿਜਲੀ ਸਪਲਾਈ ਅਤੇ ਖੇਤੀਬਾੜੀ ਕਰਜ਼ੇ ਦੀ ਮੁਆਫੀ ਸ਼ਾਮਲ ਦੀਆਂ ਮੰਗਾਂ ਸਾਮਲ ਸਨ। ਇਸ ਪੈਦਲ ਯਾਤਰਾ ‘ਚ ਇਕ 58 ਸਾਲਾ ਕਿਸਾਨ ਦੀ ਮੌਤ ਵੀ ਹੋ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button