EDITORIAL

ਪੰਜਾਬ ਦਾ ਸਾਧ ‘ਗੌਤਮ ਅਡਾਨੀ’, ਭ੍ਰਿਸ਼ਟ ਲੀਡਰਾਂ ਤੇ ਅਫਸਰਾਂ ਦੀ 1947 ਤੋਂ ਜਾਂਚ

'ਨਾਢੂ ਖਾਂ ਦੇ ਸਾਲ਼ੇ' ਵੀ ਚੜ੍ਹਨਗੇ ਅੜਿਕੇ

ਅਮਰਜੀਤ ਸਿੰਘ ਵੜੈਚ (94178-01988)

ਕੈਪਟਨ ਅਮਰਿੰਦਰ ਸਿੰਘ ਦੇ ਚਹੇਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਦੇ ਵਿਜੀਲੈਂਸ ਵਿਭਾਗ ਵੱਲੋਂ ਦੁਬਾਰਾ ਇਕ ਹੋਰ ਕੇਸ ‘ਚ ਗ੍ਰਿਫ਼ਤਾਰ ਕੀਤੇ ਜਾਣ ਨੇ ਕਈ ਸਵਾਲ ਖੜੇ ਕਰ ਦਿਤੇ ਹਨ । ਤਕਰੀਬਨ ਪੰਦਰਾਂ ਵਰ੍ਹੇ ਪਹਿਲਾਂ ਪਟਿਆਲ਼ੇ ਦੇ ਕਸਬੇ ਸਨੌਰ ‘ਚ ਇਕ ਨਿੱਕੀ ਜਿਹੀ ਡੇਅਰੀ ਚਲਾਉਣ ਤੇ ਲੋਹੇ ਦੇ ਕਬਾੜ ਦਾ ਕੰਮ ਕਰਨ ਵਾਲ਼ਾ ਵਿਅਕਤੀ ਕਥਿਤ 157 ਕਿਲਿਆਂ ਦਾ ਬੇਨਾਮੀ ਮਾਲਕ ਕਿਵੇਂ ਬਣ ਗਿਆ ਤੇ ਕਿੰਜ ਉਸ ਨੇ ਕਈ ਬੇਨਾਮੀ ਜਾਇਦਾਦਾਂ ਬਣਾ ਲਈਆਂ ? ਧਰਮਸੋਤ 2012’ਚ ਅਮਲੋਹ ਤੋਂ ਤੇ ਫਿਰ 2017 ‘ਚ ਨਾਭਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣਿਆਂ ਸੀ । ਉਂਜ ਧਰਮਸੋਤ ਨੇ ਕਿਹਾ ਹੈ ਕਿ ਉਸ ਨੂੰ ਸਿਆਸੀ ਬਦਲਾਖੋਰੀ ਦਾ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਅਦਾਲਤਾਂ ‘ਤੇ ਵਿਸ਼ਵਾਸ ਹੈ ।ਕੈਪਟਨ ਅਮਰਿੰਦਰ ਸਿੰਘ ਦੇ ਚਹੇਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਦੇ ਵਿਜੀਲੈਂਸ ਵਿਭਾਗ ਵੱਲੋਂ ਦੁਬਾਰਾ ਇਕ ਹੋਰ ਕੇਸ ‘ਚ ਗ੍ਰਿਫ਼ਤਾਰ ਕੀਤੇ ਜਾਣ ਨੇ ਕਈ ਸਵਾਲ ਖੜੇ ਕਰ ਦਿਤੇ ਹਨ । ਤਕਰੀਬਨ ਪੰਦਰਾਂ-ਵੀਹ ਵਰ੍ਹੇ ਪਹਿਲਾਂ ਪਟਿਆਲ਼ੇ ਦੇ ਕਸਬੇ ਸਨੌਰ ‘ਚ ਇਕ ਨਿੱਕੀ ਜਿਹੀ ਡੇਅਰੀ ਚਲਾਉਣ ਤੇ ਲੋਹੇ ਦੇ ਕਬਾੜ ਦਾ ਕੰਮ ਕਰਨ ਵਾਲ਼ਾ ਵਿਅਕਤੀ ਕਥਿਤ 157 ਕਿਲਿਆਂ ਦਾ ਬੇਨਾਮੀ ਮਾਲਕ ਕਿਵੇਂ ਬਣ ਗਿਆ ਤੇ ਕਿੰਜ ਉਸ ਨੇ ਕਈ ਬੇਨਾਮੀ ਜਾਇਦਾਦਾਂ ਬਣਾ ਲਈਆਂ ? ਧਰਮਸੋਤ 1992 ,2002 ,2007 ਤੇ 2012’ ਚ ਅਮਲੋਹ ਤੋਂ ਤੇ ਫਿਰ 2017 ‘ਚ ਨਾਭਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣਿਆਂ ਸੀ । ਉਂਜ ਧਰਮਸੋਤ ਨੇ ਕਿਹਾ ਹੈ ਕਿ ਉਸ ਨੂੰ ਸਿਆਸੀ ਬਦਲਾਖੋਰੀ ਦਾ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਅਦਾਲਤਾਂ ‘ਤੇ ਵਿਸ਼ਵਾਸ ਹੈ ।

