Breaking NewsPunjabTop News

ਕੀ ਸਾਬਕਾ ਮੁੱਖ ਮੰਤਰੀ ਨੂੰ ਹੈ CM ਮਾਨ ਦਾ ਡਰ? ਕਿਉਂ ਕਿਹਾ ਮੈਨੂੰ ਭਗੌੜਾ ਐਲਾਨਿਆ ਜਾ ਸਕਦਾ ਹੈ, ਪੜ੍ਹੋ ਇਹ ਖ਼ਬਰ

ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿਚ ਸੀਐਮ ਮਾਨ ਤੇ ਪ੍ਰਤਾਪ ਬਾਜਵਾ ਵਿਚਾਲੇ ਕਾਫੀ ਤਲਖ਼ੀ ਵੇਖਣ ਨੂੰ ਮਿਲੀ| ਸੀਐਮ ਮਾਨ ਕਹਿੰਦੇ ਦਿਖਾਈ ਦਿੱਤੇ ਕਿ ਰੇਤ ਮਾਫੀਆ ਵਿਚ ਜਿਹੜੇ ਜਿਹੜੇ ਵੀ ਨੇ ਉਨ੍ਹਾਂ ਦਾ ਨਾਮ ਜਲਦ ਹੀ ਅੱਗੇ ਆਊਗਾ| ਸੀਐਮ ਮਾਨ ਵੱਲੋਂ ਰੇਤ ਮਾਫੀਆ ਦਾ ਜ਼ਿਕਰ ਕਰਦੇ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵੀ ਨਿਸ਼ਾਨੇ ਸਾਧੇ ਗਏ|

ਉਥੇ ਹੀ ਦੂਜੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰੈਸ ਵਾਰਤਾ ਕਰਦੇ ਹੋਏ ਦੱਸਿਆ ਕਿ ਅੱਜ ਉਹਨਾਂ ਨੇ ਕੈਲੇਫੋਰਨੀਆਂ ਵਿਖੇ ਨਗਰ ਕੀਰਤਨ ਵਿੱਚ ਜਾਣਾ ਸੀ| ਜਿੱਥੇ ਗੁਰੂ ਰਵਿਦਾਸ ਜੀ ਦਾ ਬਹੁਤ ਬੜਾ ਮੰਦਿਰ ਹੈ ਤੇ ਉਥੋਂ ਦੇ ਲੋਕ ਹਰ ਸਾਲ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਕਡਦੇ ਹਨ| ਪਰ ਉਹ ਕੈਲੇਫੋਰਨੀਆ ਇਸ ਕਰਕੇ ਨਹੀਂ ਗਏ ਕਿ ਸੀਐਮ ਕੀਤੇ ਉਨ੍ਹਾਂ ਨੂੰ ਭਗੋੜਾ ਨਾ ਸਮਝ ਲੈਣ| ਹੁਣ ਦੇਖਣਾ ਹੋਵੇਗਾ ਕਿ ਸਾਬਕਾ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਜਵਾਬ ਦਾ ਮਾਨ ਸਰਕਾਰ ਆਉਣ ਵਾਲੇ ਸਮੇਂ ‘ਚ ਕੀ ਜਵਾਬ ਦਿੰਦੀ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button