ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਨੇ ਬੀਤੀ ਰਾਤ ਸ਼ਹਿਰ ਦੇ ਮਸ਼ਹੂਰ ਆਇਰਿਸ਼ ਬੀਚ ਡਿਸਕ ‘ਤੇ ਕਾਰਵਾਈ ਕਰਦੇ ਹੋਏ ਡਿਸਕ ਮਾਲਕ ਦੇ ਖਿਲਾਫ FIR ਦਰਜ ਕਰ ਲਈ ਹੈ। ਇਸ FIR ਵਿਚ ਡਿਸਕ ਦੇ ਮੈਨੇਜਰ ਅਤੇ ਬਾਊਸਰ ਖਿਲਾਫ ਵੀ FIR ਦਰਜ ਕਰ ਲਈ ਹੈ। ਜਿਸ ਸਮੇਂ ਇਹ ਕਾਰਵਾਈ ਹੋਈ, ਉਸ ਸਮੇਂ ਦੋ ਨਾਬਾਲਗ ਆਇਰਿਸ਼ ਬੀਚ ‘ਤੇ ਹੁੱਕਾ ਪੀ ਰਹੇ ਸਨ। ਇੰਨਾ ਹੀ ਨਹੀਂ ਇੱਥੇ ਬਿਨਾਂ ਲਾਇਸੈਂਸ ਤੋਂ ਸ਼ਰਾਬ ਵੀ ਪਰੋਸੀ ਜਾ ਰਹੀ ਸੀ।
ਸਭ ਤੋਂ ਵੱਡੀ ਉਗਰਾਹਾਂ ਜਥੇਬੰਦੀ ਹੋਈ ਦੋਫ਼ਾੜ! ਕਿਸਾਨ ਆਗੂਆਂ ਦੇ ਵੱਡੇ ਖ਼ੁਲਾਸੇ!
ਪੁਲਿਸ ਨੇ ਦੱਸਿਆ ਕਿ ਇਹ ਕਾਰਵਾਈ ਐਕਸਾਈਜ਼ ਵਿਭਾਗ ਅਤੇ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਬਾਰ ਵਿੱਚੋ 17 ਹੁੱਕੇ,8 ਅੰਗਰੇਜ਼ੀ ਸਰਾਬ,20 ਬੋਤਲਾਂ ਬੀਅਰ ਬਰਾਮਦ ਕੀਤੀਆਂ ਹਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਜੁਵੇਨਾਈਲ ਐਕਟ 77, ਸਿਗਰੇਟ ਐਂਡ ਤੰਬਾਕੂ ਐਕਟ 21-24 ਅਤੇ ਪੰਜਾਬ ਆਬਕਾਰੀ ਐਕਟ 61 ਤਹਿਤ ਕੇਸ ਦਰਜ ਕਰ ਲਿਆ ਹੈ। ਇੰਨਾ ਹੀ ਨਹੀਂ ਆਇਰਿਸ਼ ਬੀਚ ਬਾਰ ਦੇ ਅੰਦਰ ਲੜਕੀਆਂ ਕੋਲੋਂ ਡਾਂਸ ਵੀ ਕਰਵਇਆ ਜਾ ਰਿਹਾ ਸੀ। ਨੌਜਵਾਨ ਉਸ ‘ਤੇ ਪੈਸੇ ਸੁੱਟ ਰਹੇ ਸਨ। ਅਜਿਹੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਇਸ ਤੱਥ ‘ਤੇ ਵੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਿਸ ਇਸ ਲਈ ਕਾਨੂੰਨੀ ਮਾਹਿਰਾਂ ਦੀ ਸਲਾਹ ਲੈ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਡਿਸਕ ਨੂੰ ਡਾਂਸ ਬਾਰ ਵਜੋਂ ਵਰਤਿਆ ਜਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.