ਪ੍ਰਾਪਤ ਜਾਣਕਾਰੀ ਅਨੁਸਾਰ ਧਰਮਸੋਤ ਨੇ ਪਿਛਲੇ ਛੇ ਸਾਲਾਂ ‘ਚ ਪੌਣੇ ਨੌ ਕਰੋੜ ਰੁ: ( 8.76 ਕਰੋੜ ਰੁ:)ਦਾ ਖਰਚਾ ਕੀਤਾ ਹੈ ਪਰ ਉਸ ਦੀ ਇਸ ਸਮੇਂ ‘ਚ ਆਮਦਨ ਸਿਰਫ ਤਕਰੀਬਨ ਢਾਈ ਕਰੋੜ ਰੁ: ( 2.37 ਕਰੋੜ ਰੁ: )ਹੀ ਸੀ । ਇਸ ਹਿਸਾਬ ਨਾਲ਼ ਸਾਬਕਾ ਮੰਤਰੀ ਜੀ ਦਾ ਰੋਜ਼ਾਨਾਂ ਖਰਚਾ ਤਾਂ 41000 ਤੋਂ ਵੱਧ ਸੀ ਪਰ ਆਮਦਨ ਰੋਜ਼ਾਨਾ ਤਕਰੀਬਨ 10900 ਰੁ: ਹੀ ਸੀ । ਇਸ ਮੁਤਾਬਿਕ ਧਰਮਸੋਤ ਰੋਜ਼ਾਨਾ ਆਮਦਨ ਨਾਲ਼ੋਂ 31000 ਰੁ: ਵੱਧ ਕਿਵੇਂ ਖਰਚਦੇ ਰਹੇ ? ਇਸ ‘ਤੇ ਵਿਜੀਲੈਂਸ ਵਿਭਾਗ ਹੋਰ ਛਾਣਬੀਣ ਕਰ ਰਿਹਾ ਹੈ ।

ਸਵਾਲ ਤਾਂ ਇਹ ਹੈ ਕਿ ਕਿਨੇ ਕੁ ‘ਸਾਧੂ’ ਹਨ ਜੋ ਪਿਛਲੇ ਸਮੇਂ ਤੋਂ ਪੰਜਾਬ ਨੂੰ ਲੁੱਟਕੇ ਖਾਂਦੇ ਰਹੇ ? ਲੋਕ ਅਕਸਰ ਗੱਲਾਂ ਕਰਦੇ ਹਨ ਕਿ ਜਿਹੜੇ ਬੰਦਿਆਂ ਦੇ ਘਰੇ ਭੰਗ ਭੁੱਜਦੀ ਸੀ ਉਹ ਸਿਆਸਤ ‘ਚ ਜਾਣ ਮਗਰੋਂ ਅੱਜ ਕਰੋੜਪਤੀ ਬਣੇ ਹੋਏ ਹਨ । ਇਨ੍ਹਾਂ ਦਿਨਾਂ ‘ਚ ਗੌਤਮ ਅਡਾਨੀ ਦੀ ਵੀ ਚਰਚਾ ਜ਼ੋਰਾਂ ‘ਤੇ ਹੈ । ਪਿਛਲੇ ਦਿਨਾਂ ‘ਚ ਅਡਾਨੀ ਗਰੁੱਪ ਦੀ ਸ਼ੇਅਰ ਮਾਰਕੀਟ ‘ਚ ਹੋਈ ਕਿਰਕਰੀ ਬਾਰੇ ਬੋਲਦਿਆਂ ਰਾਹੁਲ ਗਾਂਧੀ ਨੇ ਕਹਿ ਦਿਤਾ ਕਿ ਬਿਨਾਂ ਮੋਦੀ ਸਰਕਾਰ ਦੀ ਮਿਲ਼ੀਭੁਗਤ ਤੋਂ ਅਡਾਨੀ ਦੁਨੀਆਂ ਦਾ ਦੂਜਾ ਅਮੀਰ ਨਹੀਂ ਬਣ ਸਕਦਾ । ਰਾਹੁਲ ਨੇ ਕਿਹਾ ਕਿ ਅਡਾਨੀ 2014 ‘ਚ ਪਹਿਲਾਂ ਦੁਨੀਆਂ ਦੇ ਅਮੀਰਾਂ ਦੀ ਸੂਚੀ ਵਿੱਚ 609ਵੇਂ ਨੰਬਰ ‘ਤੇ ਸੀ । ਕੋਰੋਨਾ ਕਾਲ ਦੌਰਾਨ ਜਿਥੇ ਪੂਰੀ ਦੁਨੀਆਂ ਨੂੰ ਵੱਡਾ ਆਰਥਿਕ ਘਾਟਾ ਪਿਆ ਸੀ ਉਸ ਸਮੇਂ ਦੌਰਾਨ ਅਡਾਨੀ ਦਾ ਗਰੁਪ 126 ਗੁਣਾ ਮੁਨਾਫ਼ੇ ‘ਚ ਗਿਆ ਸੀ ।

