ਕਪੂਰਥਲਾ : ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਜਿਸ ‘ਤੇ ਖਹਿਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਕੂਮੈਂਟ ਕਰਦਾ ਹੈ ਤਾਂ ਸਹੀ ਕੂਮੈਂਟ ਕਰਿਆ ਕਰੋ ਤਾਂ ਜੋ ਕਿਸੇ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਸਿਆਸਤੀ ਲੋਕਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ, ਪਰ ਸੋਸ਼ਲ ਮੀਡੀਆ ’ਤੇ ਮਾੜੀ ਟਿੱਪਣੀ ਨਹੀਂ ਕਰਨੀ ਚਾਹੀਦੀ।
SGPC ਨੂੰ ਝਟਕਾ! ਵੱਡਾ ਫ਼ੈਸਲਾ, ਕੇਂਦਰ ਕੋਲ ਪਹੁੰਚੀ ਫਾਈਲ ! ਹਰਿਆਣਾ ਦੇ ਸਿੱਖ ਹੋਏ ਖੁਸ਼! | D5 Channel Punjabi
ਦੱਸਦੀਏ ਕਿ ਖਹਿਰਾ ਨੇ ਉਸ ਦੀ ਇੰਸਟਾਗ੍ਰਾਂਮ ਪੋਸਟ ’ਤੇ ਕੁਮੈਂਟ ‘ਚ ਉਸ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲੇ ਵਿਆਕਤੀ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ । ਜਿਸ ‘ਤੇ ਭੁਲੱਥ ਪੁਲਿਸ ਨੇ ਮਾਮਲਾ ਦਰਜ ਕਰਕੇ ਧਮਕੀ ਦੇਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਧਮਕੀ ਦੇਣ ਵਾਲੇ ਮੁਲਜ਼ਮ ਦੀ ਪਛਾਣ ਰਾਜਾ ਪੁੱਤਰ ਸੁਖਵਿੰਦਰਪਾਲ ਵਾਸੀ ਖੋਜਪੁਰ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਦੇ ਰੂਪ ਵਿਚ ਹੋਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.