InternationalTop News

ਪੁਲਿਸ ਕਾਰ ਦੀ ਦੂਸਰੀ ਕਾਰ ਨਾਲ ਹੋਈ ਟੱਕਰ

A police car collided with another car

ਆਸਟ੍ਰੇਲੀਆ : ਆਸਟ੍ਰੇਲੀਆ ਦੇ ਐਨ ਐਸ ਡਬਲਿਯੂ ਦੇ ਪਾਈਵ ਡਾਕ ਇਲਾਕੇ ਵਿੱਚ ਪੁਲਿਸ ਕਾਰ ਦੀ ਇੱਕ ਦੂਸਰੀ ਕਾਰ ਨਾਲ ਹੋਈ ਟੱਕਰ । ਕਾਰ ਵਿਚ ਦੋ ਐਨ ਐਸ ਡਬਲਿਯੂ ਪੁਲਸ ਅਧਿਕਾਰੀ ਸਵਾਰ ਸਨ ਜੋ ਕਿ ਮਦਦ ਲਈ ਪੁਕਾਰਣ ਦਾ ਜਵਾਬ ਦਿੰਦੇ ਹੋਏ ਜਾ ਰਹੇ ਸਨ। ਦੱਸਿਆ ਗਿਆ ਹੈ ਕਿ ਪੁਲਿਸ ਟ੍ਰੈਫਿਕ ਲਾਈਟ ‘ਤੇ ਤੇਜ਼ੀ ਨਾਲ ਅੱਗੇ ਵਧੀ ਹੀ ਸੀ ਕਿ ਦੂਜੀ ਕਾਰ ਉਸੇ ਰਸਤੇ ਤੋਂ ਆ ਰਹੀ ਸੀ ‘ਤੇ ਇਸ ਦੌਰਾਨ ਦੋਵਾਂ ਦੀ ਟੱਕਰ ਹੋ ਗਈ। ਦੋਵਾਂ ਪੁਲਸ ਅਧਿਕਾਰੀਆਂ ਨੂੰ ਗੈਰ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਣ ਤੋਂ ਪਹਿਲਾਂ ਪੈਰਾਮੈਡਿਕਸ ਦੁਆਰਾ ਮੌਕੇ ‘ਤੇ ਇਲਾਜ ਕੀਤਾ ਗਿਆ।

ਰਾਮ ਰਹੀਮ ਨੇ ਕਰ ਲਿਆ ਵੱਡਾ ਫੈਸਲਾ, ਆਹ ਸੁਣੋ ਕਿਸ ਪਾਰਟੀ ਨੂੰ ਕੀਤਾ ਖੁਸ਼? D5 Channel Punjabi

ਜਦੋਂ ਹਰੀ ਲਾਈਟ ਸੀ, ਉਸੇ ਸਮੇਂ ਇੱਕ ਵੋਲਕਸਵੈਗਨ ਗੋਲਫ ਕੋਲ ਪਹੁੰਚਿਆ ਅਤੇ ਦੋ ਕਾਰਾਂ ਗ੍ਰੇਟ ਨੌਰਥ ਰੋਡ ਅਤੇ ਲਾਇਨਜ਼ ਰੋਡ ਦੇ ਇੰਟਰਸੈਕਸ਼ਨ ‘ਤੇ ਟਕਰਾ ਗਈਆਂ। ਵੋਲਕਸਵੈਗਨ ਕਾਰ ਦੀ ਡਰਾਈਵਰ ਇੱਕ 21 ਸਾਲਾ ਔਰਤ ਸੀ ।।ਪੁਲਿਸ ਇਸ ਪੂਰੇ ਹਾਦਸਾ ਵਾਪਰਨ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button