ਭਾਰਤ ‘ਚ ਭ੍ਰਿਸ਼ਟਾਚਾਰ ਬੜਾ ਪੁਰਾਣਾ ‘ਰਿਵਾਜ’ ਹੈ । ਦੇਸ਼ ਹੁਣ ਤੱਕ ਬੋਫ਼ੋਰਜ਼ ਘੁਟਾਲਾ, ਯੁਰੀਆਂ ਘੁਟਾਲਾ, ਬੈਂਕ ਸਿਕਿਓਰਟੀਜ਼ ਘੁਟਾਲ, ਮਾਲ ਟਿਕਟਾਂ ਦਾ ਘੁਟਾਲਾ, ਚਾਰਾ ਘੁਟਾਲ , ਅਨਾਜ ਬਦਲੇ ਤੇਲ ਘੁਟਾਲਾ ,ਖੱਫ਼ਣ ਘੁਟਾਲਾ, ਹਾਵਿਟਜ਼ਰ ਤੋਪ ਘੁਟਾਲ, ਰਾਫ਼ੇਲ ਘੁਟਾਲਾ ਆਦਿ ਭੁਗਤ ਚੁੱਕਿਆ ਹੈ । ਇਨ੍ਹਾ ਘੁਟਾਲਿਆਂ ‘ਚ ਰਾਜੀਵ ਗਾਂਧੀ,ਹਰਸ਼ਦ ਮਹਿਤਾ, ਅਬਦੁਲ ਕਰੀਮ ਤੇਲਗੀ, ਨਟਵਰ ਸਿੰਘ , ਜੌਰਜ ਫਰਨਾਡਿਜ਼, ਬੰਗਾਰੂ ਲਕਸ਼ਮਣ ਆਦਿ ਦੇ ਨਾਮ ਗੂੰਜਦੇ ਰਹੇ ਹਨ । ਹਾਲ ਹੀ ਵਿੱਚ ਵਿਜੇ ਮਾਲਿਆ, ਮੇਹੁਲ ਚੌਕਸੀ ਤੇ ਨੀਰਵ ਮੋਦੀ ਦੇਸ਼ ਦਾ ਅਰਬਾਂ ਰੁਪੱਈਆ ਡਕਾਰ ਕੇ ਭਗੌੜੇ ਹੋ ਚੁੱਕੇ ਹਨ । ਬਿਹਾਰ ਦੇ ਸਾਬਕਾ ਮੁੱਖ-ਮੰਤਰੀ ਲਾਲੂ ਪ੍ਰਸ਼ਾਦ ਯਾਦਵ ਚਾਰੇ ਘੁਟਾਲੇ ‘ਚ ਲੰਮੀ ਜੇਲ੍ਹ ਕੱਟ ਚੁੱਕੇ ਹਨ । ਇਸੇ ਤਰ੍ਹਾਂ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਟੀਚਰ ਭਰਤੀ ਘੁਟਾਲੇ ‘ਚ ਤੇ ਤਾਮਿਲਨਾਡੂ ਦੀ ਸਾਬਕਾ ਮਰਹੂਮ ਮੁੱਖ ਮੰਤਰੀ ਜੈ ਲਲਿਥਾ ਵੀ ਜੇਲ੍ਹ ਕੱਟ ਚੁੱਕੇ ਹਨ ।

ਭ੍ਰਿਸ਼ਟਾਚਾਰ ਨੇਤਾਵਾਂ .ਅਫਸਰਾਂ , ਅਪਰਾਧੀ ਤੇ ਸਮਾਜ ਵਿਰੋਧੀ ਲੋਕਾਂ ਦੀ ਮਿਲ਼ੀਭੁਗਤ ਨਾਲ਼ ਹੀ ਹੁੰਦਾ ਹੈ । ਟਰਾਂਸਪੇਰੈਂਸੀ ਇੰਟਰਨੈਸ਼ਨਲ ਅਨੁਸਾਰ ਭਾਰਤ ਦੁਨੀਆਂ ‘ਚ ਇਮਾਨਦਾਰ ਮੁਲਕਾਂ ਚ 85ਵੇਂ ਨੰਬਰ ‘ਤੇ ਖੜਾ ਹੈ । ਦੁਨੀਆਂ ਦੇ ਪਹਿਲੇ 10 ਇਮਾਨਦਾਰ ਮੁਲਕਾਂ ‘ਚ ਏਸ਼ੀਆ ਦਾ ਸਿਰਫ ਸਿੰਘਾਪੁਰ ਹੀ ਆਉਂਦਾ ਹੈ । ਸਾਡੇ ਦੇਸ਼ ‘ਚ ਸੱਭ ਤੋਂ ਵੱਧ ਭ੍ਰਿਸ਼ਟਾਚਾਰ ਵਾਲ਼ਾ ਸੂਬਾ ਮਹਾਂਰਾਸ਼ਟਰ ਹੈ ਤੇ ਇਸ ਮਗਰੋਂ ਰਾਜਿਸਥਾਨ,ਤਾਮਿਲਨਾਡੂ,ਕਰਨਾਟਕਾ, ਉਡੀਸ਼ਾ ਆਉਂਦੇ ਹਨ । ਪੰਜਾਬ ਦਾ ਨੰਬਰ ਅੱਠਵਾਂ ਹੈ ਜਦੋਂ ਕਿ ਬਿਹਾਰ ਤੇਰ੍ਹਵੇਂ ਅਤੇ ਹਰਿਆਣਾ 14ਵੇਂ ਨੰਬਰ ‘ਤੇ ਹਨ ।

ਪਿਛਲੇ ਦਿਨਾਂ ‘ਚ ਪੰਜਾਬ ਦੇ ਕਈ ਅਫਸਰ ਤੇ ਨੇਤਾ ਫੜੇ ਗਏ ਹਨ ਜਿਨ੍ਹਾ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਹਨ । ਇਹ ਤਾਂ ਹਾਲੇ ਊਠ ਦੇ ਮੂੰਹ ‘ਚ ਜੀਰੇ ਦੇ ਬਰਾਬਰ ਵੀ ਨਹੀਂ । ਇਹ ਲਿਸਟ ਬਹੁਤ ਵੱਡੀ ਹੋ ਸਕਦੀ ਹੈ ਜੇ ਕਰ 1947 ਮਗਰੋਂ ਬਣੇ ਸਾਰੇ ਹੀ ਮੁੱਖ ਮੰਤਰੀਆਂ,ਮੰਤਰੀਆਂ, ਵਿਧਾਇਕਾਂ, ਸੰਸਦ ਮੈਬਰਾਂ, ਚੇਅਰਮੈਨਾਂ,ਮੇਅਰਾਂ ਆਦਿ ਦੇ ਖਾਤੇ ਖੰਘਾਲ਼ੇ ਜਾਣ । ਜੇਕਰ ਇੰਜ ਹੋ ਜਾਂਦਾ ਹੈ ਤਾਂ ਫਿਰ ਕਈ ‘ਨਾਢੂ ਖਾਂ ਦੇ ਸਾਲ਼ੇ’ ਰਗੜੇ ਜਾਣਗੇ । ਕੀ ਮੌਜੂਦਾ ਸਰਕਾਰ ਇਸ ਕੰਮ ਲਈ ਇਕ ਕਮਿਸ਼ਨ ਬਣਾਏਗੀ ਜੋ ਪਿਛਲੇ 75 ਵਰ੍ਹਿਆਂ ਦੇ ਵਹੀ ਖਾਤੇ ਫੋਲ਼ਕੇ ਸਾਧੂਆਂ ਤੇ ਠੱਗਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰ ਸਕੇ ਜਾਂ ਫਿਰ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਸਮਾਂ ਹੀ ਟਪਾਉਣ ਦਾ ਢੰਗ ਲੱਭੇਗੀ । ਲੋਕ ਚਾਹੁੰਦੇ ਹਨ ਕਿ ਪੰਜਾਬ ਦੇ ਸਿਆਸੀ ਅਖਾੜੇ ਦੇ ਤਕੜੇ ਤੇ ਘਾਗ ‘ਪਹਿਲਵਾਨਾਂ’ ਨੂੰ ਵੀ ਇਸ ਤਰ੍ਹਾਂ ਦੀ ਜਾਂਚ ਦੇ ਘੇਰੇ ‘ਚ ਲਿਆਂਦਾ ਜਾਵੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button